BREAKING NEWS

6/recent/ticker-posts

ਬੇਰੁਜ਼ਗਾਰੀ ਕਾਰਨ ਨੌਜਵਾਨ ਨੇ ਕੀਤੀ ਆਤਮ ਹੱਤਿਆ #todayinfo

ਸਿਵਲ ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਹਾਇਕ ਥਾਣੇਦਾਰ ਜਗਰੂਪ ਸਿੰਘ ਅਤੇ ਪਰਿਵਾਰਿਕ ਮੈਂਬਰ!

ਫਤਿਹਗੜ੍ਹ ਸਾਹਿਬ, 2 ਨਵੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਸਰਹਿੰਦ ਦੇ ਇੱਕ ਨੌਜਵਾਨ ਵੱਲੋ ਬੇਰੁਜ਼ਗਾਰੀ ਕਾਰਨ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਸਮਾਂਚਾਰ ਹੈ l ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਸਰਹਿੰਦ ਮੰਡੀ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਪੁੱਤਰ ਧਨਵੰਤ ਸਿੰਘ ਵਾਸੀ ਪੁਰਾਣੀ ਅਨਾਜ ਮੰਡੀ ਸਰਹਿੰਦ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ 02 ਬੱਚੇ ਹਨ, ਵੱਡੀ ਲੜਕੀ ਸੈਮਪ੍ਰੀਤ ਕੌਰ ਅਤੇ ਛੋਟਾ ਲੜਕਾ ਸਿਮਰਤ ਸਿੰਘ 24 ਸਾਲ ਜੋ ਕਿ ਬੇਰੁਜ਼ਗਾਰ ਸੀl ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਲਗਭਗ 09 ਸਾਲ ਪਹਿਲਾਂ ਮੌਤ ਹੋ ਗਈ ਸੀ l ਉਸ ਦਾ ਲੜਕਾ ਸਿਮਰਤ ਸਿੰਘ ਬੇਰੁਜ਼ਗਾਰ ਹੋਣ ਕਾਰਨ ਅਤੇ ਕੰਮ ਕਾਰ ਨਾ ਮਿਲਣ ਕਰਕੇ ਕਈ ਦਿਨ ਤੋਂ ਉਦਾਸ ਰਹਿੰਦਾ ਸੀl ਭੁਪਿੰਦਰ ਸਿੰਘ ਨੇ ਆਪਣੇ ਲੜਕੇ ਸਿਮਰਤ ਸਿੰਘ ਨੂੰ ਕਈ ਵਾਰ ਉਦਾਸੀ ਦਾ ਕਾਰਨ ਪੁੱਛਿਆ, ਤਾਂ ਉਸਨੇ ਕੁਝ ਨਹੀਂ ਦੱਸਿਆl ਬੀਤੇ ਦਿਨ ਸਿਮਰਤ ਸਿੰਘ ਨੇ ਘਰ ਦੇ ਚੁਬਾਰੇ ਵਿੱਚ ਪੱਖੇ ਦੀ ਹੁਕ ਨਾਲ ਪਟਕਾ ਬੰਨ ਕੇ, ਗਲ ਵਿੱਚ ਪਾ ਕੇ -ਲਟਕ ਕੇ ਆਤਮ ਹੱਤਿਆ ਕਰ ਲਈl ਜਦੋਂ ਭੁਪਿੰਦਰ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਤੁਰੰਤ ਸਿਮਰਤ ਸਿੰਘ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ l ਭੁਪਿੰਦਰ ਸਿੰਘ ਦੇ ਬਿਆਨ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਸਿਮਰਤ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

Post a Comment

0 Comments