BREAKING NEWS

6/recent/ticker-posts

ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੀਆਂ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ

ਫਤਿਹਗੜ੍ਹ ਸਾਹਿਬ, 12 ਜੂਨ (ਸਤਨਾਮ ਚੌਹਾਨ, ਕੁਲਦੀਪ ਬਲਪੁਰ):- ਆਸ਼ਾ ਵਰਕਰਜ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਸਿਵਲ ਸਰਜਨ ਦਫਤਰ ਫਤਿਹਗੜ੍ਹ ਸਾਹਿਬ ਅੱਗੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਦੇ ਵਿੱਚ ਭਾਂਡੇ ਖੜਕਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜਿੱਥੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ, ਉੱਥੇ ਹੀ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ।                                 ਇਸ ਮੌਕੇ ਬਲਾਕ ਪ੍ਰਧਾਨ ਹਰਜਿੰਦਰ ਕੌਰ ਅਮਰਾਲਾ ਅਤੇ ਸੁਖਜੀਤ ਕੌਰ ਖਮਾਣੋ, ਗੁਰਵੀਰ ਕੌਰ ਕੋਟਲਾ ਅਤੇ ਨਿਰਮਲ ਕੌਰ ਬਡਾਲੀ ਆਲਾ ਸਿੰਘ, ਜਸਵਿੰਦਰ ਕੌਰ ਮਾਲੋਵਾਲ, 
ਰਮਨਦੀਪ ਕੌਰ ਮਹੱਦੀਆ ਆਪਣੇ ਆਪਣੇ ਜਥਿਆਂ ਸਮੇਤ ਹਾਜ਼ਰ ਹੋਈਆਂ। ਪੰਜਾਬ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਦੱਸਿਆਂ ਕਿ ਪੰਜਾਬ ਸਰਕਾਰ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਨਾਲ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਦੀਆਂ ਲਮਕ ਰਹੀਆਂ ਮੰਗਾਂ ਬਾਰੇ ਗਹਿਰੀ ਚੁੱਪ ਧਾਰੀ ਹੋਈ ਹੈ ਅਤੇ ਜਦੋਂ ਕੋਈ ਵੀ ਚੰਗੇ ਬਜਟ ਵਾਲਾ ਸਰਵੇਖਣ ਆਉਦਾ ਹੈ ਤਾਂ ਉਹ ਹੋਰ ਡਿਪਾਰਟਮੈਂਟਾਂ ਨੂੰ ਦਿੱਤਾ ਜਾਂਦਾ ਹੈ ਅਤੇ ਜਦੋਂ ਘੱਟ ਪੈਸਿਆਂ ਦਾ ਸਰਵੇਖਣ ਆਉਂਦਾ ਹੈ ਤਾਂ ਉਸ ਵੇਲੇ ਆਸ਼ਾ ਵਰਕਰਾਂ ਦੀ ਯਾਦ ਆ ਜਾਂਦੀ ਹੈ। ਜਿਵੇਂ ਕਿ ਜੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਡੋਰ ਟੂ ਡੋਰ ਜਾ ਕੇ ਪਿਲਾਉਣੀਆਂ ਅਤੇ ਸਿਹਤ ਵਿਭਾਗ ਵਿੱਚ ਅਨੇਕਾਂ ਪ੍ਰਕਾਰ ਦੇ ਕੰਮ ਆਸ਼ਾ ਵਰਕਰਾਂ ਹਰ ਵਰਗ ਹਰ ਪਰਿਵਾਰ ਤੱਕ ਪਹੁੰਚਾ ਰਹੀਆਂ ਹਨ। ਭਾਵੇਂ ਕਿ ਮੁੱਖ ਮੰਤਰੀ ਦੇ 10 ਲੱਖ ਵਾਲੇ ਕਾਰਡ ਸੀ ਜਾਂ ਪੰਜਾਬ ਦੇ ਕੋਈ ਵੀ ਔਖਾ ਸਮਾਂ ਜਿਵੇਂ ਕਿ ਕਰੋਨਾ ਮਹਾਂਮਾਰੀ, ਸੰਧੂਰ ਆਪਰੇਸ਼ਨ ਜਾਂ ਫਿਰ ਹੜਾਂ ਵਰਗੀ ਔਖੀ ਸਥਿਤੀ ਦੇ ਵਿੱਚ ਗਰਾਉਂਡ ਲੈਵਲ ਤੇ ਲੋਕ ਹਿੱਤਾਂ ਨੂੰ ਦੇਖ ਕੇ ਲੋਕਾਂ ਦੇ ਨਾਲ ਖੜਨ ਵਾਲੀਆਂ ਸਿਰਫ ਤੇ ਸਿਰਫ ਆਸ਼ਾ ਵਰਕਰ ਤੇ ਫੇਸਿਲੀਟੇਟਰ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੀਆਂ ਵਰਕਰਾਂ ਵਿੱਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ, ਕਿਉਂਕਿ ਉਨ੍ਹਾਂ ਨਾਲ ਕੀਤੇ ਵਾਅਦੇ ਸਰਕਾਰ ਨੇ ਪੂਰੇ ਨਹੀਂ ਕੀਤੇ। ਸਾਢੇ ਚਾਰ ਸਾਲ ਬੀਤ ਜਾਣ ਮਗਰੋਂ ਵੀ ਪੰਜਾਬ ਸਰਕਾਰ ਆਸ਼ਾ ਵਰਕਰਾਂ ਨੂੰ ਅਣਦੇਖਿਆ ਕਰ ਰਹੀ ਹੈ। ਏ ਐਨ ਐਮ ਦਾ ਟੈਸਟ ਪਾਸ ਕਰ ਚੁੱਕੀਆਂ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਨੂੰ ਅਜੇ ਤੱਕ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ ਅਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਸੁਪਰੀਮੋ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਵੀ ਸੱਤਾ ਵਿੱਚ ਆਉਣਗੇ ਤਾਂ ਤੁਹਾਡੇ ਸਾਰੇ ਭੱਤੇ ਡਬਲ ਕੀਤੇ ਜਾਣਗੇ ਅਤੇ ਓਨਨੇਰੀਅਮ ਬਜਟ ਨੂੰ ਡਬਲ ਕੀਤਾ ਜਾਵੇਗਾ, ਟੂਰ ਵਿਜਟਾਂ ਡਬਲ ਕੀਤੀਆਂ ਜਾਣਗੀਆਂ, ਮਿਨੀਮਮ ਵੇਜਸ ਦੇ ਦਾਇਰੇ ਦੇ ਵਿੱਚ ਲਿਆ ਜਾਵੇਗਾ। ਸਰਕਾਰ ਦੀ ਇਸ ਲਗਾਤਾਰ ਗਹਿਰੀ ਚੁੱਪ ਕਾਰਨ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਸਮੇਤ 23 ਹਜਾਰ ਪਰਿਵਾਰਾਂ ਵਿੱਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਜਿਸ ਸਰਕਾਰ ਤੋਂ ਉਨ੍ਹਾਂ ਨੂੰ ਉਮੀਦਾਂ ਸਨ, ਉਹ ਸਰਕਾਰ ਅਜੇ ਤੱਕ ਉਨ੍ਹਾਂ ਦੇ ਹੱਕਾਂ ਅਤੇ ਜਾਇਜ਼ ਮੰਗਾਂ ਲਾਗੂ ਨਹੀਂ ਸਕੀ। ਇਸੇ ਰੋਸ ਅਤੇ ਗੁੱਸੇ ਕਾਰਨ ਪੰਜਾਬ ਭਰ ਦੇ ਹੈਡ ਕੁਆਰਟਰਾਂ ਤੇ ਭਾਂਡੇ ਖੜਕਾਓ ਸਰਕਾਰ ਜਗਾਓ ਅਤੇ 2 ਰੋਜਾ ਕਲਮ ਛੋੜ ਹੜਤਾਲ ਕਰਨ ਲਈ ਮਜਬੂਰ ਹੋਈਆਂ ਹਨ।   ਇਸ ਮੌਕੇ ਨੈਬ ਕੌਰ ਦੀਵਾ ਗੰਡੂਆ, ਕੁਲਬੀਰ ਕੌਰ ਨਲੀਨੀ, ਮਨਪ੍ਰੀਤ ਕੌਰ ਬ੍ਰਾਹਮਣ ਮਾਜਰਾ, ਮਨਜਿੰਦਰ ਕੌਰ ਸਰਹਿੰਦ, ਸੁਖਵਿੰਦਰ ਕੌਰ ਸਾਨੀਪੁਰ,ਪਰਵਿੰਦਰ ਕੌਰ ਕੋਟਲਾ ਜੱਟਾ, ਸਰਬਜੀਤ ਕੌਰ ਪੰਜੋਲੀ ਕਲਾਂ, ਮਨਪ੍ਰੀਤ ਕੌਰ ਪੰਜੋਲੀ ਖੁਰਦ, ਜਸਵਿੰਦਰ ਕੌਰ ਅਲੀਪੁਰ ਸੋਢੀਆਂ, ਰਾਜਵੰਤ ਕੌਰ ਨਲੀਨਾ ਕਲਾਂ,ਰਜਨੀ ਬਾਲਾ, ਸ਼ਮਿੰਦਰ ਕੌਰ ਕੋਟਲਾ ਡਡਹੇੜੀ, ਜਸਵੀਰ ਕੌਰ ਕੁੰਭ ਚਰਨਜੀਤ ਕੌਰ ਲਾਡ ਪਰ ਮਨਜਿੰਦਰ ਕੌਰ,  ਜਸਵੰਤ ਕੌਰ ਬੁੱਗਾ ਕਲਾਂ, ਸਵਰਨਜੀਤ ਕੌਰ ਕਲਾਲ ਮਾਜਰਾ, ਜਸਵਿੰਦਰ ਕੌਰ ਨੌਲਖਾ, ਸੰਜੀਦ ਕੌਰ ਖੇੜਾ, ਸਤਵੀਰ ਕੌਰ ਬਾਸੀਆਂ,  ਸਰਬਜੀਤ ਕੌਰ ਹੰਸਾਲੀ, ਸਰਬਜੀਤ ਕੌਰ ਧਤੋਂਦਾ ਅਤੇ ਹੋਰ ਹਾਜ਼ਰ ਸਨ l

Post a Comment

0 Comments