BREAKING NEWS

6/recent/ticker-posts

ਪੁੱਤਰ ਨੇ ਪਿਤਾ ਨੂੰ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟਿਆ #todayinfo

ਫਤਿਹਗੜ੍ਹ ਸਾਹਿਬ 3 ਨਵੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਪਿੰਡ ਚਨਾਰਥਲ ਕਲਾ ਦੇ ਇੱਕ ਨੌਜਵਾਨ ਵੱਲੋ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰਕੇ ਉਹਨਾਂ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤੇ ਜਾਣ ਦਾ ਸਮਾਂਚਾਰ ਹੈl   ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪੁੱਤਰੀ ਜਸਵਿੰਦਰ ਕੌਰ ਪੁੱਤਰੀ ਸੁਖਜਿੰਦਰ ਸਿੰਘ ਵਾਸੀ ਖੰਨਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰੇਲੂ ਕੰਮ ਕਾਰ ਕਰਦੀ ਹੈ, ਉਸ ਦਾ ਇੱਕ ਭਰਾ ਰਵਿੰਦਰ ਸਿੰਘ ਹੈ, ਉਸ ਦੀ ਸ਼ਾਦੀ ਬੀਤੀ ਫਰਵਰੀ 2025 ਵਿੱਚ ਹਰਪਾਲ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਲਲਹੇੜੀ ਰੋਡ ਖੰਨਾ ਨਾਲ ਹੋਈ ਸੀ। ਉਸ ਦਾ ਪਤੀ ਮਿਹਨਤ ਮਜ਼ਦੂਰੀ ਲਈ ਵਿਦੇਸ਼ ਦੁਬਈ ਗਿਆ ਹੋਇਆ ਹੈ ਅਤੇ ਉਹ ਆਪਣੇ ਸਹੁਰੇ ਪਰਿਵਾਰ ਨਾਲ ਖੰਨਾ ਵਿਖੇ ਹੀ ਰਹਿੰਦੀ ਹੈ। ਉਸ ਦੇ ਪਿਤਾ ਸੁਖਜਿੰਦਰ ਸਿੰਘ ਪੁੱਤਰ ਬਾਲਕ੍ਰਿਸ਼ਨ ਵਾਸੀ ਚਨਾਥਲ ਕਲਾਂ ਜੋ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਬਤੌਰ ਫੀਟਰ ਨੌਕਰੀ ਕਰਦੇ ਸਨl ਉਸਦੇ ਪਿਤਾ ਦੇ 02 ਵਿਆਹ ਹੋਏ ਸਨ, ਉਸ ਦੀ ਮਾਤਾ ਦਾ ਨਾਮ ਕਮਲਪ੍ਰੀਤ ਕੌਰ ਸੀ, ਉਸਦੇ ਪਿਤਾ ਦਾ ਉਸ ਦੀ ਮਾਤਾ ਕਮਲਪ੍ਰੀਤ ਕੌਰ ਨਾਲ ਲਗਭਗ 20-21 ਸਾਲ ਪਹਿਲਾਂ ਛੱਡ ਛਡਾਓ ਹੋ ਗਿਆ ਸੀl ਜੋ ਆਪਣੇ ਪੇਕੇ ਘਰ ਕੁਰਾਲੀ ਵਿਖੇ ਚਲੇ ਗਏ ਸੀ l ਫਿਰ ਉਸਦੇ ਪਿਤਾ ਨੇ 2008 ਵਿੱਚ ਦਿਸ਼ਾ ਵਾਸੀ ਮਲੇਰਕੋਟਲਾ ਨਾਲ ਸੈਕੰਡ ਮੈਰਜ ਕਰ ਲਈ ਸੀ l ਉਹਨਾਂ ਨਾਲ ਵੀ ਉਸ ਦੇ ਪਿਤਾ ਦੀ ਨਹੀਂ ਬਣੀ l ਉਹ ਵੀ 2017 ਵਿੱਚ ਆਪਣੇ ਪੇਕੇ ਘਰ ਮਲੇਰਕੋਟਲਾ ਵਿਖੇ ਚਲੀ ਗਈ ਸੀl ਉਸ ਨਾਲ ਉਸਦੇ ਪਿਤਾ ਦਾ 2023 ਵਿੱਚ ਤਲਾਕ ਹੋ ਗਿਆ ਸੀ l 2023 ਵਿੱਚ ਉਸਦੇ ਭਰਾ ਰਵਿੰਦਰ ਸਿੰਘ ਦੀ ਸ਼ਾਦੀ ਅਨੂ ਰਾਣੀ ਪੁੱਤਰੀ ਵਿਜੇ ਕੁਮਾਰ ਵਾਸੀ ਬਸੀ ਇਸੇ ਖਾਂ, ਥਾਣਾ ਬਨੂੜ ਜਿਲ੍ਹਾ ਪਟਿਆਲਾ ਨਾਲ ਹੋਈ ਸੀl ਉਸਦੇ ਭਰਾ ਕੋਲ ਇੱਕ ਸਾਲ ਦਾ ਬੱਚਾ ਵੀ ਹੈ l ਉਸ ਦਾ ਭਰਾ ਵਿਹਲਾ ਰਹਿੰਦਾ ਹੈ ਤੇ ਕੋਈ ਕੰਮਕਾਰ ਨਹੀਂ ਕਰਦਾ, ਜਿਸ ਕਾਰਨ ਉਸਦੇ ਪਿਤਾ ਉਸਦੇ ਭਰਾ ਰਵਿੰਦਰ ਸਿੰਘ ਨੂੰ ਕੰਮ ਕਾਰ ਕਰਨ ਲਈ ਕਹਿੰਦੇ ਰਹਿੰਦੇ ਸਨl ਜਿਸ ਦਾ ਉਸਦਾ ਭਰਾ ਰਵਿੰਦਰ ਸਿੰਘ ਬੁਰਾ ਮਨਾਉਂਦਾ ਸੀl ਉਸ ਦੇ ਪਿਤਾ ਨਾਲ ਉਸਦਾ ਭਰਾ ਭਰਜਾਈ ਅਤੇ ਉਹਨਾਂ ਦਾ ਬੱਚਾ ਰਹਿੰਦੇ ਸਨl ਲਗਭਗ 02 ਮਹੀਨੇ ਪਹਿਲਾਂ ਉਸ ਦੀ ਭਰਜਾਈ ਅਨੂੰ ਰਾਣੀ ਵੀ ਉਸਦੇ ਭਰਾ ਨਾਲ ਮਾਮੂਲੀ ਤਕਰਾਰਬਾਜ਼ੀ ਹੋਣ ਕਾਰਨ ਆਪਣੇ ਪੇਕੇ ਘਰ ਬਸੀ ਇਸੇ ਖਾਂ ਵਿਖੇ ਚਲੇ ਗਏ ਸੀl ਇਹ ਗੱਲ ਉਸ ਦੇ ਪਿਤਾ ਜੀ ਨੇ ਉਸ ਨੂੰ ਫੋਨ ਤੇ ਦੱਸੀ ਸੀl ਉਹਨਾਂ ਨੇ ਦੱਸਿਆ ਸੀ ਕਿ ਰਵਿੰਦਰ ਸਿੰਘ ਕੋਈ ਕੰਮਕਾਰ ਨਹੀਂ ਕਰਦਾ, ਇਸ ਦੀ ਪਤਨੀ ਵੀ ਇਸ ਗੱਲ ਦਾ ਗਿਲਾ ਸ਼ਿਕਵਾ ਕਰਦੀ ਰਹਿੰਦੀ ਸੀ, ਜਿਸ ਕਾਰਨ ਉਹ ਵੀ ਨਾਰਾਜ਼ ਹੋ ਕੇ ਆਪਣੇ ਪੇਕੇ ਘਰ ਚਲੇ ਗਈ ਹੈl ਉਸ ਦੇ ਪਿਤਾ ਨੇ ਦੱਸਿਆ ਕਿ ਜਦੋਂ ਤੋਂ ਉਸਦੀ ਪਤਨੀ ਅਨੂੰ ਰਾਣੀ ਆਪਣੇ ਪੇਕੇ ਗਈ ਹੈਂ l ਉਸਦਾ ਭਰਾ ਰਵਿੰਦਰ ਸਿੰਘ ਵੀ ਘਰ ਨਹੀਂ ਵੜਦਾ, ਜੋ ਆਪਣੇ ਦੋਸਤ ਅਰਵਿੰਦਪਾਲ ਸਿੰਘ ਉਰਫ ਅਮਨੀ ਨਾਲ ਹੀ ਤੁਰਿਆ ਫਿਰਦਾ ਰਹਿੰਦਾ ਹੈl ਉਸਦੇ ਪਿਤਾ ਨੇ ਦੱਸਿਆ ਕਿ ਰਵਿੰਦਰ ਸਿੰਘ ਆਪਣੀ ਪਤਨੀ ਦੇ ਪੇਕੇ ਜਾਣ ਦਾ ਕਾਰਨ ਵੀ ਉਸਦੇ ਪਾਪਾ ਦੇ ਚਰਿੱਤਰਹੀਨ ਹੋਣ ਸਬੰਧੀ ਕਹਿ ਰਿਹਾ ਹੈl ਜਿਸ ਕਾਰਨ ਉਹ ਵੀ ਪਰੇਸ਼ਾਨ ਲੱਗ ਪਏ ਸੀl ਉਸਦੇ ਪਿਤਾ ਨੇ ਗੱਲਾਂ ਗੱਲਾਂ ਵਿੱਚ ਉਸਨੂੰ ਇਹ ਵੀ ਦੱਸਿਆ ਕਿ ਉਸਦਾ ਭਰਾ ਰਵਿੰਦਰ ਸਿੰਘ ਤੋਂ ਹਰ ਸਮੇਂ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ, ਜੋ ਨਸ਼ੇ ਪੱਤੇ ਵੀ ਕਰਦਾ ਹੈ l ਜਿਸ ਕਰਕੇ ਉਹ ਆਪਣੇ ਕਮਰੇ ਦੀ ਰਾਤ ਨੂੰ ਕੁੰਡੀ ਲਗਾ ਕੇ ਸੌਂਦੇ ਹਨl ਕਿਉਂਕਿ ਰਵਿੰਦਰ ਸਿੰਘ ਹਨੇਰੇ ਸਵੇਰੇ ਘਰ ਵਿੱਚ ਅਣਪਛਾਤੇ ਮੁੰਡਿਆਂ ਨੂੰ ਵੀ ਕਦੇ ਕਦਾਈ ਨਾਲ ਲੈ ਕੇ ਆਉਂਦਾ ਸੀl ਉਸ ਦੀਆਂ ਇਹਨਾਂ ਹਰਕਤਾਂ ਬਾਰੇ ਪਿਤਾ ਜੀ ਨੇ ਹੋਰ ਰਿਸ਼ਤੇਦਾਰਾਂ ਨੂੰ ਵੀ ਦੱਸਿਆ ਸੀ l ਪ੍ਰੰਤੂ ਆਪਣੇ ਘਰ ਦਾ ਮਸਲਾ ਹੋਣ ਕਰਕੇ ਪੁਲਿਸ ਕੋਲ ਇਤਲਾਹ ਨਹੀਂ ਦਿੱਤੀ ਸੀl ਬੀਤੀ 27 ਅਕਤੂਬਰ ਨੂੰ ਉਸ ਨੇ ਆਪਣੇ ਪਾਪਾ ਨੂੰ ਫੋਨ ਕੀਤਾ, ਤਾਂ ਉਸ ਦੇ ਪਾਪਾ ਨੇ ਫੋਨ ਨਹੀਂ ਚੁੱਕਿਆ, ਫਿਰ ਉਸ ਨੇ ਆਪਣੇ ਭਰਾ ਰਵਿੰਦਰ ਸਿੰਘ ਨਾਲ ਗੱਲ ਕਰਕੇ ਆਪਣੇ ਪਾਪਾ ਜੀ ਬਾਰੇ ਪੁੱਛਿਆ, ਤਾਂ ਰਵਿੰਦਰ ਸਿੰਘ ਨੇ ਕਿਹਾ ਕਿ ਆਪਣੇ ਦੋਸਤ ਕੋਲ ਹੈ ਅਤੇ ਘਰ ਜਾ ਕੇ ਦੇਖ ਕੇ ਦੱਸਦਾ ਹੈ। ਪ੍ਰੰਤੂ ਉਸਦੇ ਭਰਾ ਨੇ ਵਾਪਸ ਕੋਈ ਉਸ ਨੂੰ ਫੋਨ ਨਹੀਂ ਕੀਤਾ, ਜਿਸ ਕਾਰਨ ਉਹ ਚਿੰਤਿਤ ਹੋ ਗਈ ਅਤੇ ਅਗਲੇ ਦਿਨ ਆਪਣੇ ਪੇਕੇ ਘਰ ਚਰਨਾਰਥਲ ਕਲਾਂ ਵਿਖੇ ਆ ਗਈl ਜਿੱਥੇ ਘਰ ਨੂੰ ਜਿੰਦਾ ਲੱਗਿਆ ਹੋਇਆ ਸੀl ਉਸਨੇ ਆਪਣੇ ਭਰਾ ਰਵਿੰਦਰ ਸਿੰਘ ਨੂੰ ਫੋਨ ਕੀਤਾ, ਜਿਸਨੇ ਅੱਗੇ ਦੱਸਿਆ ਕਿ ਉਹ ਪਾਪਾ ਜੀ ਤਲਾਸ਼ ਕਰਨ ਲਈ ਭਾਖੜਾ ਨਹਿਰ ਤੇ ਗਿਆ ਹੋਇਆ ਹੈਂ l ਉਸ ਦੇ ਪਾਪਾ ਦੇ ਤਲਾਸ਼ ਕਰਨ ਲੱਗ ਪਏ ਤਾਂ ਭਾਖੜਾ ਨਹਿਰ ਦੀ ਪਟੜੀ ਪਿੰਡ ਚਨਾਥਲ ਕਲਾਂ ਦੇ ਨੇੜੇ ਜਖਵਾਲੀ ਵਾਲੀ ਸਾਈਡ ਉਸਦੇ ਪਾਪਾ ਜੀ ਦੇ ਬੂਟ,ਪਰਸ, ਮੋਬਾਈਲ ਅਤੇ ਪਰਨਾ ਪਏ ਮਿਲੇ,ਪਰ ਉਸਦੇ ਪਾਪਾ ਜੀ ਕਿਤੇ ਨਹੀਂ ਮਿਲੇ l ਉਸ ਦੇ ਪਾਪਾ ਦੇ ਗੁੰਮ ਹੋਣ ਦੀ ਰਿਪੋਰਟ ਵੀ 30 ਅਕਤੂਬਰ ਨੂੰ ਉਸ ਦੇ ਭਰਾ ਰਵਿੰਦਰ ਸਿੰਘ ਨੇ ਰਿਸ਼ਤੇਦਾਰਾਂ ਦੇ ਕਹਿਣ ਤੇ ਲਿਖਵਾਈ ਸੀ l ਉਸ ਦੇ ਪਿਤਾ ਦੀ ਲਾਸ਼ ਪਿੰਡ ਧਨੇਠਾ, ਨੇੜੇ ਸਮਾਣਾ,ਜਿਲਾ ਪਟਿਆਲਾ ਤੋਂ ਮਿਲ ਗਈ ਹੈ l ਉਸਦੇ ਪਿਤਾ ਦੇ ਸਿਰ ਤੇ ਕਾਫੀ ਤੇਜ਼ਧਾਰ ਗਹਿਰੀਆਂ ਸੱਟਾਂ ਲੱਗੀਆਂ ਹੋਈਆਂ ਸਨ l ਉਸਨੇ ਕਿਹਾ ਕਿ ਉਸਦੇ ਪਿਤਾ ਨੂੰ ਉਸਦੇ ਭਰਾ ਰਵਿੰਦਰ ਸਿੰਘ ਨੇ ਆਪਣੇ ਕਿਸੇ ਹੋਰ ਨਾਮ ਮਾਲੂਮ ਦੋਸਤਾਂ ਨਾਲ ਮਿਲ ਕੇ ਅਤੇ ਸਾਜਬਾਜ ਹੋ ਕੇ ਤੇਜਧਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਕੇ ਭਾਖੜਾ ਨਹਿਰ ਵਿੱਚ ਸੁੱਟ ਕੇ ਉਹਨਾਂ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈਂ l ਜਿਸ ਤੇ ਪੁਲਿਸ ਨੇ ਰਵਿੰਦਰ ਸਿੰਘ ਅਤੇ ਉਸਦੇ ਹੋਰ ਨਾ ਮਾਲੂਮ ਦੋਸਤਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l

Post a Comment

0 Comments