BREAKING NEWS

6/recent/ticker-posts

NSQF ਵੋਕੇਸ਼ਨਲ ਟੀਚਰ ਫ਼ਰੰਟ ਕਰੇਗਾ ਆਪ ਉਮੀਦਵਾਰ ਦਾ ਘਿਰਾਓ

*14 ਅਕਤੂਬਰ ਨੂੰ ਸਬ ਕਮੇਟੀ ਨਾਲ ਮੀਟਿੰਗ ਵਿੱਚ  ਕੋਈ ਹੱਲ ਨਾ ਹੋਣ ਤੇ ਤਰਨਤਾਰਨ ਵਿੱਖੇ*
ਆਪ ਪਾਰਟੀ ਦੇ ਉਮੀਦਵਾਰ ਸ੍ਰੀ ਹਰਮੀਤ ਸਿੰਘ ਸੰਧੂ  ਦਾ ਕੀਤਾ ਜਾਵੇਗਾ ਘਿਰਾਓ:- NSQF ਵੋਕੇਸ਼ਨਲ  ਟੀਚਰ ਫ਼ਰੰਟ ਪੰਜਾਬ
 ਸ਼੍ਰੀ ਮੁਕਤਸਰ ਸਾਹਿਬ, 10 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-   NSQF  ਵੋਕੇਸ਼ਨਲ ਟੀਚਰਜ਼ ਫਰੰਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਅੱਜ ਸਰਕਾਰ ਵਿਭਾਗਾਂ ਨੂੰ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨ ਜਾ ਰਹੀ ਹੈ l
ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਸੁਪਨੇ ਦਿਖਾ ਕੇ ਪੰਜਾਬ ਵਿੱਚ ਸਰਕਾਰ ਤਾਂ ਬਣਾ ਲਈ। ਲੇਕਿਨ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਵੀ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ। 
ਇਸ ਦੇ ਉਲਟ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਲੱਗੇ 2633 NSQF  ਵੋਕੇਸ਼ਨਲ ਟ੍ਰੇਨਰਾਂ ਨੂੰ ਪੱਕਾ ਕਰਨ ਦੀ ਥਾਂ ਦੁਬਾਰਾ ਤੋਂ ਆਊਟਸੋਰਸ ਭਰਤੀ ਕਰਕੇ ਕੰਪਨੀਆਂ ਦੇ ਹਵਾਲੇ ਕਰਨ ਦਾ ਮੰਦਭਾਗਾ ਫੈਸਲਾ ਲਿਆ ਹੈ।
ਜਿਸ ਦੇ ਵਿਰੋਧ ਵਿੱਚ NSQF ਅਧਿਆਪਕਾਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਜੇਕਰ ਸਰਕਾਰ 14 ਤਰੀਕ ਨੂੰ ਦਿੱਤੀ ਹੋਈ ਕੈਬਨਟ ਮੀਟਿੰਗ ਵਿੱਚ ਕੋਈ ਵਧੀਆ ਹੱਲ ਨਹੀਂ ਕੱਢਦੀ ਤਾਂ ਸਰਕਾਰ ਖਿਲਾਫ *ਜ਼ਿਮਨੀ ਚੋਣਾਂ ਦੌਰਾਨ ਤਰਨ ਤਾਰਨ ਵਿਖੇ* ਵਿਸ਼ਾਲ ਰੈਲੀ ਕੀਤੀ ਜਾਵੇਗੀ।

ਸਿੱਖਿਆ ਕ੍ਰਾਂਤੀ ਅਤੇ ਹੁਨਰ ਸਿੱਖਿਆ ਨੂੰ ਸਕੂਲਾਂ ਵਿੱਚ ਵਧਾਉਣ ਦੇ ਤੇ ਨਾਮ ਤੇ ਪੰਜਾਬ ਸਰਕਾਰ *ਪ੍ਰਾਈਵੇਟ ਕੰਪਨੀਆਂ* ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ 2633 ਅਧਿਆਪਕ ਕੰਮ ਕਰ ਰਹੇ ਹਨ।

ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ  ਸਿੰਘ ਮਾਨ ਵੱਲੋਂ ਇਹ ਵਾਅਦੇ ਕੀਤੇ ਗਏ ਸਨ ਕਿ ਉਹਨਾਂ ਦੀ ਸਰਕਾਰ ਆਉਂਦੇ ਹੀ ਉਹ ਪੰਜਾਬ ਦੇ ਸਾਰੇ ਕੱਚੇ ਅਧਿਆਪਕਾਂ ਨੂੰ ਵਿਭਾਗ ਵਿੱਚ ਪੱਕਾ ਕਰਨਗੇ। ਪ੍ਰੰਤੂ ਚਾਰ ਸਾਲ ਬੀਤਣ ਤੋਂ ਬਾਅਦ ਵੀ ਹਜੇ ਤੱਕ ਸਰਕਾਰ ਨੇ ਕੁਝ ਵੀ ਨਹੀਂ ਕੀਤਾ। ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਝੂਠੇ ਨਿਕਲੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਨਾਲ ਬੇਅੰਤ ਮੀਟਿੰਗਾਂ ਕਰਨ ਤੋਂ ਬਾਅਦ ਵੀ ਕੋਈ ਸਿੱਟਾ ਨਹੀਂ ਨਿਕਲਿਆ।
NSQF ਅਧਿਆਪਕਾਂ ਉੱਤੇ ਝੂਠੇ ਪਰਚੇ ਕੀਤੇ ਗਏ ਅਤੇ ਜੇਲ੍ਹਾਂ ਵਿੱਚ ਰੱਖਿਆ ਗਿਆ।ਸਰਕਾਰ ਵਾਅਦਾ ਕਰਕੇ ਆਈ ਸੀ *ਆਉਟਸੋਰਸਿੰਗ ਭਰਤੀ ਬੰਦ ਕਰਾਗੇ* ਪਰ ਹਲੇ ਵੀ ਆਉਟਸੋਰਸਿੰਗ ਭਾਰਤੀ ਜਾਰੀ ਹੈ I 

11 ਸਾਲਾਂ ਤੋਂ ਪ੍ਰਾਈਵੇਟ ਕੰਪਨੀਆਂ ਦੇ ਅੰਦਰ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਆ ਰਹੇ ਇਹਨਾਂ ਅਧਿਆਪਕਾਂ ਨੇ ਕਈ ਵਾਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਉਹਨਾਂ ਦੇ ਵਾਅਦੇ ਯਾਦ ਕਰਵਾਏ ਪਰ ਇੰਨੇ ਸਾਲਾਂ ਬਾਅਦ ਇਹਨਾਂ ਦੇ ਕੰਨਾਂ ਉੱਤੇ  ਜੂ ਤੱਕ ਨਹੀਂ ਸਿਰਕੀ।
ਜੇਕਰ ਸਰਕਾਰ 14 ਤਰੀਕ ਨੂੰ ਕੈਬਨਟ ਮੀਟਿੰਗ ਵਿੱਚ ਸਾਡਾ ਕੋਈ ਠੋਸ ਹੱਲ ਨਹੀਂ ਕਰਦੀ ਤਾਂ ਅਸੀਂ ਤਰਨ ਤਾਰਨ ਵਿਖੇ ਵੱਡੇ ਪੱਧਰ ਤੇ ਹੋਰ ਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਵਿਸ਼ਾਲ ਰੈਲੀ ਕਰਾਂਗੇ।
 ਇਸ ਮੌਕੇ ਤੇ ਜਗਜੀਤ ਸਿੰਘ ਕੁਲਵਿੰਦਰ ਸਿੰਘ ਜਸਦੀਪ ਕੌਰ ਸੰਦੀਪ ਕੌਰ ਰਾਜਵੀਰ ਕੌਰ ਗੁਰਵਿੰਦਰ ਕੌਰ ਮਨਜੀਤ ਕੌਰ ਰਜਨੀ ਵਰਮਾ ਪਰਵਿੰਦਰ ਕੌਰ ਰਮਿੰਦਰ ਕੌਰ ਹਰਜਿੰਦਰ ਕੌਰ ਮੈਡਮ ਸ਼ਬਨਮ ਕੰਵਰਪਾਲ ਸਿੰਘ ਔਲਖ ਮਨਵੀਰ ਸੰਧੂ ਦਲਵਿੰਦਰ ਸਿੰਘ ਗਗਨ ਸ਼ਰਮਾਂ ਸਤਪਾਲ ਸਿੰਘ ਮਨਪ੍ਰੀਤ ਸਿੰਘ ਮੌਜੂਦ ਸਨ l

Post a Comment

0 Comments