ਨਸ਼ਿਆਂ ਤੋਂ ਦੂਰ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਜਿਹੇ ਕੱਪ ਕਰਾਉਣੇ ਸਲਾਂਗਾ ਯੋਗ ਕਦਮ ਐਸਐਸਪੀ ਸ਼ੁਭਮ ਅਗਰਵਾਲ
ਫਤਹਿਗੜ੍ਹ ਸਾਹਿਬ 18 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜਿੱਥੇ ਸਰਕਾਰਾਂ ਤੇ ਪੁਲਿਸ ਵਿਭਾਗ ਆਪਣੀ ਸੇਵਾ ਨਿਭਾ ਰਿਹਾ ਹੈ ਉੱਤੇ ਹੀ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਵੱਖ ਵੱਖ ਤਰ੍ਹਾਂ ਦੇ ਟੂਰਨਾਮੈਂਟ ਕਰਵਾ ਕੇ ਸਮਾਜ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਨੇ
ਪੰਜਵੇਂ ਆਲ ਇੰਡੀਆ ਬਾਬਾ ਫਤਹਿ ਸਿੰਘ ਫੁੱਟਬਾਲ ਕੱਪ ਦਾ ਸੱਦਾ ਪੱਤਰ ਦੇਣ ਪਹੁੰਚੇ ਫੁਟਬਾਲ ਕੱਪ ਦੇ ਪ੍ਰਬੰਧਕਾਂ ਨਾਲ ਗੱਲਬਾਤ ਦੌਰਾਨ ਕੀਤਾ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨਸ਼ੇ ਦੀ ਖਾਤਮੇ ਲਈ ਦਿਨ ਰਾਤ ਯਤਨ ਕਰ ਰਹੀ। ਇਸ ਲਈ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਪੁਲਿਸ ਨੂੰ ਪੂਰਾ ਸਹਿਯੋਗ ਦੇਣਾ ਤਾਂ ਜੋ ਇੱਕ ਚੰਗਾ ਸਮਾਜ ਸਿਰਜ ਸਕੀਏ ਇਸ ਮੌਕੇ ਪ੍ਰਬੰਧਕਾਂ ਵੱਲੋਂ ਐਸਐਸਪੀ ਸਾਹਿਬ ਨੂੰ ਬੁੱਕੇ ਦੇਖੇ ਸਨਮਾਨ ਵੀ ਕੀਤਾ ਗਿਆ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਸਤਵੀਰ ਸਿੰਘ ਨੇ ਦੱਸਿਆ ਕਿ ਅੱਜ ਪੰਜਵਾਂ ਆਲ ਇੰਡੀਆ ਬਾਬਾ ਫਤਹਿ ਸਿੰਘ ਅੰਡਰ 17 ਸਾਲ ਫੁੱਟਬਾਲ ਕੱਪ 2025 ਅਕੈਡਮੀ ਦੇ ਸਰਪ੍ਰਸਤ ਕਰਮਜੀਤ ਸਿੰਘ ਢਿੱਲੋਂ ਅਤੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਹੇਠ ਹਰ ਸਾਲ ਦੀ ਤਰਾਂ ਇਸ ਸਾਲ ਵੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਮਾਤਾ ਸੁੰਦਰੀ ਸਕੂਲ ਅੱਤੇਵਾਲੀ ਵਿਖ਼ੇ 5 ਰੋਜਾ ਟੂਰਨਾਮੈਂਟ 10 ਦਸੰਬਰ ਤੋਂ 14 ਦਸੰਬਰ ਤਕ ਕਰਵਾਇਆ ਜਾ ਰਿਹਾ ਹੈ, ਇਸ ਵਿਚ ਪੂਰੇ ਭਾਰਤ ਦੇ ਵਿਚੋਂ 16 ਟੀਮਾਂ ਦੇ 500 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ,ਜਿਸ ਵਿੱਚ ਸ੍ਰੀ ਫਤਹਿਗੜ੍ਹ ਸਾਹਿਬ, ਪੰਜਾਬ ਅਤੇ ਪੂਰੇ ਸੰਸਾਰ ਵਿੱਚ ਰਹਿੰਦੇ ਐਨ ਆਰ ਆਈ ਜੋ ਫੁੱਟਬਾਲ ਨੂੰ ਦਿਲੋਂ ਪਿਆਰ ਕਰਦੇ ਹਨ ਉਹਨਾਂ ਭਰਾਵਾਂ ਦੇ ਸਹਿਯੋਗ ਨਾਲ ਅਕੈਡਮੀ ਵੱਲੋਂ 1ਲੱਖ ਗਿਆਰਾਂ ਹਜਾਰ ਦਾ ਪਹਿਲਾ ਤੇ 71 ਹਜਾਰ ਦਾ ਇਨਾਮ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਅਕੈਡਮੀ ਵੱਲੋਂ ਲੜਕੀਆਂ ਦੇ ਅੰਡਰ -19 ਸਾਲ ਦੇ ਮੁਕਾਬਲੇ, ਅੰਡਰ 14 ਸਾਲ ਅਤੇ 40 ਪਲੱਸ ਫੁੱਟਬਾਲ ਦੇ ਮੈਚ ਵੀ ਕਰਵਾਏ ਜਾਣਗੇ ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਰੇਸਾ ਤੇ ਨੌਜਵਾਨਾਂ ਦੇ ਡੰਡ ਬੈਠਕਾਂ ਦੇ ਮੁਕਾਬਲੇ ਕਰਵਾਏ ਜਾਣਗੇ,ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਜਾਣਗੇ ਤਾਂ ਜੋ ਖੇਡਾਂ ਦੇ ਨਾਲ ਨਾਲ ਅਪਣੇ ਧਰਮ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ। ।ਇਸ ਮੌਕੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਗੋਲਡੀ ਰਣਜੀਤ ਸਿੰਘ ਟੀਟੀ,ਐਡਵੋਕੇਟ ਅੰਕਿਤ ਬਸੀ ਪਠਾਣਾ, ਨੰਬਰਦਾਰ ਕਸ਼ਮੀਰ ਸਿੰਘ, ਦੀਪਕ ਇੰਦਰ, ਮਨਿੰਦਰਜੀਤ ਸਿੰਘ ਚੀਮਾ, ਐਡਵੋਕੇਟ ਬਿਕਰਮ ਸਿੰਘ, ਫੈਰੀ ਇੰਗਲੈਂਡ,ਜਤਿੰਦਰ ਜੱਗਾ ਭੰਗੜਾ ਕੋਚ,ਪ੍ਰਭਜੋਤ, ਕਰਮਜੀਤ ਸਿੰਘ ਚੀਮਾ ਕੋਟਲਾ ਬਜਵਾੜਾ ਅਤੇ ਖੇਡ ਪ੍ਰੇਮੀ ਹਾਜਰ ਸਨ।

0 Comments