BREAKING NEWS

6/recent/ticker-posts

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 40 ਅਧਿਆਪਕ ਅਤੇ 40 ਵਿਦਿਆਰਥੀ ਸਨਮਾਨਿਤ

ਫਤਿਹਗੜ੍ਹ ਸਾਹਿਬ, 14 ਸਤੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵੱਲੋਂ 'ਗੁਰੂ ਵੰਦਨ ਛਾਤਰ ਅਭਿਨੰਦਨ' ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿੱਚ ਸ਼ਹਿਰ ਅਤੇ ਨੇੜੇ ਦੇ ਪਿੰਡਾਂ ਦੇ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਹ ਪ੍ਰੋਗਰਾਮ ਪ੍ਰਧਾਨ ਹਰਵਿੰਦਰ ਵਰਮਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਰਸਪਿੰਦਰ ਸਿੰਘ ਵੱਲੋਂ ਭਾਰਤ ਮਾਤਾ ਦੇ ਚਿੱਤਰ ਅੱਗੇ ਜੋਤ ਜਗਾ ਕੇ ਅਤੇ ਫੁੱਲ ਭੇਂਟ ਕਰਕੇ ਕੀਤੀ ਗਈ| ਉਨਾਂ ਭਾਰਤ ਵਿਕਾਸ ਪਰਿਸ਼ਦ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਧਿਆਪਕ ਕੌਮ ਦਾ ਨਿਰਮਾਤਾ ਹੈ ਅਤੇ ਵਿਦਿਆਰਥੀ ਦੇਸ਼ ਅਤੇ ਕੌਮ ਦਾ ਭਵਿੱਖ ਹਨ। ਇਹਨਾਂ ਦੋਵਾਂ ਨੂੰ ਸਨਮਾਨਿਤ ਕਰਨ ਨਾਲ ਇਹਨਾਂ ਦਾ ਹੋਂਸਲਾ ਵਧੇਗਾ ਅਤੇ ਦੇਸ਼ ਅਤੇ ਸਮਾਜ ਦੀ ਤਸਵੀਰ ਬਦਲ ਜਾਵੇਗੀ। ਦੇਸ਼ ਇਹਨਾਂ ਦੇ ਰਾਹੀਂ ਹੋਰ ਤਰੱਕੀ ਕਰੇਗਾ। ਉੱਪ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਤਹਿਗੜ੍ਹ ਸਾਹਿਬ ਕਮਲਜੀਤ ਕੌਰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ।        ਪਰਿਸ਼ਦ ਬੁਲਾਰੇ ਪੂਰਨ ਸਹਿਗਲ ਅਤੇ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪਰਿਸ਼ਦ ਵੱਲੋਂ 'ਗੁਰੂ ਵੰਦਨ ਛਾਤਰ ਅਭਿਨੰਦਨ' ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਵਰ੍ਹੇ ਇਸ ਪ੍ਰੋਗਰਾਮ ਅਧੀਨ ਸ਼ਹਿਰ ਦੇ 30 ਸਕੂਲਾਂ ਦੇ ਬੋਰਡ ਜਮਾਤਾਂ ਦੇ ਦਸਵੀਂ ਅਤੇ ਬਾਰਵੀਂ ਦੇ 40 ਟੋਪਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਨਾਲ ਹੀ ਉਸ ਸਕੂਲ ਦੇ ਸਰਵੋਤਮ ਅਧਿਆਪਕ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਧਿਆਪਕ ਦੀ ਚੋਣ ਸਬੰਧਤ ਸਕੂਲ ਦੇ ਮੁਖੀ ਵੱਲੋਂ ਹੀ ਕੀਤੀ ਜਾਂਦੀ ਹੈ। ਇਸ ਮੌਕੇ ਸੱਕਤਰ ਵਿਵੇਕ ਸ਼ਰਮਾ, ਹਰੀਸ਼ ਜੈਨ, ਪੂਨਮ ਮਾਂਗੀ , ਜਿਤੇਸ਼ ਸਦਾਨਾ , ਰਾਜੀਵ ਗੁਪਤਾ, ਮਨੋਜ ਚੋਧਰੀ, ਅਮਰਜੀਤ ਪਾਲ, ਵਰੁਣ ਪੁਰੀ, ਮੁਨੀਸ਼ ਵਰਮਾ, ਆਨੰਦ ਮੋਹਨ, ਪਵਨ ਕਾਲੜਾ, ਸੁਮੀਤ ਮੋਦੀ, ਰੋਹਿਤ ਸ਼ਰਮਾ, ਸ਼ੇਖੂ ਨੋਨੀ, ਨਰਿੰਦਰ ਤਾਕੀਆਰ, ਸੀ ਏ ਪ੍ਰਿੰਸ, ਰਾਜੇਸ਼ ਉੱਪਲ, ਨਰਿੰਦਰ ਪੁਰੀ, ਅਸ਼ੋਕ ਬੱਤਰਾ, ਨੀਰਜ ਸੂਦ, ਸੰਜੀਵ ਸ਼ਰਮਾ, ਅਰਵਿੰਦ, ਅਤੁਲ ਪੁਰੀ, ਕਰਨੈਲ ਸੱਗੂ, ਗੁਰਦੀਪ, ਮਨੋਜ ਬਿੰਬਰਾ, ਯੋਗੇਸ਼ ਬਿੰਬਰਾ, ਸੰਜੀਵ ਗੁਪਤਾ, ਦਿਨੇਸ਼ ਕੁਮਾਰ, ਜਸਵਿੰਦਰ, ਅਮਿਤ, ਨਿਤਿਨ, ਭਾਵੁਕ, ਗੁਰਿੰਦਰ ਅਤੇ  ਪੂਰਨ ਸਹਿਗਲ ਹਾਜ਼ਿਰ ਸਨ।

Post a Comment

0 Comments