BREAKING NEWS

6/recent/ticker-posts

ਵਕੀਲਾਂ ਨੇ ਕੰਮ ਛੋੜ ਹੜਤਾਲ ਕੀਤੀ, ਪੁਲਿਸ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ #todayinfo


ਫਤਿਹਗੜ੍ਹ ਸਾਹਿਬ, 14 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਅੱਜ  ਜਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਸਮੂਹ ਵਕੀਲਾਂ ਨੇ ਜਿਲ੍ਹਾ ਅਦਾਲਤ ਅੱਗੇ ਬੈਠ ਕੇ ਰੋਸ ਧਰਨਾ ਦਿੱਤਾ, ਸਰਕਾਰ ਅਤੇ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕੀਤੀl ਇਸ ਮੌਕੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ ਅਤੇ ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਸਲਾਣਾ ਨੇ ਦੱਸਿਆ ਕਿ ਮੁਕਤਸਰ ਵਿਖੇ ਹਰਮਨਦੀਪ ਸਿੰਘ ਵਕੀਲ ਦਾ ਕੋਈ ਝਗੜਾ ਸੀ, ਉਸ ਵਿੱਚ ਕਾਥੀ ਤੇ ਤੌਰ ਤੇ ਸਰਕਾਰ ਦੇ ਬੰਦੇ ਵੀ ਸ਼ਾਮਲ ਸਨ l ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ, ਜਿਸ ਕਰਕੇ ਸਾਰੇ ਪੰਜਾਬ ਵਿੱਚ ਅੱਜ ਸਮੂਹ ਵਕੀਲਾਂ ਨੇ ਕੰਮ ਛੱਡ ਕੇ ਹੜਤਾਲ ਕੀਤੀl ਉਹਨਾਂ ਕਿਹਾ ਕਿ ਦੋ ਦਿਨਾਂ ਹੜਤਾਲ ਅੱਜ ਖਤਮ ਹੋ ਗਈ ਹੈ, ਜੇਕਰ ਮੁਕਤਸਰ ਬਾਰ ਐਸੋਸੀਏਸ਼ਨ ਵੱਲੋਂ ਦੁਬਾਰਾ ਕੋਈ ਹੜਤਾਲ ਦੀ ਕਾਲ ਦਿੱਤੀ ਗਈ, ਤਾਂ ਉਹ ਵਕੀਲਾਂ ਨਾਲ ਪੂਰੀ ਤਰ੍ਹਾਂ ਖੜੇ ਹਨ l ਉਨਾਂ ਕਿਹਾ ਕਿ ਸਰਕਾਰਾਂ ਅਤੇ ਪੁਲਿਸ ਵੱਲੋਂ ਵਕੀਲਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਜਾਂ ਪੁਲਿਸ ਨੇ ਆਪਣਾ ਰਵਈਆ ਨਾ ਬਦਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾl ਇਸ ਮੌਕੇ ਅਮਰਦੀਪ ਸਿੰਘ ਧਾਰਨੀ, ਤਜਿੰਦਰ ਸਿੰਘ ਕੰਗ, ਹਰਜੀਤ ਸਿੰਘ ਭੱਲ ਮਾਜਰਾ, ਪੰਡਿਤ ਨਰਿੰਦਰ ਸ਼ਰਮਾ, ਸਮਿਤ ਗੁਪਤਾ, ਕਰਨ ਵਡੇਰਾ, ਕੁਲਵੰਤ ਸਿੰਘ ਖੇੜਾ, ਕੇਐਸ ਮੋਹੀ, ਪ੍ਰਦੀਪ ਵਰਮਾ, ਸੰਦੀਪ ਵਰਮਾ, ਹਰਕਮਲ ਸਿੰਘ, ਜਸ਼ਨਦੀਪ ਸਿੰਘ, ਰਮਨਦੀਪ ਸਿੰਘ, ਜਤਿੰਦਰ ਕੌਰ, ਰਜਿੰਦਰ ਕੌਰ, ਅਮਨਦੀਪ ਸਿੰਘ ਸੇਖਵਾਂ, ਅਮਨਦੀਪ ਸਿੰਘ ਚੀਮਾ, ਵਾਈਸ ਪ੍ਰਧਾਨ ਅਜੀਤ ਪਾਲ ਸਿੰਘ, ਗੁਰਿੰਦਰ ਸਿੰਘ ਗੁਰਨਾ, ਹਰਪ੍ਰੀਤ ਸਿੰਘ ਚਣੋ, ਸੁਖਬੀਰ ਸਿੰਘ, ਗੁਰਜੀਤ ਸਿੰਘ ਬੜਿੰਗ,ਰਕੇਸ਼ ਧੀਮਾਨ, ਅਮਿਤ ਕੁਮਾਰ ਸ਼ਰਮਾ, ਅਮਰਜੀਤ ਸਿੰਘ ਚੀਮਾ, ਰਜਿੰਦਰ ਸਿੰਘ ਖੁਰਮੀ, ਪਰਵਿੰਦਰ ਸਿੰਘ ਖੁਰਮੀ, ਗੁਰਪ੍ਰੀਤ ਸਿੰਘ ਕੈੜੇ,  ਹਰਪ੍ਰੀਤ ਸਿੰਘ ਭੋਟਾ, ਲਲਿਤ ਕੁਮਾਰ ਗੁਪਤਾ, ਵਿਵੇਕ ਸ਼ਰਮਾ ਅਤੇ ਹੋਰ ਹਾਜ਼ਰ ਸਨ l

Post a Comment

0 Comments