BREAKING NEWS

6/recent/ticker-posts

ਫਤਹਿਗੜ੍ਹ ਸਾਹਿਬ ਚ ਹੋਈ 'ਏਕਤਾ ਦੀ ਦੌੜ'


ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਭੱਟੀ ਨੇ ਹਰੀ ਝੰਡੀ ਦੇ ਕੇ ਕਰਵਾਈ ਮੈਰਾਥੋਨ ਦੌੜ ਦੀ ਸ਼ੁਰੂਆਤ
ਫਤਹਿਗੜ੍ਹ ਸਾਹਿਬ, 21 ਸਤੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ  2 ਅਕਤੂਬਰ ਤੱਕ ਮਨਾਇਆ ਜਾ ਰਹੇ ਪੰਦਰਵਾੜਾ ਨੂੰ ਸਮਰਪਿਤ ਅੱਜ ਰੋਪੜ ਅੱਡਾ ਬਸ ਸਟੈਂਡ ਏਕਤਾ ਦੀ ਦੌੜ ਪ੍ਰੋਗਰਾਮ ਤਹਿਤ  ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਦੇ ਸਹਿਯੋਗ ਨਾਲ ਮੈਰਾਥਨ ਦੋੜ ਕਰਵਾਈ ਗਈ  ਜਿਸ ਵਿੱਚ ਵੱਖ-ਵੱਖ ਕਾਲਜਾਂ ਸਕੂਲਾਂ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਪਾਰਟੀ ਦੇ ਸਮੂਹ ਵਰਕਰਾਂ ਨੇ ਭਾਗ ਲਿਆ ਇਸ ਮੈਰਾਥੋਨ ਦੀ ਸ਼ੁਰੂਆਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਕਿ ਰੋਪੜ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਚਾਰ ਨੰਬਰ ਚੁੰਗੀ ਜੋਤੀ ਸਰੂਪ ਮੋੜ ਨ ਟੀ ਪੁਆਇੰਟ ਤੋਂ ਹੁੰਦੀ ਹੋਈ ਵਾਪਸ ਰੋਪੜ ਬੱਸ ਸਟੈਂਡ ਆ ਕੇ ਸਮਾਪਤ ਹੋਈ ਗਈ ਜਿਸ ਵਿੱਚ 15 ਤੋਂ 75 ਸਾਲ ਦੇ ਵੱਖ ਵੱਖ ਕੈਟਾਗਰੀਆਂ ਵਿੱਚ  500 ਦੇ ਕਰੀਬ ਖਿਡਾਰੀਆਂ ਤੇ ਸ਼ਹਿਰ ਵਾਸੀਆਂ  ਨੇ ਭਾਗ ਲਿਆ ਜਿਸ ਵਿੱਚ  ਪਹਿਲੇ ਦੂਜੇ ਤੀਜੇ ਤੋ ਇਲਾਵਾ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਪ੍ਰਬੰਧਕਾਂ ਵੱਲੋਂ ਸਰਟੀਫਿਕੇਟ ਤੇ ਮੈਡਲ ਦੇ ਕੇ  ਸਨਮਾਨ ਵੀ ਕੀਤਾ ਗਿਆ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ  ਨੇ ਦੱਸਿਆ ਕਿ ਦੇਸ਼ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੇਰੇ ਜਨਮ ਦਿਨ ਤੇ ਕੇਕ ਕੱਟਣ ਦੀ ਬਜਾਏ ਲੋੜਵੰਦਾਂ ਦੀ ਮਦਦ ਕਰੋ ਉਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨਾਂ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਭਾਜਪਾ ਆਗੂਆਂ ਵੱਲੋਂ ਜਿੱਥੇ ਮਾਨਵਤਾ ਦੀ ਸੇਵਾ ਲਈ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਉੱਥੇ ਹੀ ਜਨਤਕ ਸਥਾਨਾਂ ਦੀ ਸਫਾਈ  ਬੂਟੇ ਲਗਾਉਣਾ ਆਦਿ ਮੁਹਿੰਮ ਚਲਾਈ ਗਈ ਹੈ ਉਸੇ ਤਰ੍ਹਾਂ ਅੱਜ ਏਕਤਾ ਦੀ ਦੌੜ ਤਹਿਤ ਮੈਰਾਥੋਨ ਦੋੜ ਕਰਵਾਈ ਗਈ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ ਹੈ ਜਿਸ ਲਈ ਸਮੁੱਚੇ ਪ੍ਰਬੰਧਕਾਂ ਅਤੇ ਭਾਗ ਲੈਣ ਵਾਲੇ ਸ਼ਹਿਰ ਵਾਸੀਆਂ ਦਾ ਸਹਿਯੋਗ ਦੇਣ ਲਈ ਦਿਲੋਂ ਧੰਨਵਾਦ ਕਰਦੇ ਹਨ ਉਹਨਾਂ ਕਿਹਾ ਕਿ ਜਲਦ ਹੀ ਭਾਜਪਾ ਇਕਾਈ ਵੱਲੋਂ 24 ਸਤੰਬਰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ ਜਿਸ ਨਾਲ ਲੋੜਵੰਦਾਂ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇਗੀ ਤਾਂ ਜੋ ਪ੍ਰਧਾਨ ਮੰਤਰੀ ਜੀ ਦੀ ਸੋਚ ਸਭ ਦਾ ਸਾਥ ਸਭ ਦਾ ਵਿਕਾਸ ਸਾਥ ਨੂੰ ਪੂਰਾ ਕੀਤਾ ਜਾ ਸਕੇ 
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਰਘਵੀਰ ਸੂਰੀ ਗੇਜਾ ਰਾਮ ਵਾਲਮੀਕੀ ਸੰਦੀਪ ਬੱਲ ਮੰਡੀ ਗੋਬਿੰਦਗੜ੍ਹ  ਹਰਮਨ ਸ਼ੇਰ ਗਿੱਲ ਦਵਿੰਦਰ ਕੁਮਾਰ ਭੱਟ ਮੰਡਲ ਪ੍ਰਧਾਨ ਸਰਹੰਦ ਰਾਣਾ ਗਰੁੱਪ ਦੇ ਐਮਡੀ ਡਾਕਟਰ ਹਰਤਿੰਦਰ ਸੂਹੀ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਰੋਟਰੀ ਕਲੱਬ ਦੇ ਪ੍ਰਧਾਨ ਰਾਜੇਸ਼ ਥੋਰ ਅੰਕਿਤ ਬੰਸਲ ਕੁਲਦੀਪ ਸਿੰਘ ਸਿੱਧੂਪੁਰ ਅਰਵਿੰਦ ਵਰਮਾ ਦੀਪਿਨ ਮੈੰਗੀ ਰਾਮ ਸਿੰਘ ਸਰਹਿੰਦ ਅਜੈਬ ਸਿੰਘ ਜਖਵਾਲੀ ਕੁਲਦੀਪ ਸਹੋਤਾ ਧਰਮਿੰਦਰ ਬਾਂਡਾ ਪਰਵਿੰਦਰ ਸਿੰਘ ਦਿਓਲ ਸੰਦੀਪ ਗਾਾਬਾ ਗੁਰਮੁਖ ਸਿੰਘ ਸਰਹੰਦ ਬਲਵੀਰ ਸਿੰਘ ਧਾਰਨੀ ਆਈਡੋਕੇਟ ਰਾਮ ਸਿੰਘ  ਕਮਲਜੀਤ ਸਿੰਘ ਸਾਨੀਪੁਰ ਗੁਰਮੁਖ ਸਿੰਘ ਜੱਲਾ ਸੰਜੀਵ ਨੰਦਨ ਰਾਧੇ ਸ਼ਾਮ ਸੂਦ ਕੋਚ ਗੌਰਵ ਭਲਵਾਨ ਵਿਨੇ ਗੁਪਤਾ ਵਿਜੇ ਪਾਠਕ ਹਰੀਸ਼ ਅਗਰਵਾਲ ਸ਼ਾਮ ਸੁੰਦਰ ਭਾਰਦਵਾਜ ਬੀਬੀ ਬਲਵਿੰਦਰ ਕੌਰ ਮੰਡਲ ਪ੍ਰਧਾਨ ਬੀਬੀ ਪਰਮਜੀਤ ਕੌਰ ਓਮ ਪ੍ਰਕਾਸ਼ ਗੌਤਮ ਮੰਡਲ ਪ੍ਰਧਾਨ ਬੱਸੀ ਪਠਾਣਾ ਦਵਿੰਦਰ ਸਿੰਘ ਵੈਦਵਾਨ ਮੰਡਲ ਪ੍ਰਧਾਨ ਪ੍ਰੀਤਮ ਸਿੰਘ ਤਰਖਾਣ ਮਾਜਰਾ ਰਜਿੰਦਰ ਸਿੰਘ ਖਰੇ ਸੰਜੀਵ ਕੁਮਾਰ ਦੀਪੂ ਅੰਕਿਤ ਬਸੀ ਪਠਾਣਾ ਬੱਬੂ ਸਰਹਿੰਦ ਸ਼ਹਿਰ ਅਮਰੀਕ ਸਿੰਘ ਬਾੜਾ  ਹੰਸਰਾਜ ਤਲਾਣੀਆਂ ਗੁਰਮੇਲ ਸਿੰਘ ਬੁਚੜੇ ਧਰਮਪਾਲ ਸਹੋਤਾ ਰਜਿੰਦਰ ਸਿੰਘ ਸੋਢੀ ਆਦਿ ਹਾਜ਼ਰ ਸਨ

Post a Comment

0 Comments