ਫਤਿਹਗੜ੍ਹ ਸਾਹਿਬ, 10 ਅਕਤੂਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਸੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਸੰਧੂ, ਆੜਤੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸਾਧੂ ਰਾਮ ਭਟਮਾਜਰਾ, ਸੈਲਰ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਕੁਲਦੀਪ ਸਿੰਘ ਸੌਂਢਾ ਅਤੇ ਆੜਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਤਰਸੇਮ ਲਾਲ ਉਪਲ ਦੀ ਅਗਵਾਈ ਵਿੱਚ ਸਮੂਹ ਸੈਲਰਾਂ ਵਾਲੇ ਅਤੇ ਆੜਤੀਆਂ ਨੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਅਤੇ ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਮੀਨਾਕਸ਼ੀ ਨਾਲ ਮੀਟਿੰਗ ਕੀਤੀ ਅਤੇ ਮੰਗ ਪੱਤਰ ਦਿੱਤਾl ਉਨਾਂ ਕਿਹਾ ਕਿ ਬਰਸਾਤ ਹੋਣ ਨਾਲ ਫਸਲ ਦਾ ਦਾਣਾ ਡੈਮੇਜ, ਡਿਸਕਲਰ ਹੋ ਗਿਆ ਹੈ, ਜਿਸ ਕਰਕੇ ਫਸਲ ਖਰੀਦ ਪ੍ਰਬੰਧਾਂ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਹੈ l ਬੇ ਮੌਸਮੀ ਬਰਸਾਤ ਵੱਧ ਹੋਣ ਨਾਲ ਅਤੇ ਹੜ ਆਉਣ ਨਾਲ ਕੁਝ ਫਸਲ ਖਰਾਬ ਹੋ ਚੁਕੀ ਹੈ ਅਤੇ ਕਿਸਾਨ ਆਰਥਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ l ਉਹਨਾਂ ਕਿਹਾ ਕਿ ਸਮੂਹ ਸੈਲਰਾਂ ਵਾਲਿਆਂ ਤੇ ਆੜਤੀਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ। ਕਿ ਡੈਮਜ ਅਤੇ ਡਿਸਕ ਕਲਰ ਫਸਲ ਨੂੰ ਅਲੱਗ ਤੋਂ ਸਟੋਰੇਜ ਕੀਤਾ ਜਾਵੇ, ਤਾਂ ਜੋ ਕੋਈ ਵੀ ਸਰਕਾਰੀ ਟੀਮ ਸੈਂਪਲ ਲੈਣ ਆਵੇਗੀ ਤਾਂ ਡਿਸਕਲਰ ਅਤੇ ਡੈਮੇਜ ਫਸਲ ਦੇ ਸੈਂਪਲ ਅਲੱਗ ਤੋਂ ਦਿੱਤੇ ਜਾ ਸਕਣ l ਉਹਨਾਂ ਮੰਗ ਕੀਤੀ ਕਿ ਸਰਕਾਰ ਨਾਲ ਗੱਲ ਕਰਕੇ ਕਿਸਾਨਾਂ ਨੂੰ ਫਸਲ ਦੀ ਖਰੀਦ ਵਿੱਚ ਕੁਝ ਰਾਹਤ ਦਿੱਤੀ ਜਾਵੇ l ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਫਸਲ ਨੂੰ ਮੰਡੀਆਂ ਵਿੱਚ ਸੁਕਾ ਕੇ ਲਿਆਂਦਾ ਜਾਵੇ l ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਭਰੋਸਾ ਦਿੱਤਾ ਹੈ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਉਹਨਾਂ ਨੇ ਉੱਚ ਅਧਿਕਾਰੀਆਂ ਨੂੰ ਨੂੰ ਇਸ ਬਾਰੇ ਦੱਸ ਦਿੱਤਾ ਹੈ l ਉਹਨਾਂ ਕਿਹਾ ਕਿ ਛੇਤੀ ਹੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਗੱਲ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਵੱਲੋਂ ਟੀਮਾਂ ਭੇਜ ਕੇ ਇਸ ਦੇ ਸੈਂਪਲ ਲਏ ਜਾਣਗੇ l ਇਸ ਮੌਕੇ ਦਰਬਾਰਾ ਸਿੰਘ, ਆਸ਼ੂ ਵਰਮਾ, ਵਿਨੋਦ ਕੁਮਾਰ ਅਤੇ ਹੋਰ ਹਾਜ਼ਰ ਸਨ l

0 Comments