ਫੁਟਬਾਲ ਲੀਗ ਦੇ ਨਾਲ ਨਾਲ ਹੋਏ ਦਸਤਾਰਬੰਦੀ ਮੁਕਾਬਲੇ
ਫਤਹਿਗੜ੍ਹ ਸਾਹਿਬ, 13 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਦੀ ਸਰਪਰਸਤੀ ਹੇਠ 20 ਜੁਲਾਈ ਤੋਂ ਕਰਵਾਈ ਜਾ ਰਹੀ ਚੌਥੀ ਫਤਿਹਗੜ੍ਹ ਸਾਹਿਬ ਫੁਟਬਾਲ ਬੇਬੀ ਲੀਗ ਪੂਰੀ ਸ਼ਾਨੋ ਸ਼ੌਕਤ ਨਾਲ ਹੋਈ ਸਮਾਪਤ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਸਤਬੀਰ ਸਿੰਘ ਨੇ ਦੱਸਿਆ ਕਿ ਵੀ ਇਸ ਫੁਟਬਾਲ ਟੂਰਨਾਮੈਂਟ ਵਿੱਚ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਛੇ ਸਾਲ ਤੋਂ ਲੈ ਕੇ 13 ਤੱਕ ਦੇ 400 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਸੀ । ਜਿਸ ਵਿੱਚ ਮੁਕਾਬਲੇ ਦੌਰਾਨ ਅੰਡਰ 7 ਵਿੱਚ ਬਦਨਪੁਰ ਫੁੱਟਬਾਲ ਅਕੈਡਮੀ ਨੇ ਪਹਿਲਾ ਕਿਰਪਾਲ ਸਿੰਘ ਲਿਬੜਾ ਫੁਟਬਾਲ ਅਕੈਡਮੀ ਨੇ ਦੂਜਾ ਤੇ ਐਨਸੀਆਰ ਅੰਬਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਅੰਡਰ 9 ਵਿੱਚ ਮੋਹਾਲੀ ਫੁਟਬਾਲ ਕਲੱਬ ਨੇ ਪਹਿਲਾ ਕਿਰਪਾਲ ਸਿੰਘ ਲਿਬੜਾ ਫੁਟਬਾਲ ਅਕੈਡਮੀ ਨੇ ਦੂਜਾ ਸਨਸਾਈਨ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ ਅੰਡਰ 11 ਵਿੱਚ ਕਰਨਾਲ ਫੁਟਬਾਲ ਅਕੈਡਮੀ ਨੇ ਪਹਿਲਾਂ ਐਨਸੀਆਰ ਅੰਬਾਲਾ ਨੇ ਦੂਜਾ ਅਲੂਨਾ ਵਾਰੀਅਰਸ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਅੰਡਰ 13 ਵਿੱਚ ਚੰਡੀਗੜ੍ਹ ਫੁਟਬਾਲ ਅਕੈਡਮੀ ਨੇ ਪਹਿਲਾਂ ਅਮੋਲ ਫੁਟਬਾਲ ਅਕੈਡਮੀ ਮੋਗਾ ਨੇ ਦੂਜਾ ਤੇ ਓਟੀ ਫੁਟਬਾਲ ਅਕੈਡਮੀ ਪਟਿਆਲਾ ਨੇ ਤੀਜਾ ਸਥਾਨ ਹਾਸਲ ਪ੍ਰਾਪਤ ਕੀਤਾ ਇਸੇ ਤਰ੍ਹਾਂ ਅੰਡਰ 14 ਵਿੱਚ ਸੀਐਫਏ ਚੰਡੀਗੜ੍ਹ ਫੁਟਬਾਲ ਅਕੈਡਮੀ ਨੇ ਪਹਿਲਾ ਖਾਲਸਾ ਫੁਟਬਾਲ ਅਕੈਡਮੀ ਕੁਰਾਲੀ ਨੇ ਦੂਜਾ ਤੇ ਕਿਰਪਾਲ ਸਿੰਘ ਲਿਬੜਾ ਫੁਟਬਾਲ ਅਕੈਡਮੀ ਲੜਕੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਤੋਂ ਇਲਾਵਾ 50 ਪਲਸ ਖਿਡਾਰੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ ਜੋ ਕਿ ਦੋ ਦੋ ਦੀ ਬਰਾਬਰੀ ਨਾਲ ਸਮਾਪਤ ਹੋ ਗਿਆ ਟੂਰਨਾਮੈਂਟ ਉਪਰੰਤ ਅਕੈਡਮੀ ਦੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਵੱਲੋਂ ਵੱਲੋਂ ਸਮੂਹ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਗਈ ਤੇ ਜੇਤੂ ਟੀਮਾਂ ਦੇ ਨਾਲ ਨਾਲ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਮੈਡਲ ਅਤੇ ਟਰੋਫੀ ਦੇ ਕੇ ਸਨਮਾਨ ਵੀ ਕੀਤਾ ਗਿਆ ਜਿੱਥੇ ਉਹਨਾਂ ਕਿਹਾ ਕਿ ਇਹ ਅਕੈਡਮੀ ਚਾਰ ਸਾਲ ਆਉਣ ਵਾਲੀ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬਣਾਈ ਗਈ ਸੀ ਜਿਸ ਦਾ ਮੁੱਖ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜ ਕੇ ਇਸ ਮੋਬਾਇਲ ਦੇ ਕੋਡ ਵਿੱਚੋਂ ਕੱਢਣਾ ਸੀ ਜਿਸ ਨਾਲ ਬੱਚੇ ਜਸਬਾਨੀ ਤੌਰ ਤੇ ਮਜਬੂਤ ਹੋਣਗੇ ਤੇ ਨਾਲ ਹੀ ਵੱਖ-ਵੱਖ ਟੂਰਨਾਮੈਂਟਾਂ ਵਿੱਚ ਸ਼ਮੂਲੀਅਤ ਕਰਕੇ ਆਪਣਾ ਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਉਹਨਾਂ ਕਿਹਾ ਕਿ ਇਸ ਵਾਰ ਫੁੱਟਬਾਲ ਟੂਰਨਾਮੈਂਟ ਦੇ ਨਾਲ ਨਾਲ ਦਸਤਾਰ ਬੰਦੀ ਮੁਕਾਬਲੇ ਵੀ ਕਰਵਾਏ ਗਏ ਹਨ ਜਿਸ ਵਿੱਚ ਪੰਜਾਬ ਦੇ ਕਰੀਬ ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਦਸਤਾਰ ਤੇ ਕੈਸ਼ ਪ੍ਰਾਈਜ਼ ਦੇ ਕੇ ਸਨਮਾਨ ਵੀ ਕੀਤਾ ਗਿਆ ਹੈ ਜਿਸ ਵਿੱਚ ਸਾਨੂੰ ਭਰਮਾ ਹੁੰਗਾਰਾ ਮਿਲਿਆ ਹੈ ਤੇ ਅੱਗੇ ਅਜਿਹੇ ਟੂਰਨਾਮੈਂਟ ਵੱਡੇ ਪੱਧਰ ਤੇ ਕਰਵਾਏ ਜਾਣਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਗੋਰਾਇਆ ਅਤੇਵਾਲੀ ਇਕਬਾਲ ਸਿੰਘ ਢਿੱਲੋਂ ਸਹਾਇਕ ਥਾਣੇਦਾਰ ਨਿਰਮਲ ਸਿੰਘ ਗੋਲਡੀ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਮੈਡਮ ਪਰਮਜੀਤ ਕੌਰ ਸੁਪਰਵਾਈਜ਼ਰ ਜਸਵੀਰ ਸਿੰਘ ਕਰਮਜੀਤ ਸਿੰਘ ਢਿੱਲੋ ਰਣਜੀਤ ਸਿੰਘ ਟੀਟੀ ਮੁਖਵਿੰਦਰ ਸਿੰਘ ਹਰਿੰਦਰ ਕੁਮਾਰ ਮਨਿੰਦਰਜੀਤ ਸਿੰਘ ਚੀਮਾ ਗੌਰਵ ਭਲਵਾਨ ਸੱਜਣ ਸਿੰਘ ਅਧਿਆਤਮ ਪ੍ਰਕਾਸ਼ ਕੋਚ ਇੰਦਰਜੀਤ ਸਿੰਘ ਕੋਚ ਗੁਰਵਿੰਦਰ ਸਿੰਘ ਐਡਵੋਕੇਟ ਅੰਕਿਤ ਗੁਰ ਬਿਕਰਮਜੀਤ ਸਿੰਘ ਨਗਰਾ ਸੰਦੀਪ ਸਿੰਘ ਸੈਂਡੀ ਐਡਵੋਕੇਟ ਬਿਕਰਮ ਸਿੰਘ ਵਾਈਸ ਪ੍ਰਿੰਸੀਪਲ ਲਖਵਿੰਦਰ ਸਿੰਘ ਬਿਕਰਮ ਸਿੰਘ ਸ਼ੈਰੀ ਮੁਖਵਿੰਦਰ ਸਿੰਘ ਗੁਰਪ੍ਰੀਤ ਸਿੰਘ ਹਾਜਰ ਸਨ।

0 Comments