BREAKING NEWS

6/recent/ticker-posts

ਵਿਧਾਇਕ ਰਾਏ ਨੇ ਛੱਠ ਪੂਜਾ ਦੇ ਪ੍ਰੋਗਰਾਮ ਚ ਕੀਤੀ ਸ਼ਮੂਲੀਅਤ

ਪ੍ਰਵਾਸੀਆਂ ਨੇ ਸਰਹਿੰਦ ਸੂਏ ਉੱਤੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਛੱਠ ਪੂਜਾ ਦਾ ਤਿਉਹਾਰ ਮਨਾਇਆ 
ਫਤਿਹਗੜ੍ਹ ਸਾਹਿਬ 28 ਅਕਤੂਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਪਰਵਾਸੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸਰਹਿੰਦ ਸੂਏ ਤੇ ਇਕੱਤਰ ਹੋ ਕੇ ਛੱਠ ਪੂਜਾ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਔਰਤਾਂ ਨੇ ਜਿੱਥੇ ਪਾਣੀ ਦੇ ਵਿੱਚ ਖੜੇ ਹੋ ਕੇ ਪੂਜਾ ਕੀਤੀ ਉੱਥੇ ਹੀ ਆਉਣ ਵਾਲੇ ਸ਼ਰਧਾਲੂਆਂ ਦੇ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਛੱਠ ਪੂਜਾ (ਛਠ ਮਈਆ ਦੀ ਪੂਜਾ) ਇੱਕ ਮਹੱਤਵਪੂਰਨ ਹਿੰਦੂ ਤਿਉਹਾਰ ਹੈ ਜੋ ਮੁੱਖ ਤੌਰ 'ਤੇ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਨੇਪਾਲ ਦੇ ਕੁਝ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ। ਹੁਣ ਪੰਜਾਬ ਦੇ ਅੰਦਰ ਪ੍ਰਵਾਸੀਆਂ ਦੀ ਵਧੇਰੇ ਗਿਣਤੀ ਹੋਣ ਕਾਰਨ ਇੱਥੇ ਵੀ ਮਨਾਇਆ ਜਾਣ ਲੱਗਿਆ ਹੈ। ਇਹ ਤਿਉਹਾਰ ਸੂਰਜ ਦੇਵਤਾ (ਸੂਰਜ ਭਗਵਾਨ) ਅਤੇ ਉਨ੍ਹਾਂ ਦੀ ਭੈਣ ਛੱਠ ਮਈਆ ਨੂੰ ਸਮਰਪਿਤ ਹੁੰਦਾ ਹੈ। 
ਛਠ ਪੂਜਾ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਸਾਨੀਪੁਰ ਰੋਡ ਸੂਏ ਉੱਤੇ ਸਾਂਝੇ ਤੌਰ ਤੇ ਛੱਠ ਪੂਜਾ ਦਾ ਤਿਉਹਾਰ ਮਨਾਇਆ ਗਿਆ। ਛੱਠ ਪੂਜਾ ਪਰਿਆਵਰਨ ਨਾਲ ਜੁੜਿਆ ਤਿਉਹਾਰ ਹੈ, ਕਿਉਂਕਿ ਇਸ ਦੇ ਵਿੱਚ ਪਾਣੀ, ਮਿੱਟੀ, ਸੂਰਜ ਅਤੇ ਹਵਾ ਸਭ ਕੁਦਰਤੀ ਤੱਤਾਂ ਦੀ ਪੂਜਾ ਹੁੰਦੀ ਹੈ। ਇਸ ਮੌਕੇ ਰਮੇਸ਼ ਸੋਨੂੰ, ਪ੍ਰਿਤਪਾਲ ਜੱਸੀ, ਬਲਵੀਰ ਸੋਢੀ, ਅਰਵਿੰਦਰ ਸਾ, ਰਵੀ ਸ਼ੰਕਰ ਸਾ, ਅਮਰੇਸ਼,  ਬੱਬਲੂ ਸਾਹਨੀ, ਸਿਵਾਸ਼ੀ ਆਦਿ ਵੀ ਹਾਜਰ ਸਨ।

Post a Comment

0 Comments