ਫਤਿਹਗੜ੍ਹ ਸਾਹਿਬ, 27 ਅਕਤੂਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲਾ ਫਤਿਹਗੜ ਸਾਹਿਬ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲਾ ਪ੍ਰਧਾਨ ਲਖਬੀਰ ਸਿੰਘ ਡਡਹੇੜੀ ਦੀ ਅਗਵਾਈ ਵਿੱਚ ਹੋਈ l ਇਸ ਮੌਕੇ ਜਿਲ੍ਹਾ ਪ੍ਰਧਾਨ ਲਖਬੀਰ ਸਿੰਘ ਡਡਹੇੜੀ ਅਤੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮਾਵੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਰਕਫੈਡ ਵੱਲੋਂ ਡੀਏਪੀ ਅਤੇ ਯੂਰੀਏ ਖਾਦਾਂ ਨਾਲ ਕੈਟਲਫੀਡ- ਐਡੀਬਲ ਅਤੇ ਹੋਰ ਉਤਪਾਦ ਧੱਕੇ ਨਾਲ ਟੈਗ ਕਰਕੇ ਦਿੱਤੇ ਜਾਂਦੇ ਹਨ। ਇਫਕੋ ਵੱਲੋਂ ਡੀਏਪੀ ਅਤੇ ਯੂਰੀਏ ਖਾਦਾਂ ਨਾਲ ਨੈਨੋ ਡੀਏਪੀ, ਨਾਨੋ ਯੂਰੀਆ ਧੱਕੇ ਨਾਲ ਟੈਗ ਕਰਕੇ ਦਿੱਤੇ ਜਾ ਰਹੇ ਹਨ। ਜਦੋਂ ਕਿ ਸਭਾਵਾਂ ਵੱਲੋਂ ਇਹਨਾਂ ਉਤਪਾਦਾਂ ਦੀ ਮੰਗ ਨਹੀਂ ਕੀਤੀ ਜਾਂਦੀ ਅਤੇ ਖਾਦਾਂ ਦੀ ਸਪਲਾਈ ਸਭਾਵਾਂ ਨੂੰ ਬਰਾਬਰਤਾ ਨਹੀਂ ਹੈ l ਇਸ ਸਬੰਧੀ ਸਹਿਕਾਰਤਾ ਵਿਭਾਗ ਦੇ ਜਿਲ੍ਹਾ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਕਰਕੇ ਸਭਾਵਾਂ ਦੇ ਕਰਮਚਾਰੀਆਂ ਅਤੇ ਸਭਾਵਾਂ ਦੇ ਕਿਸਾਨ ਮੈਂਬਰਾਂ ਵੱਲੋਂ 28 ਅਕਤੂਬਰ ਨੂੰ ਸਵੇਰੇ 11 ਵਜੇ ਜ਼ਿਲਾ ਦਫਤਰ ਮਾਰਕਫੈਡ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ਸ਼ਾਂਤਮਈ ਰੋਸ ਮਾਰਚ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਹਨਾਂ ਚਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ l ਇਸ ਮੌਕੇ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਬਸੀ ਪਠਾਣਾ, ਦਲਜੀਤ ਸਿੰਘ ਬਲਾਕ ਪ੍ਰਧਾਨ ਅਮਲੋਹ, ਦਲਬੀਰ ਸਿੰਘ ਬਲਾਕ ਪ੍ਰਧਾਨ ਖੇੜਾ, ਲਖਬੀਰ ਸਿੰਘ ਬਦੌਛੀ ਬਲਾਕ ਪ੍ਰਧਾਨ ਸਰਹੰਦ, ਗੁਰਵਿੰਦਰ ਸਿੰਘ ਬਡਲਾ ਬਲਾਕ ਪ੍ਰਧਾਨ ਖਮਾਣੋ, ਅਮਨਦੀਪ ਸਿੰਘ ਉੱਚਾ ਰਿਉਣਾ ਜਨਲ ਸਕੱਤਰ ਸਰਹੰਦ, ਵੀਰਦਵਿੰਦਰ ਸਿੰਘ ਮੱਠੀ, ਸੰਦੀਪ ਸਿੰਘ ਸਲੇਮਪੁਰ, ਜਸਵੀਰ ਸਿੰਘ ਬਦੀਨਪੁਰ, ਹਰਪਾਲ ਸਿੰਘ ਹਰੀਪੁਰ, ਅੰਮ੍ਰਿਤਪਾਲ ਸਿੰਘ ਖਨਿਆਣ, ਕਮਿਕਰ ਸਿੰਘ ਫਤਿਹਗੜ੍ਹ ਨਿਊਆ, ਸੁਖਵੰਤ ਸਿੰਘ ਘੁਟੀਡ, ਗੁਰਤੇਜ ਸਿੰਘ ਸੌਂਟੀ, ਸੁਰਿੰਦਰ ਸਿੰਘ ਮਾਜਰੀ ਕਿਸ਼ਨੇ ਵਾਲੀ, ਅਮਰਜੀਤ ਸਿੰਘ ਵਜੀਦਪੁਰ, ਜਤਿੰਦਰ ਸਿੰਘ ਕੁਲੋਂਦੀ, ਜਸਪਾਲ ਸਿੰਘ ਬਾਸੀਆਂ, ਗੁਰਿੰਦਰ ਸਿੰਘ ਕੋਟਲਾ ਪੀਰ ਜੈਨ ਜੁਝਾਰ ਸਿੰਘ ਭਗੜਾਣਾ, ਇੰਦਰਜੀਤ ਸਿੰਘ ਬਰਵਾਲੀ, ਅਭੇਵੀਰ ਸਿੰਘ ਸੰਘੋਲ, ਗੁਣਤਾਸ਼ ਸਿੰਘ ਨੰਦਪੁਰ ਕਲੌੜ, ਕਮਲਜੀਤ ਸਿੰਘ ਪਵਾਲਾ, ਹੁਸਨਪ੍ਰੀਤ ਸਿੰਘ ਮੁੱਲਾਪੁਰ, ਦਲਜਿੰਦਰ ਸਿੰਘ ਦਾਦੂ ਮਾਜਰਾ, ਗੁਰਸੇਵਕ ਸਿੰਘ ਹੈਬਤਪੁਰ ਅਤੇ ਹੋਰ ਹਾਜ਼ਰ ਸਨ l
0 Comments