BREAKING NEWS

6/recent/ticker-posts

528 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਫਤਿਹਗੜ੍ਹ ਸਾਹਿਬ,19 ਅਗਸਤ (ਸਤਨਾਮ ਚੌਹਾਨ)- ਸੀ ਆਈ ਏ ਸਟਾਫ ਸਰਹਿੰਦ ਦੀ ਪੁਲਿਸ ਨੇ 528 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੀਆਂ ਹਦਾਇਤਾਂ ਤੇ ਡੀ ਐਸ ਪੀ ਖੁਸ਼ਪ੍ਰੀਤ ਸਿੰਘ ਅਤੇ ਇੰਸਪੈਕਟਰ ਸੀਆਈਏ ਸਟਾਫ ਸਰਹਿੰਦ ਜਤਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਗੱਗੀ ਪੁੱਤਰ ਰਿੰਕੂ ਵਾਸੀ ਡਿਫੈਂਸ ਬੰਨ ਸਰਹਿੰਦ ਨੂੰ ਕਾਰ ਨੰਬਰ ਪੀਬੀ 65 ਏਐਨ 1834 ਵਿੱਚ 121 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀl ਜਿਸ ਤੇ ਸੀਆਈਏ ਸਟਾਫ ਦੀ ਪੁਲਿਸ ਨੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਅਤੇ ਉਸ ਦਾ ਪੁਲਿਸ ਰਿਮਾਂਡ ਲੈ ਕੇ ਉਸ ਤੋਂ 407 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਗਈl ਗੱਗੀ ਦੇ ਖਿਲਾਫ ਪਹਿਲਾਂ ਵੀ ਇੱਕ ਨਸ਼ੇ ਦਾ ਮਾਮਲਾ ਥਾਣਾ ਸਰਹਿੰਦ ਵਿਖੇ ਦਰਜ ਹੈ l

Post a Comment

0 Comments