ਫਤਿਹਗੜ੍ਹ ਸਾਹਿਬ, 2 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਤਰੱਕੀ ਉਪਰੰਤ ਸਹਾਇਕ ਥਾਣੇਦਾਰ ਤੋਂ ਸਬ ਇੰਸਪੈਕਟਰ ਬਣੇ ਸੰਤ ਸਿੰਘ ਦੇ ਹਰਿ ਕੀਰਤ ਸਿੰਘ ਐਸ ਐਚ ਓ ਥਾਣਾ ਬਡਾਲੀ ਆਲਾ ਸਿੰਘ ਅਤੇ ਸਾਹਿਬ ਸਿੰਘ ਸਬ ਇੰਸਪੈਕਟਰ ਨੇ ਸਟਾਰ ਲਗਾਏ l ਸੰਤ ਸਿੰਘ ਮੌਜੂਦਾ ਸਮੇਂ ਥਾਣਾ ਬਡਾਲੀ ਆਲਾ ਸਿੰਘ ਵਿਖੇ ਤੈਨਾਤ ਹਨ l ਸੰਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇl ਹਰਕੀਰਤ ਸਿੰਘ ਐਸਐਚਓ ਨੇ ਕਿਹਾ ਕਿ ਜਿਵੇਂ ਪੁਲਿਸ ਆਪਣੇ ਅਧਿਕਾਰ ਖੇਤਰ ਦੇ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਡਿਊਟੀ ਕਰਦੀ ਹੈl ਉਸੇ ਤਰ੍ਹਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸ਼ਰਾਰਤੀ ਅੰਸਰਾਂ ਨੂੰ ਸਲਾਖਾਂ ਪਿੱਛੇ ਭੇਜਣ ਲਈ ਉਹ ਵੀ ਪੁਲਿਸ ਨੂੰ ਬਣਦਾ ਸਹਿਯੋਗ ਦੇਣl ਇਸ ਮੌਕੇ ਸਹਾਇਕ ਥਾਣੇਦਾਰ ਬਲਕਾਰ ਸਿੰਘ, ਮੁੱਖ ਮੁਣਸ਼ੀ ਅਵਤਾਰ ਸਿੰਘ, ਸਹਾਇਕ ਥਾਣੇਦਾਰ ਰਾਜਕੁਮਾਰ, ਅਜੈਬ ਸਿੰਘ ਅਤੇ ਹੋਰ ਹਾਜ਼ਰ ਸਨ l
0 Comments