BREAKING NEWS

6/recent/ticker-posts

ਵਿਧਾਇਕ ਰਾਏ ਨੇ ਪਿੰਡਾਂ ਨੂੰ ਪਾਣੀ ਵਾਲੇ ਟੈਂਕਰ-ਕਮ ਫਾਇਰ ਬ੍ਰਿਗੇਡ ਪੰਪ ਮੁਹੱਈਆ ਕਰਵਾਏ

ਫਤਿਹਗੜ੍ਹ ਸਾਹਿਬ, 2 ਸਤੰਬਰ (ਸਤਨਾਮ ਚੌਹਾਨ):- ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਪਿੰਡਾਂ ਨੂੰ ਪਾਣੀ ਵਾਲੇ ਸਟੀਲੀ ਟੈਂਕਰ-ਕਮ ਫਾਇਰ ਬ੍ਰਿਗੇਡ ਪੰਪ ਮੁਹੱਈਆ ਕਰਵਾਏ ਗਏ। ਇਹਨਾਂ ਟੈਂਕਰਾਂ ਦੇ ਮਿਲਣ ਨਾਲ ਗ੍ਰਾਮ ਪੰਚਾਇਤਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲੀ। 
     ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਪਾਣੀ ਵਾਲੇ ਸਟੀਲੀ ਟੈਂਕਰ-ਕਮ ਫਾਇਰ ਬ੍ਰਿਗੇਡ ਪੰਪ ਦਿੱਤੇ ਗਏ ਹਨ। ਇਹਨਾਂ ਟੈਂਕਰਾਂ ਦੀ ਖਾਸੀਅਤ ਹੈ ਕਿ ਇਨਾਂ ਟੈਂਕਰਾਂ ਦੀ ਮਿਆਦ ਬਹੁਤ ਲੰਬੀ ਹੈ ਅਤੇ ਐਮਰਜੈਂਸੀ ਸਮੇਂ ਇਹ ਟੈਂਕਰ ਫਾਇਰ ਬ੍ਰਿਗੇਡ ਦੀ ਗੱਡੀ ਦਾ ਕੰਮ ਕਰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਵੀ ਬਹੁਤ ਸਾਰੇ ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਦਿੱਤੇ ਜਾ ਚੁੱਕੇ ਹਨ, ਅੱਜ 5 ਪਿੰਡਾਂ ਨੂੰ ਹੋਰ ਪਾਣੀ ਵਾਲੇ ਟੈਂਕਰ ਦਿੱਤੇ ਗਏ ਹਨ।  ਸੰਸਦ ਮੈਂਬਰ ਬਲਵੀਰ ਸਿੰਘ ਸੀਚੇਵਾਲ ਵੱਲੋਂ ਵੀ ਉਹਨਾਂ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਪਾਣੀ ਵਾਲੇ ਟੈਂਕਰਾਂ ਦੀ ਖੂਬ ਸ਼ਲਾਘਾ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਵੀ ਪਾਣੀ ਵਾਲੇ ਟੈਂਕਰ ਦਿੱਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਜਗਜੀਤ ਸਿੰਘ ਚੋਲਟੀ ਖੇੜੀ, ਸਰਪੰਚ ਮਨਜੀਤ ਸਿੰਘ ਦਾਦੂ ਮਾਜਰਾ, ਨੰਬਰਦਾਰ ਸਤਬੀਰ ਸਿੰਘ, ਧਰਮਿੰਦਰ ਸਿੰਘ ਮੱਠੀ, ਜੰਗ ਸਿੰਘ, ਮੱਘਰ ਸਿੰਘ ਰੰਧਾਵਾ, ਰਜਿੰਦਰ ਸਿੰਘ, ਸੁਰਿੰਦਰ ਸਿੰਘ, ਪ੍ਰਹਲਾਦ ਸਿੰਘ, ਸ਼ੁਕਰਦੀਨ, ਪਰਵਿੰਦਰ ਤੇਜਾ, ਸੁਖਬੀਰ ਸਿੰਘ ਜਮੀਤਗੜ, ਸਤੀਸ਼ ਲਟੌਰ, ਬਹਾਦਰ ਖਾਨ, ਮਾਨਵ ਟਿਵਾਣਾ ਆਦਿ ਹਾਜ਼ਰ ਸਨ।

Post a Comment

0 Comments