BREAKING NEWS

6/recent/ticker-posts

ਬੈਂਕ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਬੈਂਕ ਹੜਤਾਲ ਕੀਤੀ

ਫਤਿਹਗੜ੍ਹ ਸਾਹਿਬ, 11 ਸਤੰਬਰ (ਸਤਨਾਮ ਚੌਹਾਨ)- ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵੱਲੋਂ ਹਫ਼ਤੇ ਵਿੱਚ 5 ਦਿਨ ਬੈਂਕਿੰਗ ਪ੍ਰਣਾਲੀ ਲਾਗੂ ਕਰਨ ਦੀ ਜਾਇਜ਼ ਮੰਗ ਨੂੰ ਲੈ ਕੇ ਦੇਸ਼ ਭਰ ਵਿੱਚ ਬੈਂਕ ਹੜਤਾਲ ਕੀਤੀ।                                ਇਸ ਸਬੰਧੀ ਬੈਂਕ ਇਮਪਲਾਈਜ ਫੈਡਰੇਸ਼ਨ ਪੰਜਾਬ ਦੇ ਡਿਪਟੀ ਜਨਰਲ ਸੈਕਟਰੀ ਨਰੇਸ਼ ਵੈਦ ਨੇ ਦੱਸਿਆ ਕਿ ਮਾਰਚ 2024 ਦੇ ਤਨਖ਼ਾਹ ਸਮਝੌਤੇ ਅਨੁਸਾਰ ਬਾਕੀ ਸ਼ਨੀਵਾਰਾਂ ਨੂੰ ਵੀ ਛੁੱਟੀ ਦੇਣ ਲਈ ਸਹਿਮਤੀ ਹੋਈ ਸੀ ਅਤੇ ਗਾਹਕਾਂ ਦੇ ਬੈਂਕਿੰਗ ਸਮੇਂ ਵਿੱਚ ਕੋਈ ਕਮੀ ਨਾ ਆਵੇ, ਇਸ ਲਈ ਹਰ ਰੋਜ਼ 40 ਮਿੰਟ ਵਾਧੂ ਕੰਮ ਕਰਨ ਦੀ ਵਿਵਸਥਾ ਵੀ ਕੀਤੀ ਗਈ ਸੀ। ਇਸ ਦੇ ਬਾਵਜੂਦ ਇਹ ਮਾਮਲਾ ਲੰਬੇ ਸਮੇਂ ਤੋਂ ਸਰਕਾਰ ਦੀ ਮਨਜ਼ੂਰੀ ਲਈ ਲੰਬਿਤ ਹੈ।
ਉਨ੍ਹਾਂ ਦੀ ਮੰਗ ਹੈ ਕਿ 5 ਦਿਨਾਂ ਦੀ ਬੈਂਕਿੰਗ ਤੁਰੰਤ ਲਾਗੂ ਕੀਤੀ ਜਾਵੇ। ਜੇ ਸਰਕਾਰ ਵੱਲੋਂ ਮੰਗ ਨਾ ਮੰਨੀ ਗਈ ਤਾਂ 28 ਸਤੰਬਰ ਤੋਂ 30 ਤੱਕ ਤਿੰਨ ਦਿਨਾਂ ਦੀ ਮੁੜ ਹੜਤਾਲ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ 26 ਅਕਤੂਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।                            ਇਸ ਮੌਕੇ ਗੁਰਪ੍ਰੀਤ ਸਿੰਘ, ਪਰਮਜੀਤ ਪਾਲ, ਅਦਿੱਤਿਆ ਚੂਗ, ਨਿਧੀ ਗੁਪਤਾ, ਸਾਹਿਲ ਹੰਸ, ਵਿਕਾਸ ਕੁਮਾਰ, ਸ਼ਿਵਾ, ਜਗਦੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ l

Post a Comment

0 Comments