BREAKING NEWS

6/recent/ticker-posts

ਚੈੱਕ ਬਾਉਂਸ ਮਾਮਲੇ ਵਿੱਚ ਇੱਕ ਭਗੌੜੀ ਔਰਤ ਗ੍ਰਿਫਤਾਰ #todayinfo

ਫਤਿਹਗੜ੍ਹ ਸਾਹਿਬ, 16 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ)- ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਚੱਕ ਬਾਉਂਸ ਦੇ ਮਾਮਲੇ ਵਿੱਚ ਇੱਕ ਭਗੌੜੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਦਾ ਰਾਜਵਿੰਦਰ ਕੌਰ ਨਾਲ ਪੈਸਿਆਂ ਦਾ ਲੈਣ - ਦੇਣ ਸੀ, ਇਸ ਲਈ ਉਸਨੇ ਪ੍ਰਦੀਪ ਕੁਮਾਰ ਨੂੰ ਚੈੱਕ ਦਿੱਤਾ ਸੀ, ਜੋ ਕਿ ਬਾਊਸ ਹੋ ਗਿਆ l ਜਿਸ ਤੇ ਪ੍ਰਦੀਪ ਕੁਮਾਰ ਨੇ ਮਾਨਯੋਗ ਅਦਾਲਤ ਵਿੱਚ ਕੰਪਲੇਂਟ ਕੇਸ ਦਾਇਰ ਕਰ ਦਿੱਤਾ l ਜਿਸ ਤੇ ਮਾਨਯੋਗ ਅਦਾਲਤ ਨੇ ਰਾਜਵਿੰਦਰ ਕੌਰ ਨੂੰ 28 ਮਈ 2025 ਨੂੰ ਭਗੌੜਾ ਕਰਾਰ ਦੇ ਦਿੱਤਾ। ਜਿਸ ਤੇ ਪੀ ਓ ਸਟਾਫ ਦੇ ਸਹਾਇਕ ਥਾਣੇਦਾਰ ਸੱਜਣ ਸਿੰਘ ਅਤੇ ਮਹਿਲਾ ਸਿਪਾਹੀ ਜਸਬੀਰ ਕੌਰ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਰਾਜਵਿੰਦਰ ਕੌਰ ਨੂੰ ਜਮਾਨਤ ਮਿਲ ਗਈ ਹੈ।

Post a Comment

0 Comments