BREAKING NEWS

6/recent/ticker-posts

ਨਿਰਮਲ ਡੇਰਾ ਹੰਸਾਲੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਦਾ ਆਯੋਜਨ #todayinfo

ਫਤਿਹਗੜ੍ਹ ਸਾਹਿਬ 9 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ): - ਨਿਰਮਲ ਡੇਰਾ ਹੰਸਾਲੀ ਵਿਖੇ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਪਰਮ ਸੇਵਕ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੀ ਅਗਵਾਈ ਹੇਠ ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਆਤਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਪਵਿੱਤਰ ਅਵਸਰ ‘ਤੇ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਧਾਰਮਿਕ ਮਰਿਆਦਾ ਦੀ ਪੂਰੀ ਪਾਲਣਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਪੁਜੀ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਜਾਪ ਸਾਹਿਬ ਜੀ ਦੀ ਬਾਣੀ ਦੇ ਪਾਠ ਆਰੰਭ ਕੀਤੇ ਗਏ। ਇਹ ਪਾਠ 7 ਨਵੰਬਰ ਨੂੰ ਆਰੰਭ ਕੀਤੇ ਗਏ ਸਨ ਤੇ ਜਿਨਾਂ ਦੀ ਸਮਾਪਤੀ ‘ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਨਾਲ ਸੰਪੂਰਨਤਾ ਅੱਜ ਕੀਤੀ ਗਈ।

ਸੰਪੂਰਨਤਾ ਸਮਾਗਮ ਦੌਰਾਨ ਡੇਰੇ ਦੇ ਹਾਲ ਵਿੱਚ ਸੰਗਤਾਂ ਦੀ ਵੱਡੀ ਗਿਣਤੀ ਨੇ ਹਾਜ਼ਰੀ ਭਰੀ। ਆਰਤੀ–ਆਰਤਾ ਦਾ ਪਾਠ ਕੀਤਾ ਗਿਆ ਅਤੇ ਪੂਰਨਤਾ ਤੋਂ ਬਾਅਦ ਅਰਦਾਸ ਕਰਕੇ ਸਾਰੀ ਸੰਗਤ ਨੂੰ ਪਰਸਾਦ ਵੰਡਿਆ ਗਿਆ। ਇਸ ਮੌਕੇ ਸ੍ਰੀ ਹਜ਼ੂਰ ਸਾਹਿਬ ਜੀ ਤੋਂ ਪਹੁੰਚੇ ਵਿਸ਼ੇਸ਼ ਰਾਗੀ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਗੁਰੂ ਸਾਹਿਬਾਨ ਦੇ ਮਹਾਨ ਬਲਿਦਾਨਾਂ ਨੂੰ ਨਮਨ ਕੀਤਾ ਗਿਆ।

ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ "ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦਿੱਤਾ। ਕਸ਼ਮੀਰੀ ਪੰਡਤਾਂ ਦੀ ਅਰਜੋਈ ਸੁਣਕੇ ਗੁਰੂ ਸਾਹਿਬ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਪ੍ਰਾਪਤ ਕੀਤੀ, ਜਿਸ ਨਾਲ ਧਰਮ ਦੀ ਲਾਜ ਬਚੀ।

ਉਹਨਾਂ ਕਿਹਾ ਕਿ ਜਿਵੇਂ ਸਰਹਿੰਦ ਵਿੱਚ ਜ਼ੁਲਮ ਦੀ ਇੰਤਹਾ ਹੋ ਗਈ ਸੀ, ਉਸੇ ਵੇਲੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਮੁਗਲ ਸਾਮਰਾਜ ਦੀਆਂ ਨੀਂਹਾਂ ਹਿਲਾ ਦਿੱਤੀਆਂ। ਇਹ ਸ਼ਹਾਦਤਾਂ ਸਿਰਫ਼ ਸਿੱਖ ਕੌਮ ਹੀ ਨਹੀਂ, ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ। ਬਾਬਾ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਦਰਸਾਏ ਰਸਤੇ ‘ਤੇ ਚਲਦਿਆਂ ਸੱਚਾਈ, ਨਿਮਰਤਾ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ।ਸਮਾਗਮ ਦੇ ਅੰਤ ਵਿੱਚ ਸਾਰੀਆਂ ਸੰਗਤਾਂ ਵੱਲੋਂ "ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੁਰੂ ਸਾਹਿਬਾਨ ਦੀ ਮਹਾਨ ਸ਼ਹੀਦੀ ਨੂੰ ਨਮਨ ਕੀਤਾ ਗਿਆ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਗੁਰਮੁਖ ਸਿੰਘ ਜੀ ਬੱਚੀ ਪਿੰਡ ਵਾਲੇ, ਕੰਵਰਬੀਰ ਸਿੰਘ ਰਾਏ, ਗੁਰਤੇਜ ਸਿੰਘ ਤੇਜੀ, ਤੇਜੀ ਅੰਬਾਲਾ, ਦਲਵੀਰ ਸਿੰਘ ਲਖਮੀਪੁਰ ਝੱਲੀਆਂ, ਹਰਦੇਵ ਸਿੰਘ, ਰਜਿੰਦਰ ਸਿੰਘ ਗਰੇਵਾਲ, ਹਰੀ ਸਿੰਘ, ਸੁਰਿੰਦਰ ਸਿੰਘ ਰੰਧਾਵਾ, ਮੋਹਨ ਸਿੰਘ, ਮਹਿੰਦਰ ਸਿੰਘ, ਪਿਆਰਾ ਸਿੰਘ, ਮੋਹਨ ਸਿੰਘ ਖੇੜਾ, ਅਵਤਾਰ ਸਿੰਘ, ਧਨਵੀਰ ਸਿੰਘ ਕਨੇਡਾ, ਗੁਰਨਾਮ ਸਿੰਘ, ਸੁਖਜਿੰਦਰ ਸਿੰਘ ਆਦੀ ਹਾਜ਼ਰ ਸਨ।

Post a Comment

0 Comments