BREAKING NEWS

6/recent/ticker-posts

ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਫਤਿਹਗੜ੍ਹ ਸਾਹਿਬ 3 ਅਗਸਤ (ਸਤਨਾਮ ਚੌਹਾਨ):- ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਦੀ ਨਵ ਨਿਯੁਕਤ ਪ੍ਰਧਾਨ ਆਸ਼ਾ ਰਾਣੀ ਨੇ ਸ਼ਹਿਰ ਦੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕੰਮਾਂ ਵਿੱਚ ਪਾਈਆਂ ਜਾ ਰਹੀਆਂ ਕਮੀਆਂ ਨੂੰ ਜਲਦ ਸੁਧਾਰਨ ਲਈ ਹੁਕਮ ਦਿੱਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ਾ ਰਾਣੀ ਨੇ ਦੱਸਿਆ ਕਿ   ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਵਿਧਾਇਕ ਲਖਬੀਰ ਸਿੰਘ ਰਾਏ ਦੇ ਯਤਨਾਂ ਨਾਲ ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਵਿਕਾਸ ਕਾਰਜ ਜਾਰੀ ਹਨ। ਉਹਨਾਂ ਵੱਲੋਂ ਅੱਜ ਵਿਕਾਸ ਕਾਰਜਾਂ ਦਾ ਰੂਟੀਨ ਚੈੱਕਅਪ ਕੀਤਾ ਗਿਆ ਸੀ। ਜਿਹੜੇ ਕੰਮਾਂ ਦੇ ਵਿੱਚ ਕਮੀ ਪਾਈ ਗਈ ਹੈ, ਉਹਨਾਂ ਨੂੰ ਸੁਧਾਰਨ ਦੇ ਲਈ ਠੇਕੇਦਾਰਾਂ ਨੂੰ ਹੁਕਮ ਕੀਤੇ ਗਏ ਹਨ, ਕਿਉਂਕਿ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਜੇਕਰ ਕਿਸੇ ਠੇਕੇਦਾਰ ਵੱਲੋਂ ਮਾੜਾ ਮਟੀਰੀਅਲ ਵਰਤਿਆ ਜਾਵੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅਤੇ ਉਹਨਾਂ ਨੂੰ ਬਲੈਕ ਲਿਸਟ ਕਰਕੇ ਨਗਰ ਕੌਂਸਲ ਦੇ ਕੰਮਾਂ ਤੋਂ ਵਾਂਝੇ ਕੀਤਾ ਜਾਵੇਗਾ।  
     ਉਹਨਾਂ ਕਿਹਾ ਕਿ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਉੱਤੇ ਅਥਾਹ ਭਰੋਸਾ ਜਤਾਇਆ ਹੈ ਜਿਸ ਦੀ ਬਦੌਲਤ ਆਮ ਆਦਮੀ ਪਾਰਟੀ ਦੇ 17 ਕੌਂਸਲਰ ਜਿੱਤੇ ਹਨ। ਉਨਾਂ ਦੀਆਂ ਉਮੀਦਾਂ ਨੂੰ ਭਰੋਸੇ ਚ ਬਦਲਣ ਦੇ ਲਈ ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਵੱਲੋਂ ਸ਼ਹਿਰ ਦੇ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ। 
      ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਕੁਮਾਰ ਸੋਨੂੰ, ਜੇਈ ਪਰਮਜੀਤ ਸਿੰਘ, ਵਾਰਡ 05 ਦੇ ਇੰਚਾਰਜ ਦਿਲਪ੍ਰੀਤ ਭੱਟੀ, ਬਹਾਦਰ ਜਲਾਲ, ਠੇਕੇਦਾਰ ਬਲਜਿੰਦਰ ਸਿੰਘ, ਸਿਆਲ ਠੇਕੇਦਾਰ ਨੀਤਿਨ ਆਦਿ ਵੀ ਹਾਜ਼ਰ ਸਨ।

Post a Comment

0 Comments