BREAKING NEWS

6/recent/ticker-posts

MLA ਰਾਏ ਨੇ ਰੋਡ ਸ਼ੋਅ ਦੌਰਾਨ ਸ਼ਹਿਰ ਵਾਸੀਆਂ ਦਾ ਕੀਤਾ ਧੰਨਵਾਦ

ਸਰਹਿੰਦ ਦੀਆਂ 17 ਸੀਟਾਂ ਉੱਤੇ ਜਿੱਤ ਪ੍ਰਾਪਤ ਕਰਨ ਉਪਰੰਤ ਵਿਧਾਇਕ ਲਖਬੀਰ ਸਿੰਘ ਰਾਏ ਗੁਰੂਘਰ ਹੋਏ ਨਤਮਸਤਕ 
 ਫਤਿਹਗੜ੍ਹ ਸਾਹਿਬ 29 ਮਈ ( ਸਤਨਾਮ ਚੌਹਾਨ ):- 
        ਨਗਰ ਕੌਂਸਲ ਸਰਹੰਦ ਫਤਿਹਗੜ੍ਹ ਸਾਹਿਬ ਦੀਆਂ ਹੋਈਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ 23 ਦੇ ਵਿੱਚੋਂ 17 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਕਾਂਗਰਸ ਪਾਰਟੀ 06 ਸੀਟਾਂ ਉੱਤੇ ਸਿਮਟ ਕੇ ਰਹਿ ਗਈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਖਾਤਾ ਖੋਲਣ ਦੇ ਵਿੱਚ ਨਾਕਾਮ ਸਾਬਿਤ ਹੋਈ ਹੈ।
        ਜਿੱਤ ਉਪਰੰਤ ਵਿਧਾਇਕ ਲਖਬੀਰ ਸਿੰਘ ਰਾਏ ਵੱਖ-ਵੱਖ ਵਾਰਡਾਂ ਤੋਂ ਜੇਤੂ ਉਮੀਦਵਾਰਾਂ ਦੇ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੰਦ ਫਤਿਹਗੜ੍ਹ ਸਾਹਿਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਉੱਤੇ ਮੋਹਰ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਸੂਬੇ ਦੇ ਲੋਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ, ਜਿਸ ਦੀ ਬਦੌਲਤ ਆਮ ਆਦਮੀ ਪਾਰਟੀ ਦੇ 23 ਵਿੱਚੋਂ 17 ਉਮੀਦਵਾਰਾਂ ਨੇ  ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਚਾਰ ਮਹੀਨਿਆਂ ਦੇ ਵਿੱਚ ਸਰਹੰਦ ਦੇ ਵਿੱਚ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਮਲਹੋਤਰਾ, ਮਨਪ੍ਰੀਤ ਜੋਨੀ,  ਗੁਰਜੋਤ ਸਿੰਘ, ਗੁਰਮੀਤ ਬਾਜਵਾ ਰਾਮਪਾਲ ਸਿੰਘ ਦਿਲਪ੍ਰੀਤ ਭੱਟੀ ਬਲਜਿੰਦਰ ਸਿੰਘ ਗੋਲਾ ਬਲਦੇਵ ਸਿੰਘ ਭੱਲ ਮਾਜਰਾ ਬਲਵੀਰ ਸੋਢੀ, ਪਵੇਲ ਕੁਮਾਰ ਹਾਂਡਾ ਵਿੱਕੀ ਚੌਹਾਨ, ਬਲਦੇਵ ਜਲਾਲ ਹਰਮੇਸ਼ ਕੁਮਾਰ ਸੋਨੂ, ਪ੍ਰਿਤਪਾਲ ਸਿੰਘ ਜੱਸੀ, ਦੀਪਕ ਬਾਤੀਸ ਐਡਵੋਕੇਟ ਹਰਕਮਲ ਸਿੰਘ ਨੰਬਰਦਾਰ ਬੰਟੀ ਸੈਣੀ ਬਲਜਿੰਦਰ ਕੌਰ, ਨੰਬਰਦਾਰ ਤਜਿੰਦਰ ਸਿੰਘ ਟਿਵਾਣਾ, ਗੁਰਮੇਲ ਸਿੰਘ ਪੰਡਰਾਲੀ, ਜਗਜੀਤ ਸਿੰਘ ਰਿਉਣਾ, ਬਹਾਦਰ ਖਾਨ, ਬਹਾਦਰ ਜਲਾਲ, ਮਨਦੀਪ ਪੋਲਾ, ਗੁਰਪ੍ਰੀਤ ਭਿੰਡਰ ਆਦਿ ਵੀ ਹਾਜ਼ਰ ਸਨ।

Post a Comment

0 Comments