ਪ੍ਰੋਫੈਸਰ ਕਲੋਨੀ ਅਤੇ ਬ੍ਰਾਹਮਣ ਮਾਜਰਾ ਵਾਸੀਆਂ ਨੂੰ ਇਸ ਰਸਤੇ ਦਾ ਮਿਲੇਗਾ ਪੂਰਾ ਲਾਭ : ਵਿਧਾਇਕ ਰਾਏ
ਫਤਿਹਗੜ੍ਹ ਸਾਹਿਬ 4 ਨਵੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਨਗਰ ਕੌਂਸਲ ਸਰਹਿੰਦ ਦੇ ਵਾਰਡ ਨੰਬਰ 4 ਵਿਖੇ ਪ੍ਰੋਫੈਸਰ ਕਲੋਨੀ ਦੇ ਵਿੱਚ ਨਵੇਂ ਰਸਤੇ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਰਸਤੇ ਦੇ ਬਣਨ ਦੇ ਨਾਲ ਪ੍ਰੋਫੈਸਰ ਕਲੋਨੀ ਅਤੇ ਬ੍ਰਾਹਮਣ ਮਾਜਰਾ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੀਬ 16 ਲੱਖ ਰੁਪਏ ਦੀ ਲਾਗਤ ਦੇ ਨਾਲ ਉਕਤ ਰਸਤੇ ਨੂੰ ਬਣਾਇਆ ਜਾ ਰਿਹਾ ਹੈ, ਇਸ ਰਸਤੇ ਦੇ ਬਣਨ ਦੇ ਨਾਲ ਪ੍ਰੋਫੈਸਰ ਕਲੋਨੀ ਅਤੇ ਬ੍ਰਾਹਮਣ ਮਾਜਰਾ ਵਾਸੀਆਂ ਨੂੰ ਸਰਹੰਦ ਮੰਡੀ ਬਾਜ਼ਾਰ ਦੇ ਵਿੱਚ ਜਾਣਾ ਆਸਾਨ ਹੋ ਜਾਵੇਗਾ। ਇਸ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਓਵਰ ਬ੍ਰਿਜ ਵਾਲੀ ਸੜਕ ਪਾਰ ਕਰਕੇ ਬਾਜ਼ਾਰ ਜਾਣਾ ਪੈਂਦਾ ਸੀ। ਟਰੈਫਿਕ ਹੋਣ ਦੇ ਕਾਰਨ ਕਾਫੀ ਸਮਾਂ ਟਰੈਫਿਕ ਦੇ ਵਿੱਚ ਖੜੇ ਰਹਿਣਾ ਪੈਂਦਾ ਸੀ। ਇਸ ਰਸਤੇ ਦੇ ਬਣਨ ਨਾਲ ਹੁਣ ਪ੍ਰੋਫੈਸਰ ਕਲੋਨੀ ਵਾਸੀ ਅਤੇ ਬ੍ਰਾਹਮਣ ਮਾਜਰਾ ਵਾਸੀ ਪੁਲ ਦੇ ਦੂਸਰੇ ਪਾਸੇ ਆਸਾਨੀ ਨਾਲ ਜਾ ਸਕਣਗੇ ਅਤੇ ਆ ਸਕਣਗੇ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਟਰੈਫਿਕ ਦੇ ਵਿੱਚ ਨਹੀਂ ਫਸਣਾ ਪਵੇਗਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਨਿਰੰਤਰ ਜਾਰੀ ਹਨ। ਇਹਨਾਂ ਵਿਕਾਸ ਕਾਰਜਾਂ ਦੇ ਨਾਲ ਹੀ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸੀਸ ਕੁਮਾਰ ਅੱਤਰੀ, ਅਸੀਸ ਸੂਦ, ਸਨੀ ਚੋਪੜਾ, ਪਵੇਲ ਹਾਂਡਾ, ਸ਼ਿਵ ਸਿੰਘ, ਵਿਮੀ ਕੁਮਾਰ, ਰਜੇਸ਼ ਉੱਪਲ, ਵਿਸ਼ਾਲ, ਅਮਰਿੰਦਰ ਮਡੋਫਲ, ਸਤੀਸ਼ ਕੁਮਾਰ, ਮਾਨਵ ਟਿਵਾਣਾ ਵੀ ਹਾਜ਼ਰ ਸਨ।

0 Comments