BREAKING NEWS

6/recent/ticker-posts

ਵਿਧਾਇਕ ਰਾਏ ਨੇ ਕੀਤਾ ਸਲਾਨਾ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ

ਕਬੱਡੀ ਟੂਰਨਾਮੈਂਟ ਦੀ ਦਵਿੰਦਰ ਸਿੰਘ ਗਰੇਵਾਲ ਕਰਨਗੇ  ਪਹਿਲੇ ਦਿਨ ਦੀ ਰਸਮੀ ਸ਼ੁਰੂਆਤ
ਫਤਹਿਗੜ੍ਹ ਸਾਹਿਬ, 20 ਸਤੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਸ਼੍ਰੀ ਰਾਮ ਦੁਸ਼ਹਿਰਾ ਐਂਡ ਟੂਰਨਾਮੈਂਟ ਕਮੇਟੀ ਸਰਹਿੰਦ ਸ਼ਹਿਰ ਦੇ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਦੁਸ਼ਹਿਰੇ ਦੇ ਤਿਉਹਾਰ ਮੌਕੇ ਕਰਵਾਏ ਜਾ ਰਹੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦਾ ਅੱਜ  ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਪੋਸਟਰ ਜਾਰੀ ਕੀਤਾ ਗਿਆ  ਤੇ ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਡਾਂ ਨੂੰ ਉਤਸਾਹਿਤ ਕਰਨ ਲਈ ਜਿੱਥੇ ਸਕੂਲ ਕਾਲਜਾਂ ਯੂਨੀਵਰਸਿਟੀਆਂ ਗ੍ਰਾਮ ਪੰਚਾਇਤਾਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਖ ਵੱਖ ਤਰ੍ਹਾਂ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ ਉਸੇ ਤਰ੍ਹਾਂ ਅਜਿਹੇ ਤਿਉਹਾਰਾਂ ਤੇ ਮੇਲਿਆਂ ਵਿੱਚ ਵੀ ਟੂਰਨਾਮੈਂਟ ਕਰਵਾ ਕੇ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜਨ ਲਈ ਅਜਿਹੇ ਟੂਰਨਾਮੈਂਟ ਕਰਾਣੇ ਬਹੁਤ ਜਰੂਰੀ ਹਨ ਜਿਸ ਨਾਲ ਨੌਜਵਾਨ ਜਿਸਮਾਨੀ ਤੌਰ ਤੇ ਮਜਬੂਤ ਬਣਨਗੇ ਉੱਤੇ ਹੀ ਆਪਣੇ ਮਾਤਾ ਪਿਤਾ ਤੇ ਦੇਸ਼ ਦਾ ਨਾਮ ਰੋਸ਼ਨ ਵੀ ਕਰਨਗੇ ਇਸ ਮੌਕੇ ਪ੍ਰਧਾਨ ਰਾਜੇਸ਼ ਸ਼ਰਮਾ ਹਰਮਿੰਦਰ ਸੂਦ ਬਿੱਟੂ ਤੇ ਮੁਕੇਸ਼ ਕੁਮਾਰ ਮਿੱਕੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੀਆਂ ਵੱਖ ਵੱਖ ਅਕੈਡਮੀਆਂ ਦੇ ਖਿਡਾਰੀ ਭਾਗ ਲੈਣਗੇ ਅਤੇ 35 40 45 50 55 62 ਕੈਟੇਗਰੀਆਂ ਤੋਂ ਇਲਾਵਾ ਆਲ ਓਪਨ ਮੈਚ ਤੇ ਲੜਕੀਆਂ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ ਜੇਤੂ ਖਿਡਾਰੀਆਂ ਨੂੰ ਵੱਡੇ ਇਨਾਮ ਵੀ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਪਹਿਲੇ ਦਿਨ ਦੀ ਸ਼ੁਰੂਆਤ ਗਰੇਵਾਲ ਲੈਂਡ ਡਿਵੈਲਪਰ ਤੋਂ ਦਵਿੰਦਰ ਸਿੰਘ ਗਰੇਵਾਲ ਕਰਨਗੇ ਤੇ ਦੂਜੇ ਦਿਨ ਇਨਾਮ ਵੰਡ ਸਮਾਰੋ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਸ ਵਿੱਚ ਸਰਪਰਸਤ ਜਸਵੀਰ ਸਿੰਘ ਚੇਅਰਮੈਨ ਹਰਮਿੰਦਰ ਸੂਦ ਬਿੱਟੂ ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ ਜਨਰਲ ਸੈਕਟਰੀ ਮੁਕੇਸ਼ ਕੁਮਾਰ ਮਿੱਕੀ ਖਜਾਨਚੀ ਹੀਰਾ ਸਿੰਘ ਵਾਈਸ ਸੈਕਟਰੀ ਮਹਿੰਦਰ ਪਾਲ ਸਿੰਘ ਇਤਰਾਜ਼ ਕਮੇਟੀ ਚੇਅਰਮੈਨ ਹਰਬੰਸ ਸਿੰਘ ਢਾਡੀ ਪ੍ਰਬੰਧਕ ਟੂਰਨਾਮੈਂਟ ਕਮੇਟੀ ਕਮਲਦੀਪ ਸਿੰਘ ਬਾਸੀ ਸੈਕਟਰੀ ਰੋਹਿਤ ਪਾਠਕ ਕਾਨੂੰਨੀ ਸਲਾਹਕਾਰ ਐਡਵੋਕੇਟ ਹਰ ਕਮਲ ਸਿੰਘ ਚੇਅਰਮੈਨ ਵੋਟ ਕਮੇਟੀ ਬਲਜੀਤ ਸਿੰਘ ਬੱਬੂ ਰਮੇਸ਼ ਕੁਮਾਰ ਸ਼ਰਮਾ ਇਸ਼ਾਤ ਦੱਤ ਲੱਕੀ ਸਟੇਜ ਸਕੱਤਰ ਸਤਨਾਮ ਸਿੰਘ ਭੱਟੀ ਗਰਾਉਂਡ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ ਬਿਜਲੀ ਬੋਰਡ ਚੇਅਰਮੈਨ ਲੰਗਰ ਕਮੇਟੀ ਹਰਿੰਦਰ ਸਿੰਘ ਸਟੇਜ ਪ੍ਰਬੰਧਕ ਈਸ਼ਾਨ ਜੋਸ਼ੀ ਆਦਿ ਹਾਜਰ ਸਨ!

Post a Comment

0 Comments