---- ਸਰਹਿੰਦ ਦੇ ਬਾਜ਼ਾਰਾਂ ਵਿੱਚੋਂ ਕੱਢਿਆ ਗਿਆ ਨਗਰ ਕੀਰਤਨ
ਫਤਿਹਗੜ੍ਹ ਸਾਹਿਬ 25 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ (ਹਿੰਦ ਦੀ ਚਾਦਰ) ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸਿੰਘ ਸਭਾ ਗੁਰਦੁਆਰਾ ਸਰਹਿੰਦ ਮੰਡੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਜੋ ਸਰਹਿੰਦ ਦੀ ਵੱਖ ਵੱਖ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਨਵੀਂ ਅਬਾਦੀ ਸਰਹਿੰਦ ਮੰਡੀ ਵਿਖ਼ੇ ਸਮਾਪਤ ਹੋ ਗਿਆ। ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੰਘ ਸਭਾ ਗੁਰਦੁਆਰਾ ਸਰਹਿੰਦ ਮੰਡੀ ਵੱਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਨਗਰ ਕੀਰਤਨ ਸਜਾਇਆ ਹੈ। ਇਹਨਾਂ ਨਗਰ ਕੀਰਤਨਾਂ ਦਾ ਅਤੇ ਸ਼ਹੀਦੀ ਦਿਹਾੜੇ ਮਨਾਉਣ ਦਾ ਕੇਵਲ ਇੱਕੋ ਹੀ ਮਨੋਰਥ ਹੈ ਕਿ ਲੋਕਾਂ ਦੇ ਅੰਦਰ ਚੇਤਨਾ ਪੈਦਾ ਹੋਵੇ ਜੋ ਸਾਡੀ ਆਉਣ ਵਾਲੇ ਪੀੜੀ ਦੇ ਲਈ ਚਾਨਣ ਮੁਨਾਰਾ ਹੋਵੇਗੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ 23, 24 ਅਤੇ 25 ਦਸੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਜਿਸ ਵਿੱਚ ਸੂਬੇ ਤੋਂ ਹੀ ਨਹੀਂ, ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਹਨ। ਇਹ ਯਾਦਗਾਰਾਂ ਮਨਾਉਣ ਦੇ ਨਾਲ ਜਿੱਥੇ ਸਮਾਜ ਦੇ ਅੰਦਰ ਚੇਤਨਾ ਪੈਦਾ ਹੁੰਦੀ ਹੈ, ਉੱਥੇ ਹੀ ਸਾਡੀ ਨੌਜਵਾਨ ਪੀੜੀ ਨੂੰ ਵੀ ਉਹਨਾਂ ਰਹਿਬਰਾਂ ਮਹਾਂਪੁਰਸ਼ਾਂ ਦੇ ਦਿਖਾਏ ਮਾਰਗ ਦੇ ਚੱਲਣ ਦਾ ਰਸਤਾ ਨਜ਼ਰ ਆਉਂਦਾ ਹੈ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜੇਸ਼ ਉੱਪਲ, ਤਰਸੇਮ ਉੱਪਲ, ਰਾਜਨ ਗੁਪਤਾ, ਸਨੀ ਚੋਪੜਾ, ਨਰਿੰਦਰ ਪੁਰੀ, ਦਿਲਪ੍ਰੀਤ ਭੱਟੀ, ਕੁਲਵਿੰਦਰ ਡੇਰਾ, ਮਨਦੀਪ ਪੋਲਾ, ਮਾਨਵ ਟਿਵਾਣਾ, ਅਮਿਤ ਲੂੰਬਾ, ਪ੍ਰਭਜੀਤ, ਬੋਬੀ ਬੱਤਰਾ ਆਦਿ ਵੀ ਹਾਜ਼ਰ ਸਨ।

0 Comments