ਫਤਿਹਗੜ੍ਹ ਸਾਹਿਬ, 15 ਜਨਵਰੀ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਹਿਮ ਰੋਲ ਅਦਾ ਕਰਦਾ ਹੈ, ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹਨ, ਇਸ ਲਈ ਸਾਰਿਆਂ ਨੂੰ ਮੀਡੀਏ ਨੂੰ ਬਣਦਾ ਮਾਨ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਪੱਤਰਕਾਰਾਂ ਨੂੰ ਵੀ ਧੜੱਲੇ ਅਤੇ ਇਮਾਨਦਾਰੀ ਨਾਲ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। ਇਹ ਪ੍ਰਗਟਾਵਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਜਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ, ਐਸਡੀਐਮ ਸੂਬਾ ਸਿੰਘ, ਤਹਿਸੀਲਦਾਰ ਪਰਮਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਅੰਕਿਤ ਮਹਾਜਨ ਨੇ ਜਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਬੀਰ ਕੁਮਾਰ ਜੱਜੀ, ਜਿਲ੍ਹਾ ਜਨਰਲ ਸਕੱਤਰ ਬਿਕਰਮਜੀਤ ਸਹੋਤਾ ਅਤੇ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਦੀ ਅਗਵਾਈ ਵਿੱਚ ਹੋਏ ਇੱਕ ਸਮਾਗਮ ਦੌਰਾਨ ਜ਼ਿਲਾ ਪੱਤਰਕਾਰ ਯੂਨੀਅਨ ਦਾ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕਰਨ ਮੌਕੇ ਕੀਤਾ l ਇਸ ਮੌਕੇ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਭਰੋਸਾ ਦਿੱਤਾ ਕਿ ਉਹ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆ ਕੇ ਕਰਵਾਉਣਗੇ l ਸਟੇਜ ਸਕੱਤਰ ਦਾ ਫਰਜ਼ ਬਿਕਰਮਜੀਤ ਸਿੰਘ ਸਹੋਤਾ ਨੇ ਬਾਖੂਬੀ ਨਿਭਾਇਆ l ਜ਼ਿਲਾ ਪ੍ਰਧਾਨ ਰਣਬੀਰ ਕੁਮਾਰ ਜੱਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ l ਇਸ ਮੌਕੇ ਜਿਲ੍ਹਾ ਲੋਕ ਸੰਪਰਕ ਅਫਸਰ ਅਮਨਦੀਪ ਸਿੰਘ, ਸਰਪ੍ਰਸਤ ਰਾਮ ਸਰਨ ਸੂਦ, ਗੁਰਪ੍ਰੀਤ ਸਿੰਘ ਮਹਿਕ, ਬਲਾਕ ਸਰਹਿੰਦ ਦੇ ਪ੍ਰਧਾਨ ਰੁਪਿੰਦਰ ਸ਼ਰਮਾ, ਬਲਾਕ ਖਮਾਣੋ ਦੇ ਪ੍ਰਧਾਨ ਰਾਜੀਵ ਤਿਵਾੜੀ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਗੋ, ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਮਨਪ੍ਰੀਤ ਸਿੰਘ, ਬਲਾਕ ਖੇੜਾ ਦੇ ਪ੍ਰਧਾਨ ਰੂਪ ਨਰੇਸ਼, ਬਲਾਕ ਬਸੀ ਪਠਾਣਾ ਦੇ ਪ੍ਰਧਾਨ ਰਾਜ ਕਮਲ ਸ਼ਰਮਾ, ਬਲਾਕ ਅਮਲੋਹ ਦੇ ਪ੍ਰਧਾਨ ਰਿਸ਼ੂ ਡੱਲਾ, ਬਲਾਕ ਚਨਾਰਥਲ ਕਲਾਂ ਦੇ ਪ੍ਰਧਾਨ ਕਪਿਲ ਬਿੱਟੂ, ਪ੍ਰੈਸ ਕਲੱਬ ਬਸੀ ਪਠਾਣਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਰੁਪਾਲ, ਰਵਿੰਦਰ ਮੌਦਗਿੱਲ, ਕਰਨ ਸ਼ਰਮਾ, ਦੀਪਕ ਸੂਦ, ਨਿਰਭੈ ਸਿੰਘ, ਜਤਿੰਦਰ ਸਿੰਘ ਰਾਠੌਰ, ਪ੍ਰਵੀਨ ਬਤਰਾ, ਬਲਜਿੰਦਰ ਕਾਕਾ, ਸਤਨਾਮ ਮਾਜਰੀ, ਅਸ਼ੋਕ ਝਾਂਜੀ, ਕੁਲਦੀਪ ਸਿੰਘ ਸ਼ੁਤਰਾਣਾ, ਮਹਿਕ ਸ਼ਰਮਾ, ਰੰਜਨਾ ਸ਼ਾਹੀ, ਪਰਮਜੀਤ ਕੌਰ ਮੱਗੋ, ਕੁਸਮ ਲਤਾ, ਰੂਬਲ ਸੂਦ, ਨਿਤੀਸ਼ ਗੌਤਮ, ਪਾਰਸ ਗੌਤਮ, ਰਾਹੁਲ ਗੁਪਤਾ, ਅਨਿਲ ਲੁਟਾਵਾ, ਸਵਰਨ ਸਿੰਘ ਨਿਰਦੋਸ਼ੀ, ਮਨੀਸ਼ ਸ਼ਰਮਾ,ਗੁਰੂਦੱਤ ਸ਼ਾਸਤਰੀ, ਡਾਕਟਰ ਹਿਮਾਂਸ਼ੂ ਸੂਦ, ਸਵਰਨ ਸਿੰਘ ਸੇਠੀ, ਨਾਹਰ ਸਿੰਘ ਰੰਗੀਲਾ, ਜਗਦੀਪ ਸਿੰਘ ਮਾਨਗੜ, ਸੰਦੀਪ ਕੁਮਾਰ ਖਮਾਣੋ, ਦਰਸ਼ਨ ਸਿੰਘ ਬੋਂਦਲੀ, ਭਰਭੂਰ ਸਿੰਘ, ਜਸਵਿੰਦਰ ਸਿੰਘ ਲਾਲੀ, ਪਰਗਟ ਸਿੰਘ, ਜਸਵੰਤ ਸਿੰਘ ਗੋਲਡ, ਜੇ ਐਸ ਖੰਨਾ, ਮੁਖਤਿਆਰ ਸਿੰਘ, ਹਰਜਿੰਦਰ ਸਿੰਘ ਧੀਮਾਨ, ਰਣਧੀਰ ਸਿੰਘ ਬਾਗੜੀਆਂ, ਬਲਜਿੰਦਰ ਸਿੰਘ ਪਨਾਗ, ਦੀਦਾਰ ਗੁਰਨਾ, ਪ੍ਰਦੀਪ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਗੁਰਚਰਨ ਸਿੰਘ ਰੁੜਕੀ, ਹਰਵਿੰਦਰ ਸਿੰਘ ਪੰਡਰਾਲੀ, ਸੁਨੀਲ ਵਰਮਾ, ਰਾਜਨ ਭੱਲਾ, ਮਨੋਜ ਭੱਲਾ, ਭਰਪੂਰ ਸਿੰਘ, ਮਨਪ੍ਰੀਤ ਸਿੰਘ ਸਰਹਿੰਦ, ਲਲਿਤ ਸ਼ਰਮਾ, ਰਿਸ਼ੂ ਗੌਤਮ, ਮੁਕੇਸ਼ ਘਈ, ਹਰਪ੍ਰੀਤ ਸਿੰਘ ਗੁੱਜਰਵਾਲ, ਸਾਹਿਬ ਮੜਕਣ, ਸ਼ਮਸ਼ੇਰ ਸਿੰਘ, ਪ੍ਰਦੀਪ ਸਿੰਘ ਢਿੱਲੋ, ਪਰਮਜੀਤ ਸਿੰਘ ਸਹੋਤਾ, ਪਰਮੋਦ ਕੁਮਾਰ ਸ਼ਰਮਾ ਅਤੇ ਹੋਰ ਹਾਜ਼ਰ ਸਨl

0 Comments