ਫਤਿਹਗੜ੍ਹ ਸਾਹਿਬ 20 ਅਗਸਤ (ਸਤਨਾਮ ਚੌਹਾਨ):-
ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਬਲਾਕ ਸਰਹਿੰਦ ਦੇ 79 ਪਿੰਡਾਂ ਨੂੰ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ 2.83 ਲੱਖ ਰੁਪਏ ਦੀਆਂ ਗਰਾਂਟਾਂ ਤਕਸੀਮ ਕੀਤੀਆਂ ਗਈਆਂ। ਇਹਨਾਂ ਗਰਾਂਟਾਂ ਦੇ ਮਿਲਣ ਨਾਲ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੰਗਲਾ ਪੰਜਾਬ ਸਕੀਮ ਦੇ ਤਹਿਤ ਬਲਾਕ ਸਰਹਿੰਦ ਦੇ ਵੱਖ ਵੱਖ ਪਿੰਡਾਂ ਨੂੰ 2 ਕਰੋੜ 83 ਲੱਖ ਰੁਪਏ ਦੀਆਂ ਗਰਾਂਟਾਂ ਤਕਸੀਮ ਕੀਤੀਆਂ ਗਈਆਂ ਹਨ ਤਾਂ ਜੋ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ। ਉਨਾਂ ਕਿਹਾ ਕਿ ਹਲਕਾ ਫਤਿਹਗੜ੍ਹ ਸਾਹਿਬ ਸੂਬੇ ਦਾ ਉਹ ਵਿਲੱਖਣ ਹਲਕਾ ਹੈ ਜਿੱਥੇ ਸਭ ਤੋਂ ਵੱਧ ਕੱਚੇ ਮਕਾਨਾਂ ਦੇ ਪੈਸੇ ਦਿੱਤੇ ਗਏ, ਸੀਚੇਵਾਲ ਪ੍ਰੋਜੈਕਟ ਤਹਿਤ ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਮੁਹੱਈਆ ਕਰਵਾਏ ਗਏ, ਟੋਭਿਆਂ ਦਾ ਨਵੀਨੀਕਰਨ ਕੀਤਾ ਗਿਆ, ਹਲਕੇ ਭਰ ਦੇ ਵਿੱਚ ਕਰੀਬ 10 ਮੈਰਿਜ ਪੈਲੇਸ ਬਣਾਏ ਗਏ। ਉਨਾਂ ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਦਿੱਤੀਆਂ ਗਈਆਂ ਗਰਾਂਟਾਂ ਦਾ ਜਲਦ ਤੋਂ ਜਲਦ ਇਸਤੇਮਾਲ ਕੀਤਾ ਜਾਵੇ ਤਾਂ ਜੋ 15ਵੇਂ ਵਿਤ ਕਮਿਸ਼ਨ ਤਹਿਤ ਮਿਲਣ ਵਾਲੀਆਂ ਗਰਾਂਟਾਂ ਨੂੰ ਵੀ ਪਿੰਡਾਂ ਦੇ ਸਰਬਪੱਖੀ ਵਿਕਾਸ ਉੱਤੇ ਲਗਾਇਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਹਰਪਾਲ ਸਿੰਘ ਫੌਜੀ, ਸਰਪੰਚ ਪਰਵਿੰਦਰ ਸਿੰਘ ਖੋਜੇ ਮਾਜਰਾ, ਅਵਤਾਰ ਸਿੰਘ ਪੰਜੋਲਾ, ਸਰਪੰਚ ਹਰਜਿੰਦਰ ਸਿੰਘ ਪੰਡਰਾਲੀ, ਦਿਲਪ੍ਰੀਤ ਸਿੰਘ ਭੱਟੀ, ਕਿੰਦਰ ਸਿੰਘ ਭੱਲ ਮਾਜਰਾ, ਨੰਬਰਦਾਰ ਜਗਰੂਪ ਸਿੰਘ, ਬਲਜਿੰਦਰ ਸਿੰਘ ਕਾਕਾ, ਜਗਤਾਰ ਸਿੰਘ ਹੁਸੈਨਪੁਰਾ, ਮਾਸਟਰ ਕਰਮਜੀਤ ਸਿੰਘ ਜੋਗੀ, ਮਾਨਵ ਟਿਵਾਣਾ ਆਦਿ ਵੀ ਹਾਜ਼ਰ ਸਨ।












0 Comments