BREAKING NEWS

6/recent/ticker-posts

ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਹਰ ਔਰਤ ਨੂੰ ਮਿਲਣਗੇ ਤਿੰਨ ਮਹੀਨੇ ਦੇ ਪੈਸੇ : ਮੁੱਖ ਮੰਤਰੀ ਭਗਵੰਤ ਮਾਨ

--- ਜਾਇਜ਼ ਵੋਟ ਕੱਟੀ ਨਾ ਜਾਵੇ, ਨਜਾਇਜ਼ ਬਣੇ ਨਾ : ਭਗਵੰਤ ਮਾਨ 
--- ਹਲਕਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਲੋਕ ਮਿਲਣੀ 
 ਫਤਿਹਗੜ੍ਹ ਸਾਹਿਬ 21 ਜੂਨ (ਸਤਨਾਮ ਚੌਹਾਨ ):-
        ਹਲਕਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਲੋਕ ਮਿਲਣੀ ਕੀਤੀ ਗਈ। ਜਿਸ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ ਅਤੇ ਮੁੱਖ ਮੰਤਰੀ ਜਿੰਦਾਬਾਦ ਦੇ ਨਾਅਰੇ ਲਗਾਏ। 
     ਇਸ ਮੌਕੇ ਗ੍ਰਾਮ ਪੰਚਾਇਤ ਚਨਾਰਥਲ ਕਲਾ ਦੀ ਪੰਚਾਇਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। 
    ਸਰਦਾਰ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਪੰਜਾਬ ਦੀਆਂ ਔਰਤਾਂ ਨੂੰ ਤਿੰਨ ਮਹੀਨੇ ਦੇ ਇਕੱਠੇ ਪੈਸੇ ਦਿੱਤੇ ਜਾਣਗੇ। ਇਸ ਪੈਸੇ ਦੇ ਨਾਲ ਔਰਤਾਂ ਨੇ ਅਮੀਰ ਨਹੀਂ ਹੋ ਜਾਣਾ, ਪਰੰਤੂ ਘਰ ਗ੍ਰਹਸਤੀ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਇਸ ਪੈਸੇ ਦੇ ਨਾਲ ਵੱਡਾ ਸਹਾਰਾ ਮਿਲੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਲਈ ਕੰਮ ਕਰ ਰਹੀ ਹੈ। ਜਿਸ ਦੇ ਤਹਿਤ ਨਹਿਰੀ ਪਾਣੀ ਨੂੰ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਾਇਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਬੇਅਦਬੀ ਕਾਨੂੰਨ ਨੂੰ ਸਖਤੀ ਦੇ ਨਾਲ ਬਣਾਇਆ ਗਿਆ ਹੈ ਤਾਂ ਜੋ ਗੁਨਾ ਕਰਨ ਵਾਲੇ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣ। ਵਿਰੋਧੀ ਪਾਰਟੀਆਂ ਨੂੰ ਇਸ ਕਾਨੂੰਨ ਤੋਂ ਬਹੁਤ ਐਲਰਜੀ ਹੋ ਰਹੀ ਹੈ, ਜਿਸ ਕਾਰਨ ਉਹਨਾਂ ਵੱਲੋਂ ਮੈਨੂੰ ਬਦਨਾਮ ਕਰਨ ਦੀਆਂ ਘਾੜਤਾਂ ਘੜੀਆਂ ਜਾ ਰਹੀਆਂ ਹਨ। ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਭਗਵੰਤ ਮਾਨ ਦੇ ਸੂਬੇ ਪ੍ਰਤੀ ਕਿਸ ਤਰ੍ਹਾਂ ਦੇ ਵਿਚਾਰ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ ਉਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਗਿਆ ਹੈ। ਉਸ ਤੋਂ ਇਲਾਵਾ ਵੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਜਿੰਮੇਵਾਰੀਆਂ ਬਣਦੀਆਂ ਹਨ ਉਹਨਾਂ ਨੂੰ ਵੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
        ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਔਰਤ ਵੱਲੋਂ ਵੋਟ ਕੱਟੇ ਜਾਣ ਦੀ ਗੱਲ ਕਹੇ ਜਾਣ ਤੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਏਡੀਸੀ ਸੁਰਿੰਦਰ ਸਿੰਘ ਧਾਲੀਵਾਲ ਨੂੰ ਸਟੇਜ ਦੇ ਉੱਤੇ ਬੁਲਾ ਕੇ ਉਕਤ ਗੱਲ ਦੀ ਬਰੀਕੀ ਨਾਲ ਜਾਂਚ ਕਰਨ ਦੇ ਲਈ ਕਿਹਾ ਅਤੇ ਨਾਲ ਹੀ ਹੁਕਮ ਜਾਰੀ ਕੀਤਾ ਕਿ ਕਿਸੇ ਦੀ ਵਿਅਕਤੀ ਦੀ ਜਾਇਜ਼ ਵੋਟ ਕੱਟੀ ਨਾ ਜਾਵੇ ਅਤੇ ਜਾਅਲੀ ਵੋਟ ਬਣਾਈ ਨਾ ਜਾਵੇ। 
   ਇਸ ਮੌਕੇ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਾ ਪ੍ਰਧਾਨ ਅਜੇ ਲਿਬੜਾ, ਰਾਜ ਦਵਿੰਦਰ ਲਾਡੀ, ਅਮਰਿੰਦਰ ਮੰਡੋਫਲ, ਜਸਪ੍ਰੀਤ ਕਾਕਾ, ਰਮੇਸ਼ ਸੋਨੂ,  ਦਿਲਪ੍ਰੀਤ ਭੱਟੀ, ਗੁਰਪ੍ਰੀਤ ਸਿੰਘ ਭਿੰਡਰ, ਮਾਨਵ ਟਿਵਾਣਾ, ਜਗਜੀਤ ਸਿੰਘ ਰਿਊਨਾ, ਬਹਾਦਰ ਖਾਨ,  ਐਡਵੋਕੇਟ ਕੰਵਰਵੀਰ ਸਿੰਘ ਰਾਏ, ਕੌਂਸਲਰ ਆਸ਼ਾ ਰਾਣੀ, ਐਡਵੋਕੇਟ ਰੀਨਾ ਰਾਣੀ, ਕੌਂਸਲਰ ਜਤਿੰਦਰ ਕੌਰ, ਬਲਦੇਵ ਸਿੰਘ ਭੱਲ ਮਾਜਰਾ, ਐਸਡੀਓ ਬਲਦੇਵ ਸਿੰਘ, ਐਸਡੀਓ ਜਗਪਾਲ ਸਿੰਘ, ਸਰਪੰਚ ਰਾਜਦੀਪ ਸਿੰਘ ਰਾਜੂ, ਸਰਪੰਚ ਹਰਜਿੰਦਰ ਸਿੰਘ ਪੰਡਰਾਲੀ, ਸਰਪੰਚ ਸਤਪਾਲ ਸਿੰਘ, ਗੱਜਣ ਸਿੰਘ ਜਲਵੇੜਾ, ਰੋਹੀ ਰਾਮ, ਜਗਰੂਪ ਸਿੰਘ ਨੰਬਰਦਾਰ, ਸੰਦੀਪ ਵਾਲਮੀਕੀ ਆਦਿ ਵੀ ਹਾਜ਼ਰ ਸਨ।

Post a Comment

0 Comments