BREAKING NEWS

6/recent/ticker-posts

ਆਪ ਵਲੰਟੀਅਰਾਂ ਨੇ ਵਿਧਾਇਕ ਰਾਏ ਦੀ ਅਗਵਾਈ ਚ ਕੀਤਾ ਨਗਰ ਕੀਰਤਨ ਦਾ ਸਵਾਗਤ

ਸਾਨੂੰ ਆਪਣੇ ਰਹਿਵਰਾਂ ਦੀਆਂ ਯਾਦਗਾਰਾਂ ਮਨਾਉਂਦੇ ਰਹਿਣਾ ਚਾਹੀਦਾ:  ਵਿਧਾਇਕ ਰਾਏ 
ਫਤਿਹਗੜ੍ਹ ਸਾਹਿਬ 22 ਅਕਤੂਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਗੁਰਪੁਰਬ ਦੇ ਸਬੰਧ ਵਿੱਚ ਬਿਹਾਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਜਾਣ ਵਾਲਾ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚਿਆ। ਜਿੱਥੇ ਆਪ ਵਲੰਟੀਅਰਾਂ ਵੱਲੋਂ ਵਿਧਾਇਕ ਲਖਵੀਰ ਸਿੰਘ ਰਾਏ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਂਟ ਕੀਤਾ ਗਿਆ, ਉੱਥੇ ਹੀ ਗੁਰੂ ਘਰ ਦੇ ਵਜ਼ੀਰਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਇਸ ਮੌਕੇ ਸੰਗਤਾਂ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। 
    ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਨੌਵੇਂ ਪਾਤਸ਼ਾਹ (ਹਿੰਦ ਦੀ ਚਾਦਰ) ਗੁਰੂ ਤੇਗ ਬਹਾਦਰ ਜੀ ਦਾ 350ਵਾਂ ਗੁਰਪੁਰਬ ਸੂਬਾ ਪੱਧਰ ਤੇ ਬਹੁਤ ਹੀ ਉਤਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਉਸ ਦੇ ਸਬੰਧ ਵਿੱਚ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਸਜਾਏ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਉਕਤ ਨਗਰ ਕੀਰਤਨ ਬਿਹਾਰ ਤੋਂ ਯੂਪੀ ਦੇ ਰਸਤੇ ਹੁੰਦਾ ਹੋਇਆ ਕੱਲ ਰਾਜਪੁਰਾ ਵਿਖੇ ਪੁੱਜਾ ਸੀ, ਜੋ ਸੁਹਾਣਾ ਸਾਹਿਬ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਪਹੁੰਚਿਆ ਹੈ। ਇੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਆਪਣੇ ਰਹਿਵਰਾਂ ਨੂੰ ਯਾਦ ਰੱਖਣ ਦੀ ਲੋੜ ਹੈ, ਕਿਉਂਕਿ ਇਹਨਾਂ ਨਾਲ ਹੀ ਸਾਡਾ ਇਤਿਹਾਸ ਜੁੜਿਆ ਹੈ। ਸਾਡੀ ਨੌਜਵਾਨ ਪੀੜੀ ਇਤਿਹਾਸ ਤੋਂ ਤਾਂ ਹੀ ਜਾਣੂ ਹੋਵੇਗ, ਜੇਕਰ ਅਸੀਂ ਆਪਣੇ ਰਹਿਵਰਾਂ ਦੀਆਂ ਯਾਦਾਂ ਮਨਾਉਂਦੇ ਰਹਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਜਲਾਲ, ਨੌਰੰਗ ਸਿੰਘ, ਪਵੇਲ ਹਾਂਡ, ਬਲਵੀਰ ਸੋਢੀ, ਸੰਦੀਪ ਵਾਲਮੀਕੀ, ਰਜੇਸ਼ ਉਪਲ, ਤਰਸੇਮ ਉਪਲ, ਮਾਸਟਰ ਸੰਤੋਖ ਸਿੰਘ ਤੋਂ  ਇਲਾਵਾ ਵੱਡੀ ਗਿਣਤੀ ਦੇ ਵਿੱਚ ਆਪ ਵਲੰਟੀਅਰ ਅਤੇ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ।

Post a Comment

0 Comments