ਫਤਿਹਗੜ੍ਹ ਸਾਹਿਬ 9 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਅੱਜ ਕਨਫੈਡਰੇਸ਼ਨ ਫਾਰ ਚੈਲੇਂਜਡ ਸੰਸਥਾ ਵੱਲੋਂ ਪਿੰਡ ਫਤਿਹਪੁਰ ਅਰਾਈਆਂ ਵਿਖੇ ਸਪੈਸ਼ਲ ਬੱਚਿਆਂ ਦੇ ਸਕੂਲ ਸ੍ਰੀਜਨ ਵਿਕਾਸ ਡੇ ਕੇਅਰ ਵਿਖੇ ਜ਼ਿਲਾ ਲੀਗਲ ਸਰਵਿਸ ਅਥੋਰਟੀ ਦੇ ਸਕੱਤਰ ਸ੍ਰੀ ਅਸ਼ੋਕ ਕੁਮਾਰ ਚੌਹਾਨ ਨੇ ਬੱਚਿਆਂ ਨੂੰ ਮਿਲ ਕੇ ਜਿੱਥੇ ਮਾਨਸਿਕ ਸੰਤੁਸ਼ਟੀ ਜਾਹਰ ਕੀਤੀ ਉੱਥੇ ਪ੍ਰਬੰਧਕਾਂ ਨੂੰ ਕਿਹਾ ਕਿ ਜਿਸ ਕਿਸੇ ਵੀ ਸਪੈਸ਼ਲ ਬੱਚਿਆਂ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਲੀਗਲ ਸਰਵਿਸ ਦੀ ਜਰੂਰਤ ਹੋਵੇ ਤਾਂ ਬੇਝਿਜਕ ਓਹਨਾ ਦੇ ਦਫਤਰ ਵਿੱਚ ਆ ਕੇ ਇਹ ਸੇਵਾ ਹਾਸਲ ਕਰ ਸਕਦੇ ਹਨ ਅਜਿਹੇ ਬੱਚਿਆਂ ਨੂੰ ਮੇਨ ਸਟਰੀਮ ਵਿੱਚ ਲਿਆਉਣ ਲਈ ਸਕੂਲ ਦਾ ਉਪਰਾਲਾ ਸਲਾਘਾਯੋਗ ਕਦਮ ਹੈ ਸ੍ਰੀ ਚੌਹਾਨ ਨੇ ਕਿਹਾ ਕਿ ਜਿਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਹਨ ਉਹਨਾਂ ਦੇ ਮਾਪੇ ਅੱਜ ਮਾਨਸਿਕ ਤਨਾਓ ਦਾ ਸ਼ਿਕਾਰ ਹਨ ਅਜਿਹੇ ਬੰਦਿਆਂ ਨੂੰ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਅਜਿਹੇ ਬੱਚਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਤਨਾਓ ਦੂਰ ਕਰਨ ਲਈ ਨਸ਼ੇ ਸਰੀਰ ਦੀ ਬਰਬਾਦੀ ਦਾ ਕਾਰਨ ਬਣਦੇ ਹਨ ਕਸਰਤ ਅਤੇ ਵੈਸ਼ਨੋ ਭੋਜਨ ਨਾਲ ਹੀ ਮਾਨਸਿਕ ਤਨਾਓ ਨੂੰ ਘਟਾਇਆ ਜਾ ਸਕਦਾ ਹੈ ਇਸ ਮੌਕੇ ਤੇ ਲੀਗਲ ਏਡ ਡਿਫੈਂਸ ਕੌਂਸਲ ਫਤਿਹਗੜ੍ਹ ਸਾਹਿਬ ਦੇ ਡਿਪਟੀ ਚੀਫ ਸਰਦਾਰ ਮਨਮੋਹਨ ਸਿੰਘ ਨੇ ਵੀ ਲੀਗਲ ਅਥੋਰਟੀ ਬਾਰੇ ਵੀ ਜਾਗਰੂਕ ਕੀਤਾ ਸੰਸਥਾ ਦੇ ਪ੍ਰਧਾਨ ਸ੍ਰੀ ਮਨਮੋਹਨ ਜਰਗਰ ਨੇ ਬੱਚਿਆਂ ਦੀਆਂ ਮੁਸ਼ਕਲਾਂ ਬਾਰੇ ਸਕੱਤਰ ਲੀਗਲ ਸੇਵਾਵਾਂ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਦੇ ਸਕੂਲ ਵਿੱਚ ਆਉਣ ਤੇ ਮੁਸ਼ਕਲਾਂ ਨੂੰ ਹੱਲ ਕਰਨ ਦੇ ਭਰੋਸੇ ਲਈ ਧੰਨਵਾਦ ਵੀ ਕੀਤਾ ਇਸ ਮੌਕੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਪ੍ਰਧਾਨ ਸ੍ਰੀ ਐਮ ਐਲ ਵਰਮਾ, ਸ਼ਮੀ ਮਲਹੋਤਰਾ, ਜੈ ਕ੍ਰਿਸ਼ਨ , ਸ੍ਰੀ ਅਨਿਲ ਕੁਮਾਰ, ਬਲਵਿੰਦਰ ਸਿੰਘ, ਹੰਸਰਾਜ, ਰਣਜੀਤ ਸਿੰਘ, ਬਹਾਦਰ ਸਿੰਘ ਆਦਿ ਪਤਵੰਤੇ ਹਾਜਰ ਸਨ ।

0 Comments