BREAKING NEWS

6/recent/ticker-posts

ਚੋਰੀ ਦੇ ਮਾਮਲੇ ਵਿੱਚ ਭਗੌੜਾ ਵਿਅਕਤੀ ਗ੍ਰਿਫਤਾਰ

ਫਤਿਹਗੜ੍ਹ ਸਾਹਿਬ, 6 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਇੱਕ ਭਗੋੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਦੀਪ ਕੌਰ ਪਤਨੀ ਗੁਰਮੀਤ ਸਿੰਘ  ਦੇ ਘਰੋਂ ਘਰੇਲੂ ਸਮਾਨ ਚੋਰੀ ਦਾ ਇੱਕ ਮਾਮਲਾ ਥਾਣਾ ਮੰਡੀ ਗੋਬਿੰਦਗੜ ਪੁਲਿਸ ਨੇ 14 ਮਾਰਚ 2017 ਨੂੰ ਦਰਜ ਕੀਤਾ ਸੀ। ਜਿਸ ਵਿੱਚ ਮਾਨਯੋਗ ਅਦਾਲਤ ਅਮਲੋਹ ਵੱਲੋਂ ਹਰਵਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਬਰੋਗਾ ਹਾਲ ਵਾਸੀ ਮੁਬਾਰਕਪੁਰ, ਜ਼ਿਲਾ ਮੋਹਾਲੀ ਨੂੰ 04 ਜੁਲਾਈ 2025 ਨੂੰ ਭਗੋੜਾ ਕਰਾਰ ਦਿੱਤਾ ਸੀ l ਜਿਸ ਤੇ ਥਾਣਾ ਮੰਡੀ ਗੋਬਿੰਦਗੜ੍ਹ ਦੇ ਸਬ ਇੰਸਪੈਕਟਰ ਮਨਿੰਦਰ ਸਿੰਘ ਅਤੇ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਸੱਜਣ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸਨੂੰ ਜੇਲ ਭੇਜ ਦਿੱਤਾ ਗਿਆ l

Post a Comment

0 Comments