ਫਤਿਹਗੜ੍ਹ ਸਾਹਿਬ, 15 ਦਸੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ )- ਪਿੰਡ ਭੈਰੋਂਪੁਰ ਵਿਖੇ ਪੈਸਿਆਂ ਦੇ ਲੇਣ- ਦੇਣ ਨੂੰ ਲੈ ਕੇ ਹੋਏ ਇੱਕ ਝਗੜੇ ਵਿੱਚ 03 ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਸਮਾਂਚਾਰ ਹੈ। ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਦੋਨਾਂ ਪਾਰਟੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ l ਕੀ ਕਹਿੰਦੇ ਹਨ ਸਰੇਸ਼ ਕੁਮਾਰ? ਇਸ ਸਬੰਧੀ ਸੁਰੇਸ਼ ਕੁਮਾਰ ਪੁੱਤਰ ਜੈਪਾਲ ਸ਼ਰਮਾ ਨੇ ਦੱਸਿਆ ਕਿ ਉਹ ਮਾਡਰਨ ਵੈਲੀ ਕਲੋਨੀ ਪਿੰਡ ਅਤੇਵਾਲੀ ਦਾ ਰਹਿਣ ਵਾਲਾ ਹੈ ਅਤੇ ਪ੍ਰੋਪਰਟੀ ਸੇਲ ਪਰਚੇਜ ਦਾ ਕੰਮ ਕਰਦਾ ਹੈ l ਉਹਨਾਂ ਦੱਸਿਆ ਕਿ ਗੁਰਤੇਜ ਸਿੰਘ ਉਰਫ ਤੇਜੀ ਵਾਸੀ ਪਿੰਡ ਤਿੰਬਰਪੁਰ ਵੀ ਉਸਦੇ ਨਾਲ ਕੰਮ ਕਰਦਾ ਸੀ। ਜਿਸ ਨਾਲ ਉਸ ਦਾ ਪੈਸਿਆਂ ਦਾ ਲੈਣ ਦੇਣ ਸੀ l ਉਸਨੇ ਦੱਸਿਆ ਕਿ ਜਦੋਂ ਉਹ ਆਪਣੇ ਦਫਤਰ ਵਿੱਚ ਪਿੰਡ ਭੈਰੋਪੁਰ ਵਿਖੇ ਬੈਠਾ ਸੀ, ਤਾਂ ਗੁਰੂਤੇਜ ਸਿੰਘ ਤੇਜੀ, ਸੰਦੀਪ ਸਿੰਘ, ਪ੍ਰਗਟ ਸਿੰਘ ਵਾਸੀ ਪਿੰਡ ਤਿੰਬਰਪੁਰ, ਅਵਤਾਰ ਸਿੰਘ ਅਤੇ 6-7 ਹੋਰ ਅਣਪਛਾਤੇ ਵਿਅਕਤੀ ਉਸ ਦੇ ਦਫਤਰ ਵਿੱਚ ਆਏ ਅਤੇ ਬਹਿਸ ਕਰਨ ਲੱਗੇl ਜਿਸ ਤੇ ਗੁਰੂਤੇਜ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਹਨਾਂ ਤੇ ਡੰਡਿਆਂ ਅਤੇ ਲੋਹੇ ਦੇ ਪਾਈਪਾਂ ਨਾਲ ਹਮਲਾ ਕਰ ਦਿੱਤਾl ਜਿਸ ਨਾਲ ਉਹ ਅਤੇ ਉਸਦਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ l ਸਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਦਫਤਰ ਉਸ ਦੇ ਘਰ ਦੇ ਵਿੱਚ ਹੀ ਹੈ l ਸੁਰੇਸ਼ ਕੁਮਾਰ ਦੇ ਬਿਆਨਾਂ ਤੇ ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਗੁਰਤੇਜ ਸਿੰਘ ਉਰਫ ਤੇਜੀ, ਸੰਦੀਪ ਸਿੰਘ, ਪ੍ਰਗਟ ਸਿੰਘ, ਅਵਤਾਰ ਸਿੰਘ ਅਤੇ 6-7 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਕੀ ਕਹਿੰਦੇ ਹਨ ਥਾਣਾ ਫਤਿਹਗੜ੍ਹ ਸਾਹਿਬ ਦੇ ਐਸਐਚ ਓ? ਇਸ ਸਬੰਧੀ ਥਾਣਾ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਇੰਦਰਜੀਤ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਸੁਰੇਸ਼ ਕੁਮਾਰ ਦੇ ਬਿਆਨਾਂ ਤੇ ਗੁਰਤੇਜ ਸਿੰਘ ਤੇਜੀ ਅਤੇ ਉਸਦੇ ਸਾਥੀਆਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ l ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਗੁਰੂਤੇਜ ਸਿੰਘ ਉਰਫ ਤੇਜੀ ਦੇ ਬਿਆਨਾਂ ਤੇ ਸੁਰੇਸ਼ ਕੁਮਾਰ ਵਗੈਰਾ ਦੇ ਖਿਲਾਫ ਵੀ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ l ਉਹਨਾਂ ਦੱਸਿਆ ਕਿ ਸੁਰੇਸ਼ ਕੁਮਾਰ ਅਤੇ ਗੁਰਤੇਜ ਸਿੰਘ ਦਾ ਆਪਸ ਵਿੱਚ ਪੈਸਿਆਂ ਦਾ ਲੈਣ ਦੇਣ ਸੀ l ਇਹ ਝਗੜਾ ਪੈਸਿਆਂ ਦੇ ਲੈਣ ਦੇਣ ਕਾਰਨ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l ਜਾਂਚ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀl

0 Comments