BREAKING NEWS

6/recent/ticker-posts

ਬੱਚਿਆਂ ਦੇ ਫੈਂਸੀ ਡਰੈਸ, ਡਾਂਸ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ

ਫਤਿਹਗੜ੍ਹ ਸਾਹਿਬ, 6 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-  ਫਤਿਹਗੜ੍ਹ ਸਾਹਿਬ ਕਲਾ ਮੰਚ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਰੋਡ ਹਮਾਯੂਪੁਰ ਸਰਹਿੰਦ ਦੇ ਪੀਟੀ ਗਰਾਉਂਡ ਵਿੱਚ ਛੋਟੇ ਬੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ ਡਾਂਸ ਮੁਕਾਬਲੇ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ l ਜਿਸ ਵਿੱਚ ਮੁੱਖ ਮਹਿਮਾਨ ਕੌਂਸਲਰ ਆਸ਼ਾ ਰਾਣੀ ਅਤੇ ਆਪ ਆਗੂ ਰਮੇਸ਼ ਕੁਮਾਰ ਸੋਨੂੰ  ਨੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀl                                   ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਰਮੇਸ਼ ਰਤਨ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 40 ਤੋਂ ਵੱਧ ਬੱਚਿਆਂ ਨੇ ਭਾਗ ਲਿਆl ਉਹਨਾਂ ਦੱਸਿਆ ਕਿ ਕਲੱਬ ਵੱਲੋਂ ਪਿਛਲੇ 21 ਸਾਲਾਂ ਤੋਂ ਬੱਚਿਆਂ ਦੇ ਅਜਿਹੇ ਮੁਕਾਬਲੇ ਕਰਵਾਏ ਜਾ ਰਹੇ ਹਨ। ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਮੌਕੇ ਮੁੱਖ ਮਹਿਮਾਨ ਕੌਂਸਲਰ ਆਸ਼ਾ ਰਾਣੀ ਅਤੇ ਆਪ ਆਗੂ ਰਮੇਸ਼ ਕੁਮਾਰ ਸੋਨੂ ਨੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀl ਉਹਨਾਂ ਕਿਹਾ ਕਿ ਬੱਚੇ ਭਗਵਾਨ ਦਾ ਰੂਪ ਹੁੰਦੇ ਹਨ ਅਤੇ ਅਜਿਹੇ ਮੁਕਾਬਲਿਆਂ ਨਾਲ ਬੱਚਿਆਂ ਵਿੱਚ ਅੱਗੇ ਵਧਣ ਦੀ ਭਾਵਨਾ ਪੈਦਾ ਹੁੰਦੀ ਹੈ।                                ਇਸ ਮੌਕੇ ਪ੍ਰਵੀਨ ਰਤਨ, ਗੁਰਿੰਦਰ ਸ਼ਸ਼ੀ, ਰੋਕੀ ਵਰਮਾ, ਗੋਗਾਪੁਰੀ,ਸਨੀ, ਵਿਵੇਕ ਰਾਏ, ਜਗਦੀਪ, ਸਨੀ ਅਤੇ ਹੋਰ ਹਾਜ਼ਰ ਸਨ।

Post a Comment

0 Comments