ਬੱਸੀ ਪਠਾਣਾ 26 ਦਸੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ) :- ਪਿੰਡ ਫਤਿਹਪੁਰ ਅਰਾਈਆਂ ਵਿਖੇ ਕਨਫੈਡਰੇਸ਼ਨ ਫਾਰ ਚੈਲੰਜ ਸੰਸਥਾ ਵੱਲੋਂ ਚਲਾਏ ਜਾ ਰਹੇ ਸਪੈਸ਼ਲ ਬੱਚਿਆਂ ਦੇ ਸਕੂਲ ਵਿੱਚ ਸ੍ਰੀ ਆਰਐਨ ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜਨ ਐਸੋਸੀਏਸ਼ਨ ਸਰਹੰਦ ਅਤੇ ਉੱਘੇ ਸਮਾਜ ਸੇਵੀ ਨਿਕੇਸ਼ ਜਿੰਦਲ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨਜ ਸਰਹੰਦ ਤੇ ਬਸੀ ਪਠਾਣਾ ਦੇ ਮੈਂਬਰਾਂ ਨੇ ਸਪੈਸ਼ਲ ਬੱਚਿਆਂ ਨਾਲ ਜਿੱਥੇ ਸਮਾਂ ਗੁਜਾਰਿਆ ਉੱਥੇ ਪ੍ਰਬੰਧਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਸੁਣਿਆ ਸਪੈਸ਼ਲ ਬੱਚਿਆਂ ਨੇ ਵੀ ਆਏ ਮਹਿਮਾਨਾਂ ਦਾ ਵੱਖਰੇ ਢੰਗ ਨਾਲ ਸਵਾਗਤ ਕੀਤਾ ਇਸ ਮੌਕੇ ਤੇ ਸ੍ਰੀ ਨਕੇਸ਼ ਜਿੰਦਲ ਅਤੇ ਆਰਐਨ ਸ਼ਰਮਾ ਨੇ ਸਕੂਲ ਪ੍ਰਬੰਧਕਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਇਹਨਾਂ ਸਪੈਸ਼ਲ ਬੱਚਿਆਂ ਦੀ ਸੇਵਾ ਕੀਤੀ ਜਾਂਦੀ ਹੈ ਉਹ ਰੱਬੀ ਅਸੀਸ ਤੋਂ ਕਿਤੇ ਵੀ ਘੱਟ ਨਹੀਂ ਇਹ ਬੱਚੇ ਵੀ ਆਪਣੇ ਵਧੀਆ ਵਾਤਾਵਰਨ ਵਿਚ ਸਮਾਂ ਬਤੀਤ ਕਰਕੇ ਜੀਵਨ ਨੂੰ ਜਾਂਚਦੇ ਹਨ ਮੈਂਬਰਾਂ ਨੇ ਪ੍ਰਬੰਧਕਾਂ ਦੇ ਕਹਿਣ ਤੇ ਇੱਕ ਸਮਾਨ ਰੱਖਣ ਲਈ ਰੈਕ ਵੀ ਦਿੱਤਾ ਅਤੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਪੈਸ਼ਲ ਬੱਚਿਆਂ ਦੀ ਬੇਹਤਰੀ ਲਈ ਉਪਰਾਲੇ ਅਸੀਂ ਜਾਰੀ ਰੱਖਾਂਗੇ ਮਨਮੋਹਨ ਜਰਗਰ ਪ੍ਰਧਾਨ ਸਕੂਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ l
ਇਸ ਮੌਕੇ ਤੇ ਸ੍ਰੀ ਕੁਲਭੂਸ਼ਣ ਰਾਏ ਬਾਲੀ ਸ੍ਰੀ ਹਰਪਿੰਦਰ ਸਿੰਘ ਚੱਢਾ ਸ੍ਰੀ ਸਤਪਾਲ ਪੁਰੀ,ਨਕੇਸ਼ ਜਿੰਦਲ ਜੈ ਕ੍ਰਿਸ਼ਨ ਕਸ਼੍ਯਪ ਸਕੱਤਰ,ਸ੍ਰੀ ਕੇ ਕੇ ਵਰਮਾ ਸ੍ਰੀ ਰਮੇਸ਼ ਕੁਮਾਰ ਸੀਆਰ ਬਹਾਦਰ ਸਿੰਘ ਆਦਿ ਸੀਨੀਅਰ ਹਾਜਰ ਸਨ I

0 Comments