BREAKING NEWS

6/recent/ticker-posts

MLA ਰਾਏ ਨੇ ਐਸ ਐਸ ਸਿਟੀ ਤੋਂ ਲਿੰਕਨ ਕਾਲਜ ਰੋਡ ਤੱਕ ਬਣਨ ਵਾਲੇ ਰਸਤੇ ਦਾ ਕੰਮ ਸ਼ੁਰੂ ਕਰਵਾਇਆ #todayinfo

ਸਰੋਜ ਪੁਰੀ ਅਤੇ ਰਵਿੰਦਰ ਪੁਰੀ ਸਮਾਜਿਕ ਕਾਰਜਾਂ ਦੇ ਵਿੱਚ ਹਮੇਸ਼ਾ ਅੱਗੇ ਹੁੰਦੇ ਹਨ :  ਵਿਧਾਇਕ ਰਾਏ 
ਫਤਿਹਗੜ੍ਹ ਸਾਹਿਬ, 31 ਅਕਤੂਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਐਸਐਸ ਸਿਟੀ ਤੋਂ ਲਿੰਕਨ ਕਾਲਜ ਰੋਡ ਤੱਕ ਬਣਨ ਵਾਲੇ ਰਸਤੇ ਦਾ ਕੰਮ ਸ਼ੁਰੂ ਕਰਵਾਇਆ। ਇੱਥੇ ਦੱਸਣਾ ਜਰੂਰੀ ਹੋਵੇਗਾ ਕਿ ਉਕਤ ਰਸਤੇ ਦਾ ਸਾਰਾ ਖਰਚ ਉਘੇ ਸਮਾਜ ਸੇਵਕ  ਰਵਿੰਦਰ ਪੁਰੀ ਅਤੇ ਸਰੋਜ ਪੁਰੀ  ਪਰਿਵਾਰ ਵੱਲੋਂ ਕੀਤਾ ਜਾ ਰਿਹਾ। 
     ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਵਿੰਦਰ ਪੂਰੀ ਅਤੇ ਉਹਨਾਂ ਦੀ ਧਰਮ ਪਤਨੀ ਸਰੋਜ ਪੁਰੀ ਇੱਕ ਸਮਾਜ ਸੇਵੀ ਆਗੂ ਹਨ ਜੋ ਹਰ ਸਮੇਂ ਸਮਾਜਿਕ ਕਾਰਜਾਂ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਹਨ। ਇਹਨਾਂ ਦੀ ਜਿੰਨੀ ਸ਼ੋਭਾ ਕੀਤੀ ਜਾਵੇ, ਉਨੀ ਹੀ ਥੋੜੀ ਹੈl ਉਹਨਾਂ ਕਿਹਾ ਕਿ ਐਸ ਐਸ ਸਿਟੀ ਤੋਂ ਲਿੰਕਨ ਕਾਲਜ ਰੋਡ ਤੱਕ 650 ਫੁੱਟ ਲੰਮੇ 35 ਫੁੱਟ ਚੌੜੇ ਰਸਤੇ ਨੂੰ ਬਣਾਉਣ ਦੇ ਲਈ ਕਰੀਬ 50 ਲੱਖ ਰੁਪਏ ਦੀ ਲਾਗਤ ਆਵੇਗੀ। ਜਿਸ ਦਾ ਪੂਰਾ ਖਰਚਾ ਰਵਿੰਦਰ ਪੁਰੀ ਪਰਿਵਾਰ ਵੱਲੋਂ ਚੁੱਕਿਆ ਗਿਆ। ਇਹ ਸੜਕ ਅੱਗੇ ਜਾ ਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾਂਦੀ ਹੈ, ਜਿੱਥੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਆਉਣਾ ਜਾਣਾ ਸੌਖਾ ਹੋ ਜਾਵੇਗਾ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਉਕਤ ਰਸਤੇ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਤਾਂ ਜੋ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਰਸਤੇ ਦੇ ਬਣਨ ਨਾਲ ਜਿੱਥੇ ਸੰਗਤਾਂ ਦੇ ਲਈ ਰਸਤਾ ਆਸਾਨ ਹੋਵੇਗਾ, ਉੱਥੇ ਹੀ ਟਰੈਫਿਕ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ। ਇਸ ਮੌਕੇ  ਰਮੇਸ਼ ਕੁਮਾਰ ਸੋਨੂ, ਪ੍ਰਿਤਪਾਲ ਸਿੰਘ ਜੱਸੀ , ਰਜੇਸ਼  ਉੱਪਲ, ਪਰਵਿੰਦਰ ਸਿੰਘ, ਅਵਤਾਰ ਸਿੰਘ, ਸੰਜੀਵ ਉੱਪਲ, ਚੇਸ਼ਟਾ ਪੂਰੀ, ਯਗੇਸ਼ ਪੁਰੀ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ, ਸਨੀ ਅਰੋੜਾ, ਸਨੀ ਚੋਪੜਾ, ਬਹਾਦਰ ਖਾਨ ਪੀਏ, ਲਾਡੀ, ਜਸਵੀਰ ਸਿੰਘ, ਗੁਰਦੀਪ ਸਿੰਘ ਮਾਂਗਟ, ਸਤਿੰਦਰ ਕੌਰ, ਸੀਮਾ ਰਾਣੀ, ਸੁਰਿੰਦਰ ਲਹੌਰੀਆ, ਮਲਕੀਤ ਸਿੰਘ, ਕਰਨੈਲ ਸਿੰਘ ਅਤੇ ਹੋਰ ਹਾਜ਼ਰ ਸਨ।

Post a Comment

0 Comments