*ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਦਮਪੁਰ ਤੋਂ 'ਮਾਵਾਂ ਧੀਆਂ ਸਤਿਕਾਰਯੋਗ ਯੋਜਨਾ' ਦੀ ਕੀਤੀ ਸ਼ੁਰੂਆਤ।*
📍ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ 15 ਅਪ੍ਰੈਲ ਨੂੰ ਨੌਂ ਹਲਕਿਆਂ ਵਿੱਚ ਪਾਇਲਟ ਆਧਾਰ 'ਤੇ ਹੋਵੇਗੀ ਸ਼ੁਰੂਆਤ।
👉 ਪਾਇਲਟ ਪ੍ਰੋਜੈਕਟ ਅਧੀਨ ਪਹਿਲੇ 9 ਵਿਧਾਨ ਸਭਾ ਹਲਕੇ👇
1 ਆਦਮਪੁਰ,
2 ਮਲੋਟ,
3 ਸ੍ਰੀ ਆਨੰਦਪੁਰ ਸਾਹਿਬ,
4 ਦਿੜਬਾ
5 ਸੁਨਾਮ,
6 ਮੋਗਾ,
7 ਕੋਟਕਪੂਰਾ,
8 ਬਟਾਲਾ
9 ਪਟਿਆਲਾ ਦਿਹਾਤੀ ਤੋਂ ਸ਼ੁਰੂ ਹੋਵੇਗੀ।
📍ਬਾਕੀ 108 ਹਲਕਿਆਂ ਵਿੱਚ ਰਜਿਸਟ੍ਰੇਸ਼ਨ 15 ਮਈ ਨੂੰ ਹੋਵੇਗੀ ਸ਼ੁਰੂ ।
👉 1,000 ਰੁਪਏ ਜਾਂ 1,500 ਰੁਪਏ ਦਾ ਮਹੀਨਾਵਾਰ ਮਾਣਭੱਤਾ ਜੁਲਾਈ ਵਿੱਚ ਸ਼ੁਰੂ ਹੋਵੇਗਾ।
🛑 ਰਜਿਸਟ੍ਰੇਸ਼ਨ ਸਮੇਂ ਪੰਜਾਬ ਦਾ ਆਧਾਰ ਕਾਰਡ, ਵੋਟਰ ਕਾਰਡ ਅਤੇ ਬੈਂਕ ਪਾਸਬੁੱਕ ਹੋਵੇਗੀ ਲਾਜ਼ਮੀ।
🛑 *ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਦਮਪੁਰ ਤੋਂ ਆਪਣੇ ਭਾਸ਼ਣ ਵਿੱਚ ਦੱਸੀਆਂ ਕੁਝ ਜਰੂਰੀ ਗੱਲਾਂ*
📍26 ਹਜਾਰ ਤੋਂ ਵੱਧ ਜਗ੍ਹਾ ਤੇ ਬਣੇਗਾ ਰਜਿਸਟਰੇਸ਼ਨ ਕਾਰਡ
⚠️ (ਸਾਰੇ ਆਂਗਨਵਾੜੀ ਕੇਂਦਰ, ਸਾਰੇ ਸੇਵਾ ਕੇਂਦਰ, ਸ਼ਹਿਰੀ ਖੇਤਰਾਂ ਵਿੱਚ ਨਗਰ ਨਿਗਮ ਤੇ ਕਮੇਟੀਆਂ ਦੇ ਦਫਤਰ)
⚠️ ਰਜਿਸਟਰੇਸ਼ਨ ਲਈ ਕੋਈ ਕਾਹਲੀ ਨਾ ਕਰੇ ਕੋਈ ਪੈਸਾ ਨਹੀਂ ਲੱਗੇਗਾ
ਸਾਰਿਆਂ ਨੂੰ ਮਿੱਥੇ ਹੋਏ ਸਮੇਂ ਤੋਂ ਹੀ ਪੂਰੇ ਮਿਲਣਗੇ ਚਾਹੇ ਰਜਿਸਟਰੇਸ਼ਨ 4 ਮਹੀਨੇ ਲੇਟ ਹੋਵੇ।
👉 ਜੇ ਕਿਸੇ ਦਾ ਜਾਤੀ ਸਰਟੀਫਿਕੇਟ ਨਹੀਂ ਹੈ ਬਣਿਆ ਤਾਂ 1000 ਰੁਪਆ ਲੈ ਲਵੇ ਬਾਕੀ 500 ਦਾ ਫਾਰਮ ਭਰ ਕੇ ਸਰਟੀਫਿਕੇਟ ਬਣਾਉਣ ਤੋਂ ਬਾਅਦ ਵਿੱਚ ਮਿਲ ਜਾਵੇਗਾ ਰਹਿੰਦੀ ਬਕਾਇਆ।

0 Comments