ਫਤਿਹਗੜ੍ਹ ਸਾਹਿਬ 15 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਹਲਕਾ ਫਤਿਹਗੜ੍ਹ ਸਾਹਿਬ ਦੇ ਬਲਾਕ ਸਰਹੰਦ ਦੇ ਅਧੀਨ ਆਉਂਦੇ ਪਿੰਡ ਸਿੱਧੂਪੁਰ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸੜਕ ਦੇ ਨਵੀਨੀਕਰਨ ਲਈ ਉਦਘਾਟਨ ਕੀਤਾ ਗਿਆ। ਇਸ ਸੜਕ ਦੇ ਬਣਨ ਨਾਲ ਜਿੱਥੇ ਆਉਣ ਜਾਣ ਵਾਲੇ ਰਾਹਗਿਰਾਂ ਨੂੰ ਨਿਜਾਤ ਮਿਲੇਗੀ, ਉਥੇ ਹੀ ਇਧਰੋਂ ਉਧਰ ਜਾਣ ਦਾ ਰਸਤਾ ਵੀ ਆਸਾਨ ਹੋਵੇਗਾ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਹਲਕਾ ਫਤਿਹਗੜ੍ਹ ਸਾਹਿਬ ਦੀਆਂ 90 ਫੀਸਦੀ ਸੜਕਾਂ ਦਾ ਨਵੀਨੀਕਰਨ ਹੋ ਰਿਹਾ ਹੈ। ਸਾਨੀਪੁਰ ਤੋਂ ਮਲਕੋ ਮਾਜਰਾ ਚੌਂਕ ਤੱਕ ਵਾਇਆ ਸਿੱਧੂਪੁਰ ਜਾਣ ਵਾਲੀ 2.25 ਕਿਲੋਮੀਟਰ ਸੜਕ ਤੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਇਆ ਜਾ ਰਿਹਾ ਹੈ। ਇਸ ਸੜਕ ਦੇ ਬਣਨ ਨਾਲ ਜਿੱਥੇ ਸਾਨੀਪਰ, ਖੋਜੇ ਮਾਜਰਾ ਅਤੇ ਮਲਕੋ ਮਾਜਰਾ ਵਾਸੀਆਂ ਨੂੰ ਰਾਹਤ ਮਿਲੇਗੀ, ਉੱਥੇ ਹੀ ਭਾਦਸੋ ਰੋਡ ਤੋਂ ਸਾਨੀਪਰ, ਖੋਜੇ ਮਾਜਰਾ ਵੱਲ ਆਉਣ ਵਾਲੇ ਲੋਕਾਂ ਨੂੰ ਵੀ ਆਸਾਨੀ ਹੋਵੇਗੀ ਉਹਨਾਂ ਨੂੰ ਇਧਰ ਆਉਣ ਦੇ ਲਈ ਸ਼ਹਿਰ ਦੇ ਵਿੱਚ ਨਹੀਂ ਜਾਣਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਪੋਲਸੀ ਦੇ ਤਹਿਤ ਸੜਕ ਨੂੰ ਬਣਾਇਆ ਜਾ ਰਿਹਾ ਅਤੇ ਸੜਕ ਦੇ ਪੰਜ ਸਾਲ ਦਾ ਰੱਖ ਰਖਾਓ ਵੀ ਠੇਕੇਦਾਰ ਨੂੰ ਸੌਂਪਿਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਜਦੋਂ ਸੜਕ ਬਣੇਗੀ ਉਦੋਂ ਮਟੀਰੀਅਲ ਦਾ ਪੰਚਾਇਤਾਂ ਖੁਦ ਧਿਆਨ ਰੱਖਣ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕੰਮ ਨੂੰ ਤੁਰੰਤ ਅਖਵਾਇਆ ਜਾਵੇਗਾ। ਇਸ ਮੌਕੇ ਗ੍ਰਾਮ ਪੰਚਾਇਤ ਸਿੱਧੂਪੁਰ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਮਲਕੀਤ ਸਿੰਘ, ਇੰਦਰਦੀਪ ਸਿੰਘ ਰੰਧਾਵਾ ਸਰਪੰਚ ਸਾਨੀਪੁਰ, ਮਲਕੋ ਮਾਜਰਾ ਦੇ ਸਰਪੰਚ ਬਲਜਿੰਦਰ ਕਾਕਾ, ਸੰਗਤਪੁਰ ਸੋਢੀਆਂ ਦੇ ਸਰਪੰਚ ਗੁਰਜੰਟ ਸਿੰਘ, ਕਰਮਜੀਤ ਸਿੰਘ ਜੋਗੀ, ਗੁਰਮੇਲ ਪੰਡਰਾਲੀ, ਗੁਰਵੀਰ ਜੱਲਾ, ਪਿੰਟੂ ਸੰਗਤਪੁਰਾ, ਸਤੀਸ਼ ਲਟੌਰ, ਮਾਨਵ ਟਿਵਾਣਾ, ਸਾਬਕਾ ਸਰਪੰਚ ਕੁਲਦੀਪ ਸਿੰਘ, ਰਣਧੀਰ ਸਿੰਘ, ਸੁਰਜੀਤ ਸਿੰਘ, ਜਸਬੀਰ ਸਿੰਘ, ਦਲਵੀਰ ਸਿੰਘ, ਸ਼ੇਰ ਸਿੰਘ, ਬੰਟੀ ਕੁਮਾਰ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਆਦਿ ਵੀ ਹਾਜ਼ਰ ਸਨ।

0 Comments