BREAKING NEWS

6/recent/ticker-posts

ਖੁਸ਼ਮਨ ਕੌਰ ਚੀਮਾ ਨੇ ਯੂਨਾਈਟਡ ਕੋਲਕਾਤਾ ਫੁੱਟਬਾਲ ਕਲੱਬ ਵਿੱਚ ਸਿਲੈਕਸ਼ਨ ਨਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਮਾਣ ਵਧਾਇਆ #todayinfo


ਫਤਿਹਗੜ੍ਹ ਸਾਹਿਬ, 27 ਅਪ੍ਰੈਲ (ਸਤਨਾਮ ਚੌਹਾਨ):– ਬਾਬਾ ਫਤਿਹ ਸਿੰਘ ਫੁੱਟਬਾਲ ਕਲੱਬ ਫਤਿਹਗੜ੍ਹ ਸਾਹਿਬ ਦੀ ਇੱਕ ਮਹੱਤਵਪੂਰਨ ਮੀਟਿੰਗ ਪ੍ਰਧਾਨ ਕਰਮਜੀਤ ਬੱਬੂ ਦੀ ਅਗਵਾਈ ਹੇਠ ਪਿੰਡ ਤਲਾਣੀਆਂ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਕਲੱਬ ਦੇ ਸੰਸਥਾਪਕ ਐਨਆਰਆਈ ਜੋਗਾ ਸਿੰਘ ਬਾਠ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ ਕਲੱਬ ਦੇ ਸਰਪ੍ਰਸਤ ਕਰਮਜੀਤ ਸਿੰਘ ਢਿੱਲੋ ਵੱਲੋਂ ਪਿਛਲੇ ਸਮੇਂ ਵਿੱਚ ਕਰਵਾਏ ਗਏ ਟੂਰਨਾਮੈਂਟਾਂ ਅਤੇ ਚੱਲ ਰਹੀ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪਿੰਡ ਚਰਨਾਥਲ ਦੀ ਰਹਿਣ ਵਾਲੀ ਖਿਡਾਰਨ ਖੁਸ਼ਮਨ ਕੌਰ ਚੀਮਾ ਨੇ ਕੋਲਕਾਤਾ ਦੇ ਪ੍ਰਸਿੱਧ ਯੂਨਾਈਟਡ ਕੋਲਕਾਤਾ ਫੁੱਟਬਾਲ ਕਲੱਬ ਵਿੱਚ ਸਿਲੈਕਟ ਹੋ ਕੇ ਨਾ ਸਿਰਫ਼ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਖੁਸ਼ਮਨ ਕੌਰ ਚੀਮਾ ਪਹਿਲਾਂ ਵੀ ਸੱਤ ਵਾਰ ਨੈਸ਼ਨਲ ਸਕੂਲ ਖੇਡਾਂ ਵਿੱਚ ਭਾਗ ਲੈ ਚੁੱਕੀ ਹੈ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਚੁੱਕੀ ਹੈ। ਇਸ ਉਪਲਬਧੀ ਲਈ ਕਲੱਬ ਦੇ ਸੰਸਥਾਪਕ ਜੋਗਾ ਸਿੰਘ ਬਾਠ ਅਤੇ ਸਮੂਹ ਮੈਂਬਰਾਂ ਵੱਲੋਂ ਖਿਡਾਰਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸਦੇ ਨਾਲ ਹੀ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦੇਣ ਵਾਲੇ ਯਾਦਵਿੰਦਰ ਭੰਗੂ (ਮਾਰਕਿਟ ਕਮੇਟੀ ਅਮਲੋਹ), ਰਾਜੇਸ਼ ਅਰੋੜਾ (ਕੈਨੇਡਾ) ਅਤੇ ਮਨਪ੍ਰੀਤ ਜੋਨੀ (ਤਲਾਣੀਆਂ) ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜੋਗਾ ਸਿੰਘ ਬਾਠ ਨੇ ਕਿਹਾ ਕਿ ਖੁਸ਼ਮਨ ਕੌਰ ਚੀਮਾ ਦੀ ਇਹ ਉਪਲਬਧੀ ਸਾਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਅਤੇ ਕਲੱਬ ਦੇ ਕੋਚਾਂ ਦੀ ਮਿਹਨਤ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਕਲੱਬ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਵਚਨਬੱਧ ਹਨ ਤਾਂ ਜੋ ਹੋਰ ਨੌਜਵਾਨ ਖਿਡਾਰੀ ਵੀ ਵੱਡੀਆਂ ਅਕੈਡਮੀਆਂ ਵਿੱਚ ਚੁਣੇ ਜਾ ਸਕਣ।

ਮੀਟਿੰਗ ਵਿੱਚ ਕਰਮਜੀਤ ਸਿੰਘ ਚੀਮਾ (ਕੋਟਲਾ ਬਜਵਾੜਾ), ਹਰਪ੍ਰੀਤ ਸਿੰਘ ਕੰਗ (ਮਾਧੋਪੁਰ), ਰਣਜੀਤ ਸਿੰਘ (ਰੇਲਵੇ), ਸਬ ਇੰਸਪੈਕਟਰ ਨਿਰਮਲ ਸਿੰਘ ਗੋਲਡੀ, ਜਗਤਾਰ ਸਿੰਘ (ਧੀਰਪੁਰ), ਨੰਬਰਦਾਰ ਕਸ਼ਮੀਰ ਸਿੰਘ (ਤਲਾਣੀਆਂ), ਪ੍ਰਿੰਸ ਅੱਤੇਵਾਲੀ, ਸਤਨਾਮ ਦੁਫ਼ੇਰਾ, ਹਰਿੰਦਰ ਕੁਮਾਰ (ਡੀਪੀਈ), ਐਡਵੋਕੇਟ ਬਿਕਰਮ ਸਿੰਘ, ਐਡਵੋਕੇਟ ਅੰਕਿਤ ਸਮੇਤ ਕਈ ਹੋਰ ਹਾਜ਼ਰ ਸਨ।

Post a Comment

0 Comments