ਫਤਿਹਗੜ੍ਹ ਸਾਹਿਬ 19 ਅਗਸਤ (ਸਤਨਾਮ ਚੌਹਾਨ):-
ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਜੀਟੀ ਰੋਡ ਬਾੜਾ ਵਿਖੇ ਸਵਾਰੀਆਂ ਦੇ ਬੈਠਣ ਲਈ ਨਵੇਂ ਸ਼ੈਡ ਦਾ ਰਿਬਨ ਕੱਟਿਆ ਗਿਆ। ਇਸ ਸ਼ੈਡ ਦੇ ਬਣਨ ਨਾਲ ਜਿੱਥੇ ਇਲਾਕਾ ਨਿਵਾਸੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਬੱਸ ਸਟੋਪ ਤੇ ਰੁਕਣ ਵਾਲੀਆਂ ਸਵਾਰੀਆਂ ਵੀ ਬਹੁਤ ਖੁਸ਼ ਸਨ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀਆਂ ਬੱਸਾਂ ਰਾਜਪੁਰਾ, ਪਟਿਆਲਾ ਤੋਂ ਬਾਇਆ ਸਰਹਿੰਦ ਲੁਧਿਆਣੇ ਵੱਲ ਜਾਂਦੀਆਂ ਹਨ ਉਹ ਬੱਸ ਅੱਡੇ ਦੇ ਵਿੱਚ ਨਹੀਂ ਜਾਂਦੀਆਂ, ਨੈਸ਼ਨਲ ਹਾਈਵੇ ਦੇ ਨਾਲ ਹੀ ਰੁਕ ਜਾਂਦੀਆਂ ਹਨ। ਮੰਡੀ ਗੋਬਿੰਦਗੜ੍ਹ ਖੰਨਾ ਲੁਧਿਆਣਾ ਜਾਣ ਵਾਲੀਆਂ ਸਵਾਰੀਆਂ ਨੂੰ ਸੜਕ ਕਿਨਾਰੇ ਧੁੱਪ ਅਤੇ ਮੀਂਹ ਦੇ ਵਿੱਚ ਖੜਨਾ ਪੈਂਦਾ ਸੀ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਪਾਸੇ ਸਵਾਰੀਆਂ ਦੇ ਬੈਠਣ ਦੇ ਲਈ 3 ਲੱਖ ਰੁਪਏ ਦੀ ਲਾਗਤ ਦੇ ਨਾਲ ਸਟੀਲੀ ਸ਼ੈਡ ਬਣਵਾਇਆ ਗਿਆ ਹੈ। ਇਸ ਸ਼ੈਡ ਦੇ ਬਣਨ ਨਾਲ ਸਵਾਰੀਆਂ ਨੂੰ ਧੁੱਪ ਮੀਂਹ ਤੋਂ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਇਸ ਪਾਸੇ ਇੱਕ ਪਾਣੀ ਦਾ ਕੂਲਰ ਵੀ ਜਲਦ ਲਗਾਇਆ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ ਵੱਲੋਂ ਵਿਧਾਇਕ ਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਬਲਜਿੰਦਰ ਸਿੰਘ ਗੋਲਾ ਰਮੇਸ਼ ਕੁਮਾਰ ਸੋਨੂੰ, ਧਰਮਿੰਦਰ ਬਾੜਾ, ਮਨਜੀਤ ਸਿੱਧੂ, ਬਲਵਿੰਦਰ ਸਿੰਘ ਸਹੋਤਾ, ਹਰਵਿੰਦਰ ਪੰਡਰਾਲੀ, ਸਤਿੰਦਰ ਸਿੰਘ ਮਲਕਪੁਰ ਆਦਿ ਵੀ ਹਾਜ਼ਰ ਸਨ।












0 Comments