BREAKING NEWS

6/recent/ticker-posts

ਚੈੱਕ ਬਾਉਂਸ ਦੇ ਮਾਮਲੇ ਵਿੱਚ ਭਗੌੜਾ ਵਿਅਕਤੀ ਗ੍ਰਿਫਤਾਰ #todayinfo

ਫਤਹਿਗੜ੍ਹ ਸਾਹਿਬ, 2 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ)- ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਚੈੱਕ ਬਾਉਂਸ ਦੇ ਮਾਮਲੇ ਵਿੱਚ ਇੱਕ ਭਗੋੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈl ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੇ ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਮੈਂਸ. ਗਰਗ ਸਟੀਲ ਮੰਡੀ ਗੋਬਿੰਦਗੜ੍ਹ ਦੇ ਯਗੇਸ਼ ਕੁਮਾਰ ਨੇ ਪਰਸ਼ੋਤਮ ਦਾਸ ਵਾਸੀ ਅਯੋਧਿਆ- ਉੱਤਰ ਪ੍ਰਦੇਸ਼ ਕੋਲੋਂ ਆਪਣੀ ਫਰਮ ਦੇ ਸਮਾਨ ਦੇ 16 ਲੱਖ ਰੁਪਏ ਲੈਣੇ ਸੀl ਜਿਸ ਤੇ ਪਰਸ਼ੋਤਮ ਦਾਸ ਦਾ ਚੈੱਕ ਬਾਉਂਸ ਹੋਣ ਤੇ ਯਗੇਸ਼ ਕੁਮਾਰ ਨੇ ਮਾਨਯੋਗ ਅਦਾਲਤ ਅਮਲੋਹ ਵਿੱਚ ਪੁਰਸ਼ੋਤਮ ਦਾਸ ਦੇ ਖਿਲਾਫ ਕੇਸ ਦਾਇਰ ਕਰ ਦਿੱਤਾl ਜਿਸ ਤੇ ਮਾਨਯੋਗ ਅਦਾਲਤ ਅਮਲੋਹ ਨੇ 02 ਅਗਸਤ  2025 ਨੂੰ ਪਰਸ਼ੋਤਮ ਦਾਸ ਨੂੰ ਭਗੋੜਾ ਕਰਾਰ ਦੇ ਦਿੱਤਾl ਜਿਸ ਤੇ  ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਪ੍ਰਸ਼ੋਤਮ ਦਾਸ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਅਮਲੋਹ ਵਿੱਚ ਪੇਸ਼ ਕੀਤਾ, ਜਿੱਥੋਂ ਪਰਛੋਤਮ ਦਾਸ ਨੂੰ ਜਮਾਨਤ ਮਿਲ ਗਈ ਹੈ l

Post a Comment

0 Comments