BREAKING NEWS

6/recent/ticker-posts

ਭਾਜਪਾ ਦੇ ਖਿਲਾਫ ਦੇਸ਼ ਭਗਤ ਯੂਨੀਵਰਸਿਟੀ ਅੱਗੇ ਲਗਾਇਆ ਗਿਆ ਧਰਨਾ

ਵਿਧਾਇਕ ਗੈਰੀ ਬੜਿੰਗ ਤੇ ਨਗਰ ਕੌਂਸਲ ਮੰਡੀ ਗੌਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਵਿੱਚ ਭਾਜਪਾ ਦੇ ਖਿਲਾਫ ਦੇਸ਼ ਭਗਤ ਯੂਨੀਵਰਸਿਟੀ ਅੱਗੇ ਧਰਨਾ ਲਗਾਇਆ ਗਿਆ।
ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਤੇ ਹੋਰ ਲੀਡਰਾਂ ਨੂੰ ਨਹੀਂ ਹੋਣ ਦਿੱਤਾ ਸ਼ਾਮਿਲ - ਵਿਧਾਇਕ ਗੈਰੀ ਬੜਿੰਗ
ਭਾਰਤ–ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਵਲੋਂ ਹਲਕਾ ਵਿਧਾਇਕ ਗੈਰੀ ਬੜਿੰਗ ਦੀ ਅਗਵਾਈ ਵਿੱਚ ਭਾਜਪਾ ਦੇ ਖਿਲਾਫ ਦੇਸ਼ ਭਗਤ ਯੂਨੀਵਰਸਿਟੀ ਅੱਗੇ ਧਰਨਾ ਲਗਾਇਆ ਗਿਆ।
ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਕੇ ਭਾਜਪਾ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ।
ਅਮਲੋਹ, 14 ਫਰਵਰੀ (ਸਤਨਾਮ ਚੌਹਾਨ):-  ਭਾਰਤ–ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਵਿੱਚ ਭਾਜਪਾ ਦੇ ਖਿਲਾਫ ਦੇਸ਼ ਭਗਤ ਯੂਨੀਵਰਸਿਟੀ ਅੱਗੇ ਧਰਨਾ ਲਗਾਇਆ ਗਿਆ ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਕੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰਿਆ ਨੇ ਆਉਣਾ ਸੀ ਪਰ ਉਹਨਾਂ ਦੇ ਵੱਲੋਂ ਕਿਸੇ ਰਝੇਵਿਆਂ ਦੇ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਨਾਇਬ ਸਿੰਘ ਸੈਣੀ ਨੂੰ ਇਸ ਪ੍ਰੋਗਰਾਮ ਤੇ ਭੇਜਿਆ ਜੋ ਕਿ ਗਲਤ ਹੈ ਤੇ ਇਹ ਸਾਰਾ ਕੁਝ ਹੀ ਰਾਜਨੀਤੀ ਤੋਂ ਪ੍ਰੇਰਿਤ ਹੈ ਕਿਉਂਕਿ ਪੰਜਾਬ ਦੇ ਗਵਰਨਰ ਕਿਸੇ ਪੰਜਾਬ ਦੇ ਮੰਤਰੀ ਦੀ ਵੀ ਡਿਊਟੀ ਲਗਾ ਸਕਦੇ ਸਨ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੇਵੇ ਪਰ ਪੰਜਾਬ ਦੇ ਗਵਰਨਰ ਜੋ ਕਿ ਬੀਜੇਪੀ ਵੱਲੋਂ ਲਗਾਏ ਗਏ ਹਨ ਇਸ ਕਰਕੇ ਉਹਨਾਂ ਦੇ ਵੱਲੋਂ ਹਰਿਆਣਾ ਤੋਂ ਬੀਜੇਪੀ ਦੇ ਮੁੱਖ ਮੰਤਰੀ ਨੂੰ ਇਸ ਪ੍ਰੋਗਰਾਮ ਦੇ ਵਿੱਚ ਭੇਜਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਜਿਸ ਦੀ ਉਹ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਨ। ਉਥੇ ਹੀ ਉਹਨਾਂ ਨੇ ਦੱਸਿਆ ਕਿ ਧਰਨੇ ਦਾ ਦੂਸਰਾ ਮੇਨ ਕਾਰਨ ਭਾਰਤ ਤੇ ਅਮਰੀਕਾ ਦੇ ਵਿੱਚ ਜੋ ਵਪਾਰਿਕ ਸਮਝੌਤਾ ਹੋਇਆ ਹੈ ਉਹ ਹੈ ਕਿਉਂਕਿ ਇਸ ਸਮਝੌਤੇ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਜਿਸ ਦੇ ਨਾਲ ਪੰਜਾਬ ਦੀ ਕਿਸਾਨੀ ਅਤੇ ਹੋਰ ਕਾਰੋਬਾਰ ਉੱਤੇ ਬਹੁਤ ਵੱਡਾ ਅਸਰ ਪਵੇਗਾ। ਉਹਨਾਂ ਨੇ ਕਿਹਾ ਕਿ ਇਸ ਸਮਝੌਤੇ ਦੇ ਵਿਰੋਧ ਵਿੱਚ ਉਹਨਾਂ ਦੇ ਵੱਲੋਂ ਭਾਜਪਾ ਦੇ ਮੰਤਰੀਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਰੋਧ ਕੀਤਾ ਜਾਵੇਗਾ। ਗੈਰੀ ਬੜਿੰਗ ਨੇ ਕਿਹਾ ਕਿ ਹਲਕਾ ਅਮਲੋਹ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਦੀ ਬਜਾਏ ਹਰਿਆਣਾ ਦੇ ਮੁੱਖ ਮੰਤਰੀ ਨੇ ਆਪਣਾ ਅੱਜ ਦਾ ਦੌਰਾ ਧਰਨੇ ਨੂੰ ਦੇਖਦਿਆਂ ਰੱਦ ਕਰਨਾ ਪਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਤੇ ਹੋਰ ਲੀਡਰਾਂ ਨੂੰ ਬਿਲਕੁਲ ਵੀ ਨਹੀਂ ਆਉਣ ਦਿੱਤਾ ਜਾਵੇ। ਬੀਜੇਪੀ ਪੰਜਾਬ ਦੇ ਆਗੂਆਂ ਦੇ ਘਿਰਾਓ ਬਾਰੇ ਜਿਵੇਂ ਵੀ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਹੋਵੇਗਾ ਉਸਨੂੰ ਮੰਨਿਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਮੰਡੀ ਗੌਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਗਾਰਾ ਸਿੰਘ ਸਲਾਣਾ, ਸੀਨੀਅਰ ਆਗੂ ਓਂਕਾਰ ਸਿੰਘ ਚੌਹਾਨ, ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਦਰਸ਼ਨ ਸਿੰਘ ਚੀਮਾ, ਕੋਆਰਡੀਨੇਟਰ ਇਕਬਾਲ ਸਿੰਘ ਰਾਏ, ਸਰਪੰਚ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਹੁੰਦਲ, ਯਾਦਵਿੰਦਰ ਸਿੰਘ ਲੱਕੀ ਭਲਵਾਨ ਸਲਾਣਾ, ਮੀਤ ਪ੍ਰਧਾਨ ਜਗਤਾਰ ਸਿੰਘ, ਅਸ਼ੋਕ ਸ਼ਰਮਾ ਮੀਤ ਪ੍ਰਧਾਨ ਨਗਰ ਕੌਂਸਲ, ਕੌਂਸਲਰ ਅਤੁੱਲ ਲੁਟਾਵਾ, ਕੌਂਸਲਰ ਲਵਪ੍ਰੀਤ ਲਵੀ,ਸਰਪੰਚ ਜਗਦੀਪ ਜਿੰਮੀ ਲਾਡਪੁਰ,  ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਪਨਾਗ, ਮਨਿੰਦਰ ਸਿੰਘ ਭੱਟੋ, ਸਰਪੰਚ ਅਮਨਦੀਪ ਸਿੰਘ ਧਰਮਗੜ੍ਹ, ਸਰਪੰਚ ਲਖਵੀਰ ਸਿੰਘ ਲੱਖਾ ਦੀਵਾ, ਸਰਪੰਚ ਹਰਦੀਪ ਸਿੰਘ ਮਛਰਾਏ, ਪ੍ਰਧਾਨ ਯਾਦਵਿੰਦਰ ਸਿੰਘ ਮਾਨਗੜ੍ਹ, ਸਰਪੰਚ ਪ੍ਰਦੀਪ ਸਿੰਘ ਕੰਜਾਰੀ, ਕੁਲਜੀਤ ਸਿੰਘ ਨਰਾਇਣਗੜ੍ਹ, ਸਰਪੰਚ ਹਰਪ੍ਰੀਤ ਸਿੰਘ ਕੋਟਲੀ, ਸਰਪੰਚ ਜਸਮੇਲ ਸਿੰਘ ਮਾਨਗੜ੍ਹ, ਕੌਂਸਲਰ ਪਰਮਜੀਤ ਸਿੰਘ ਵਾਲੀਆ, ਕੌਂਸਲਰ ਰਣਧੀਰ ਸਿੰਘ ਹੈਪੀ, ਕੌਂਸਲਰ ਵਿਨੀਤ ਬਿੱਟੂ, ਤਰਨਦੀਪ ਬਦੇਸ਼ਾਂ, ਆਪ ਆਗੂ ਬਲਦੇਵ ਸ਼ਰਮਾਂ, ਸੂਬਾ ਸੰਯੁਕਤ ਸਕੱਤਰ ਸਤਿਆਪਾਲ ਲੋਧੀ, ਯੂਥ ਆਗੂ ਅਮਿਤ ਠਾਕੁਰ, ਯੂਥ ਆਗੂ ਗੌਰਵ ਅਗਰਵਾਲ, ਅਜੇ ਲਿਬੜਾ, ਮਨੀਸ਼ ਗੋਇਲ, ਵਿਨੋਦ ਗੁਜ਼ਰ, ਨਰੇਸ਼ ਸ਼ਰਮਾ, ਭੁਪਿੰਦਰ ਸਿੰਘ ਸੰਧੂ, ਦਿਲਜੀਤ ਵਿਰਕ, ਪ੍ਰਦੀਪ ਸੰਗਰ, ਹਰਚੰਦ ਸਿੰਘ ਨਸਰਾਲੀ, ਹੇਮੰਤ ਗੋਇਲ, ਮਨੀਸ਼ ਕੁਮਾਰ, ਦੀਪਕ ਕੁਮਾਰ, ਕਮਲ ਸ਼ਰਮਾ ਖਾਲਸਾ, ਗੁਰਮੀਤ ਸਿੰਘ, ਸਲਮਾਨ ਗਗੜੀ ਅਤੇ ਵੱਡੀ ਗਿਣਤੀ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।

Post a Comment

0 Comments