ਫ਼ਤਿਹਗੜ੍ਹ ਸਾਹਿਬ, 31 ਅਗਸਤ (ਸਤਨਾਮ ਚੌਹਾਨ -ਬੀਤੀ ਦੁਪਹਿਰ ਫ਼ਤਿਹਗੜ੍ਹ ਸਾਹਿਬ ਵਿਖੇ ਜਹਾਜ਼ ਹਵੇਲੀ ਦੇ ਨੇੜਿਓਂ ਮੱਝਾਂ ਦੇ ਵਾੜੇ ਵਿੱਚੋਂ ਇਕ ਸਪਲੈਂਡਰ ਮੋਟਰਸਾਈਕਲ ਦੇ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਮੌਕੇ ਗੁਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਬਲਵਿੰਦਰ ਸਿੰਘ ਜ਼ਿਆਦਾਤਰ ਆਪਣੀਆਂ ਮੱਝਾਂ ਦੇ ਵਾੜੇ ਵਿੱਚ ਹੀ ਰਹਿੰਦੇ ਹਨ। 30 ਅਗਸਤ ਨੂੰ ਦੁਪਹਿਰੇ ਕਰੀਬ ਡੇਢ ਵਜੇ ਉਹਨਾਂ ਦੇ ਵਾੜੇ ਵਿੱਚ ਉਸਦੇ ਪਿਤਾ ਬਲਵਿੰਦਰ ਸਿੰਘ ਕੋਲ ਸਿਰ ਤੋਂ ਮੋਨਾ ਇਕ ਨੌਜਵਾਨ ਪਾਣੀ ਪੀਣ ਦੇ ਬਹਾਨੇ ਅੰਦਰ ਆਇਆ ਤੇ ਵਾੜੇ ਦੇ ਅੰਦਰ ਖੜਾ 2006 ਮਾਡਲ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ23E 7881 ਲੈ ਕੇ ਫਰਾਰ ਹੋ ਗਿਆ। ਦੱਸਣਯੋਗ ਹੈ ਕਿ ਇਹ ਜਗ੍ਹਾ ਫਤਿਹਗੜ੍ਹ ਸਾਹਿਬ ਥਾਣੇ ਤੋਂ ਸਿਰਫ ਇਕ ਕਿਲੋਮੀਟਰ ਦੀ ਹਦੂਰ ਅੰਦਰ ਹੀ ਸਥਿਤ ਹੈ। ਚੋਰਾਂ ਦੇ ਹੌਸਲੇ ਇਨੇ ਬੁਲੰਦ ਹਨ ਕਿ ਨਿੱਤ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਹਨ। ਇਸ ਸਬੰਧੀ ਗੁਰਵਿੰਦਰ ਸਿੰਘ ਨੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਨੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿਤਾ ਹੈ। ਇਸ ਮੌਕੇ ਗੁਰਵਿੰਦਰ ਸਿੰਘ ਤੋਂ ਇਲਾਵਾ ਚਰਨਜੀਤ ਸਿੰਘ, ਮਨੋਜ, ਦੀਪਕੰਵਲ ਸਿੰਘ ਤੇ ਹੋਰ ਹਾਜ਼ਰ ਸਨ।












0 Comments