ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ਕੁਮਾਰ ਪੁੱਤਰ ਲੇਟ ਸ੍ਰੀ ਜਗੀਰ ਲਾਲ ਵਾਸੀ ਪਿੰਡ ਖਾਨਪੁਰ ਨੇ ਦੱਸਿਆ ਕਿ ਉਹ ਸਰਹਿੰਦ ਵਿਖੇ ਸ਼ਿਵਾ ਮੋਟਰ ਨਾਮ ਦੀ ਦੁਕਾਨ ਕਰਦਾ ਹੈ ਅਤੇ ਕਾਰਾਂ ਦੀ ਡੈਂਟਿਗ ਪੈਂਟਿੰਗ ਦਾ ਕੰਮ ਕਰਦਾ ਹੈ। ਉਹ ਬੀਤੇ ਦਿਨੀ ਸ਼ਾਮ ਨੂੰ ਲਗਭਗ ਪੌਣੇ ਸੱਤ ਵਜੇ ਆਪਣੇ ਮੋਟਰਸਾਈਕਲ ਨੰਬਰ ਪੀਬੀ 23 ਈ 3726 ਤੇ ਸਵਾਰ ਹੋ ਕੇ ਸਰਹਿੰਦ ਤੋਂ ਆਪਣੇ ਪਿੰਡ ਖਾਨਪੁਰ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਸਰਵਿਸ ਰੋਡ ਤੇ ਪਿੰਡ ਚਨਾਲੋ ਵਾਲੇ ਮੋੜ ਦੇ ਕੋਲ ਪੁੱਜਾ, ਤਾਂ ਪਿੱਛੋਂ ਇੱਕ ਐਕਟਵਾ ਸਕੂਟਰੀ ਆਈ, ਜਿਸ ਨੇ ਉਸਦੇ ਮੋਟਰਸਾਈਕਲ ਅੱਗੇ ਸਕੂਟਰੀ ਲਗਾ ਲਈ ਅਤੇ ਕਿਹਾ ਕਿ ਤੂੰ ਉਸ ਨੂੰ ਸਾਈਡ ਮਾਰ ਕੇ ਆਇਆ ਹੈ। ਉਕਤ ਨਾਮਾਲੂਮ ਸਕੂਟਰੀ ਸਵਾਰ ਨੇ ਉਤਰ ਕੇ ਉਸਨੂੰ ਕੁੱਟਮਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰਵਿਸ ਰੋਡ ਤੇ ਖੜੀ ਗੰਨੇ ਦੇ ਰਸ ਵਾਲੀ ਰੇਹੜੀ ਵਾਲੇ ਨੂੰ ਆਵਾਜ਼ ਮਾਰ ਲਈ ਅਤੇ ਉਸ ਨੂੰ ਕਿਹਾ ਕਿ ਤੂੰ ਇਸ ਬੰਦੇ ਨੂੰ ਫੜ ਲੈ, ਜੋ ਗੰਨੇ ਦੀ ਰੇਹੜੀ ਵਾਲੇ ਨਾ ਮਾਲੂਮ ਵਿਅਕਤੀ ਨੇ ਉਸਨੂੰ ਫੜ ਲਿਆ, ਤੇ ਸਕੂਟਰੀ ਚਾਲਕ ਅਤੇ ਇੱਕ ਹੋਰ ਨਾਮਾਲੂਮ ਵਿਅਕਤੀ ਨੇ ਉਸਦੀਂ ਕੁੱਟਮਾਰ ਕੀਤੀ ਅਤੇ ਸਿਰ ਵਿੱਚ ਲੋਹੇ ਦੀ ਪਾਈਪ ਮਾਰੀ, ਉਸ ਦੇ 12500 ਕੱਢ ਲਏ ਅਤੇ ਉਹ ਬੇਹੋਸ਼ ਹੋ ਕੇ ਉੱਥੇ ਡਿੱਗ ਪਿਆ l ਕੁਝ ਦੇਰ ਬਾਅਦ ਉਸ ਨੂੰ ਹੋਸ਼ ਆਈ ਤੇ ਉਸਨੇ ਆਪਣਾ ਮੋਟਰਸਾਈਕਲ ਚੁੱਕ ਕੇ ਕੁਝ ਅੱਗੇ ਜਾ ਕੇ ਆਪਣੇ ਭਰਾ ਸੁਖਵਿੰਦਰ ਪਾਲ ਨੂੰ ਫੋਨ ਕਰਕੇ ਬੁਲਾਇਆ, ਜਿਸ ਨੇ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾ ਦਿੱਤਾ। ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ l ਇਸ ਦੀ ਚੋਟ ਸੂਚਨਾ ਥਾਣਾ ਸਰਹਿੰਦ ਵਿਖੇ ਦੇ ਦਿੱਤੀ ਹੈ l ਕੀ ਕਹਿੰਦੇ ਹਨ ਡੀਐਸਪੀ ਸਾਹਿਬ,,, ਇਸ ਸਬੰਧੀ ਡੀਐਸਪੀ ਫਤਿਹਗੜ੍ਹ ਸਾਹਿਬ ਕੁਲਬੀਰ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦੀਪਕ ਕੁਮਾਰ ਨੂੰ ਪੂਰਾ ਇਨਸਾਫ ਮਿਲੇਗਾl












0 Comments