BREAKING NEWS

6/recent/ticker-posts

ਸਰਹਿੰਦ ਦੇ ਵਾਰਡ 07 ਚ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ #todayinfo

ਫਤਿਹਗੜ੍ਹ ਸਾਹਿਬ 13 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਵਾਰਡ ਨੰਬਰ 07 ਵਿਖੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਫਤਿਹਗੜ੍ਹ ਸਾਹਿਬ ਨੂੰ ਪੰਜ ਕਰੋੜ 68 ਲੱਖ ਰੁਪਏ ਦਾ ਸੀਵਰੇਜ ਪ੍ਰੋਜੈਕਟ ਦਿੱਤਾ ਗਿਆ ਸੀ, ਉਸੇ ਦੇ ਤਹਿਤ ਵਾਰਡ ਨੰਬਰ 07 ਵਿਖੇ 20 ਲੱਖ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। 
      ਉਹਨਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਯਤਨ ਜਾਰੀ ਹਨ। ਉਸ ਦੇ ਤਹਿਤ ਹੀ ਵਿਕਾਸ ਕਾਰਜ ਨਿਰੰਤਰ ਜਾਰੀ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਬਦਲਾਅ ਦੇ ਉੱਤੇ ਤੰਜ ਕਸਦੇ ਹਨ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ 70 ਸਾਲਾਂ ਦੇ ਕੰਮਾਂ ਤੇ ਨਜ਼ਰ ਮਾਰੀ ਜਾਵੇ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਸਾਢੇ ਤਿੰਨ ਸਾਲਾ ਦੇ ਕੰਮਾਂ ਤੇ ਨਜ਼ਰ ਮਾਰੀ ਜਾਵੇ ਤਾਂ ਫਰਕ ਸਾਫ ਨਜ਼ਰ ਆਵੇਗਾ। ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਹੁੰਦੀ ਸੀ ਅਤੇ ਆਮ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਭਰੋਸਾ ਉੱਠ ਗਿਆ ਸੀ, ਪਰੰਤੂ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਨੀਤੀ ਵੱਲ ਵਿਸ਼ੇਸ਼ ਧਿਆਨ ਦਿੱਤਾ। ਜਿਸ ਦੇ ਤਹਿਤ ਅੱਜ ਹਜ਼ਾਰਾਂ ਹੀ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਆਖ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋਏ ਹਨ। ਇਸੇ ਤਰ੍ਹਾਂ ਸਿਹਤ ਸਹੂਲਤਾਂ ਵੀ ਰੱਬ ਆਸਰੇ ਚੱਲ ਰਹੀਆਂ ਸਨ, ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ ਕੇ ਜਿੱਥੇ ਮੁਫਤ ਇਲਾਜ ਮੁਹਈਆ ਕਰਵਾਏ ਗਏ, ਉੱਥੇ ਹੀ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨ ਦੇ ਲਈ ਵੱਖਰੇ ਫੰਡ ਰਿਲੀਜ਼ ਕੀਤੇ ਗਏ ਤਾਂ ਜੋ ਆਮ ਲੋਕਾਂ ਨੂੰ ਦਵਾਈਆਂ ਦੇ ਲਈ ਖੱਜਲ ਖੁਆਰ ਨਾ ਹੋਣਾ ਪਵੇ। ਉਸ ਸਮੇਂ ਦੇ ਇਲਾਜ ਅਤੇ ਅੱਜ ਦੇ ਸਮੇਂ ਦੇ ਇਲਾਜ ਵਿੱਚ ਫਰਕ ਸਾਫ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੁਧਾਰ ਦੇਖੇ ਜਾ ਸਕਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿਤਪਾਲ ਜੱਸੀ, ਰਮੇਸ਼ ਸੋਨੂੰ, ਪਵੇਲ ਹਾਂਡਾ,ਮੋਹਿਤ ਸੂਦ, ਰਜੇਸ਼ ਉੱਪਲ, ਤਰਸੇਮ ਉਪਲ, ਮਨੀਸ਼ ਸੂਦ, ਸੰਜੀਵ ਪੁਰੀ, ਰਵਿੰਦਰ ਪੁਰੀ, ਐਸਡੀਓ ਰਜਨੀਸ਼, ਜੇ.ਈ. ਅਕਸ਼ੇ ਆਦਿ ਵੀ ਹਾਜਰ ਸਨ।

Post a Comment

0 Comments