ਫਤਿਹਗੜ੍ਹ ਸਾਹਿਬ, 21 ਸਤੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ
)- ਜੀ ਵਰਲਡ ਸਕੂਲ ਵਿੱਚ ਦਾਦਾ- ਦਾਦੀ ਦਿਵਸ ਮਨਾਇਆ ਗਿਆ ਅਤੇ ਵਿਗਿਆਨ ਅਤੇ ਆਤਮਾ ਸਿਰਲੇਖ ਵਾਲਾ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆl ਇਸ ਮੌਕੇ ਦੀ ਮੁੱਖ ਗੱਲ ਸਾਡੇ ਦਾਦਾ ਦਾਦੀ ਦੀ ਮੌਜੂਦਗੀ ਵੀ ਸੀ, ਜੋ ਸਾਡੀਆਂ ਰੂਹਾਂ ਵਾਂਗ ਹਨ, ਜਿਨਾਂ ਦੇ ਅਸ਼ੀਰਵਾਦ ਨੇ ਸਮਾਗਮ ਨੂੰ ਹੋਰ ਵੀ ਖਾਸ ਬਣਾ ਦਿੱਤਾ l ਸਕੂਲ ਦੇ ਵਿਦਿਆਰਥੀਆਂ ਨੇ ਇੱਕ ਮਿਨੀ ਸਾਇੰਸ ਸ਼ੋ ਪੇਸ਼ ਕੀਤਾ, ਜਿਸ ਵਿੱਚ ਵਿਸ਼ਵਾਸ ਨਾਲ ਸਰਲ ਪਰ ਦਿਲਚਸਪ ਵਿਗਿਆਨ ਪ੍ਰਯੋਗਾਂ ਦਾ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਅਤੇ ਦਾਦਾ ਦਾਦੀ ਲਈ ਇਹ ਇੱਕ ਸ਼ਾਨਦਾਰ ਪਲ ਸੀ, ਕਿ ਉਹ ਆਪਣੇ ਬੱਚਿਆਂ ਨੂੰ ਗੁੰਝਲਦਾਰ ਵਿਗਿਆਨ ਵਿਸ਼ਿਆਂ ਨੂੰ ਸਰਲ ਤੇ ਆਸਾਨ ਤਰੀਕੇ ਨਾਲ ਸਮਝਾਉਂਦੇ ਹੋਏ ਦੇਖਣ l ਇਸ ਮੌਕੇ ਜੀ ਵਰਲਡ ਸਕੂਲ ਦੀ ਚੇਅਰਪਰਸਨ ਸ਼੍ਰੀਮਤੀ ਨਵਪ੍ਰੀਤ ਕੌਰ ਨੇ ਆਪਣੀ ਟੀਮ ਨੂੰ ਉਹਨਾਂ ਦੇ ਸਲਾਘਾਯੋਗ ਕੰਮ ਲਈ ਵਧਾਈ ਦਿੱਤੀ ਅਤੇ ਮਾਪਿਆਂ ਅਤੇ ਦਾਦਾ ਦਾਦੀ ਦਾ ਬੱਚਿਆਂ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਦਿਲੋ ਧੰਨਵਾਦ ਕੀਤਾ। ਪ੍ਰਿੰਸੀਪਲ ਡਾਕਟਰ ਪੁਸ਼ਪਲਤਾ ਝਾਅ ਨੇ ਕਿਹਾ ਕਿ ਜੀ ਵਰਲਡ ਸਕੂਲ ਦਾ ਪਾਠਕਰਮ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਕਿ ਹਰ ਬੱਚੇ ਵਿੱਚ ਸਭ ਤੋਂ ਵੱਧ ਉਸਦੇ ਅੰਦਰਲੇ ਗੁਣ ਉਭਰ ਕੇ ਸਾਹਮਣੇ ਆਉਂਦੇ ਹਨ ਅਤੇ ਬੱਚੇ ਦੀ ਪ੍ਰਤੀਭਾ ਵੀ ਨਿਖਰਦੀ ਹੈ, ਜਿਸ ਨਾਲ ਬੱਚੇ ਆਤਮਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਨ, ਸਗੋਂ ਇੱਕ ਸ਼ਾਨਦਾਰ ਇਨਸਾਨ ਵੀ ਬਣਦੇ ਹਨl ਇਸ ਮੌਕੇ ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ l
0 Comments