ਫਤਿਹਗੜ੍ਹ ਸਾਹਿਬ, 7 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ )-
ਆੜਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਤਰਸੇਮ ਲਾਲ ਦੇ ਉੱਪਲ ਦੀ ਅਗਵਾਈ ਵਿੱਚ ਸਮੂਹ ਆੜਤੀਆਂ ਨੇ 51 ਹਜਾਰ ਰੁਪਏ ਦਾ ਚੈੱਕ ਹੜ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਲਈ ਅਰਵਿੰਦ ਕੁਮਾਰ ਐਚਡੀਐਮ ਫਤਿਹਗੜ੍ਹ ਸਾਹਿਬ ਨੂੰ ਭੇਂਟ ਕੀਤਾ l ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਤਰਸੇਮ ਲਾਲ ਉਪਲ ਨੇ ਕਿਹਾ ਕਿ ਹੜ ਨਾਲ ਪੰਜਾਬ ਦੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ, ਜਿਨਾਂ ਦੀ ਮਦਦ ਕਰਨਾ ਸਾਡਾ ਮੁੱਢਲਾ ਫਰਜ਼ ਬਣਦਾ ਹੈ l ਉਹਨਾਂ ਦੱਸਿਆ ਕਿ ਸਮੂਹ ਆੜਤੀਆਂ ਨੇ ਹੜ ਪੀੜਤਾਂ ਦੀ ਮਦਦ ਲਈ 51 ਹਜਾਰ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਸੀ। ਜਿਸ ਦਾ ਚੈੱਕ ਅਰਵਿੰਦ ਕੁਮਾਰ ਐਸਡੀਐਮ ਫਤਿਹਗੜ੍ਹ ਸਾਹਿਬ ਨੂੰ ਦਿੱਤਾ ਗਿਆ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਸਾਧੂ ਰਾਮ ਭਟਮਾਜਰਾ, ਆੜਤੀ ਐਸੋਸੀਏਸ਼ਨ ਮੂਲੇਪੁਰ ਦੇ ਪ੍ਰਧਾਨ ਐਡਵੋਕੇਟ ਰਜੇਸ਼ ਉੱਪਲ, ਪ੍ਰੋਫੈਸਰ ਮਨਜੀਤ ਸਿੰਘ ਚਰਨ ਸਿੰਘ ਬੀੜ ਮਾਨ ਨਿਰਮਲ ਸਿੰਘ ਅਤੇ ਹੋਰ ਹਾਜ਼ਰ ਸਨ l
0 Comments