ਫਤਹਿਗੜ੍ਹ ਸਾਹਿਬ, 27 ਸਤੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਯੰਗ ਬਲੱਡ ਡਰਾਮਾਟਿਕ ਕਲੱਬ ਸਰਹਿੰਦ ਸ਼ਹਿਰ ਵੱਲੋਂ ਰਾਮਲੀਲਾ ਸਰਾਂ ਵਿੱਚ ਕਰਵਾਈ ਜਾ ਰਹੀ ਸ੍ਰੀ ਰਾਮ ਲੀਲਾ ਦੇ ਮੰਚਨ ਮੋਰਚਾ ਦੇ ਸ਼ਹਿਰੀ ਪ੍ਰਧਾਨ ਦੇ ਪੰਜਵੇਂ ਦਿਨ ਦੀ ਭਾਜਪਾ ਦੇ ਕਿਸਾਨ ਦੇ ਪ੍ਰਧਾਨ ਪਰਵਿੰਦਰ ਸਿੰਘ ਦਿਓਲ ਵੱਲੋਂ ਰਿਬਨ ਕੱਟ ਕੇ ਸ਼ੁਰੂਆਤ ਕਰਵਾਈ ਗਈ ਜਿੱਥੇ ਉਨਾਂ ਮੰਚ ਵੱਲੋਂ ਕੀਤੇ ਜਾਂਦੇ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਅਜਿਹੇ ਪ੍ਰੋਗਰਾਮ ਜਿੱਥੇ ਸਾਡੀ ਆਉਣ ਵਾਲੀ ਪੀੜੀ ਨੂੰ ਆਪਣੇ ਅਮੀਰ ਧਾਰਮਿਕ ਵਿਰਸੇ ਤੋਂ ਜਾਣੂ ਕਰਾਉਂਦੇ ਹਨ ਉੱਥੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜਬੂਤ ਕਰਦੇ ਹਨ ਉਹਨਾਂ ਕਿਹਾ ਕਿ ਸਾਰਿਆਂ ਨੂੰ ਰਲ ਮਿਲ ਕੇ ਅਜਿਹੇ ਧਾਰਮਿਕ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਦੁਸ਼ਹਿਰੇ ਦਾ ਤਿਉਹਾਰ ਬੁਰਾਈ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਤੇ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਨੂੰ ਮਰਿਆਦਾ ਪੁਰਸ਼ੋਤਮ ਕਿਉਂ ਕਿਹਾ ਜਾਂਦਾ ਉਹ ਇਸ ਰਾਮਲੀਲਾ ਰਾਹੀਂ ਇਤਿਹਾਸ ਤੋਂ ਜਾਣੂ ਹੋ ਕੇ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਵਤੀਤ ਕਰਨ ਦੀ ਸੇਧ ਲੈ ਸਕਦੇ ਹਨ ਇਸ ਮੌਕੇ ਕਲੱਬ ਵੱਲੋਂ ਮੁੱਖ ਪਰਵਿੰਦਰ ਸਿੰਘ ਦਿਓਲ ਤੇ ਉਹਨਾਂ ਦੇ ਸਾਥੀ ਸੰਦੀਪ ਗਾਬਾ ਵਿਨੇ ਗੁਪਤਾ ਦਾ ਸਰੋਪਾ ਤੇ ਸਨਮਾਨ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਮੋਹਿਤ ਸ਼ਰਮਾ ਸਤਪਾਲ ਲਹੌਰੀਆ ਸਤੀਸ਼ ਅਰੋੜਾ ਐਡਵੋਕੇਟ ਅਨਿਲ ਗੁਪਤਾ ਮਨੀ ਟੰਡਨ ਗੌਰਵ ਅਰੋੜਾ ਸ਼ਰਨਪ੍ਰੀਤ ਸਿੰਘ ਕੈਪੀ ਚਿੰਟੂ ਵਰਮਾ ਆਦੀ ਹਾਜ਼ਰ ਸਨ!

0 Comments