BREAKING NEWS

6/recent/ticker-posts

ਦੁਸ਼ਹਿਰੇ ਦੇ ਤਿਉਹਾਰ ਮੌਕੇ ਕਰਵਾਇਆ ਜਾਵੇਗਾ ਕੁਸ਼ਤੀ ਦੰਗਲ:- ਕੈੜੇ, ਸੋਢੀ

ਫਤਹਿਗੜ੍ਹ ਸਾਹਿਬ, 27 ਸਤੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-  ਦੁਸ਼ਹਿਰਾ ਕਮੇਟੀ ਸਰਹਿੰਦ ਸ਼ਹਿਰ ਵੱਲੋਂ ਦੁਸ਼ਹਿਰੇ ਦੇ ਤਿਉਹਾਰ ਮੌਕੇ ਕਰਵਾਏ ਜਾ ਰਹੇ ਕੁਸ਼ਤੀ ਦੰਗਲ ਦੇ ਸੰਬੰਧ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹ ਮੈਂਬਰਾਂ ਅਤੇ ਸ਼ਹਿਰ ਵਾਸੀ ਸ਼ਿਰਕਤ ਕਰਕੇ ਗਰਾਊਂਡ ਦਾ ਜਾਇਜ਼ਾ ਲਿਆ ਗਿਆ ਤੇ ਮੈਂਬਰਾਂ ਦੀ ਡਿਊਟੀਆਂ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ ਰਣਦੀਪ ਸਿੰਘ ਸੋਢੀ ਨੇ ਦੱਸਿਆ ਕਿ ਦੁਸ਼ਹਿਰਾ ਕਮੇਟੀ ਸਰਹਿੰਦ ਸ਼ਹਿਰ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਦੀ ਸਰਪਰਸਤੀ ਹੇਠ ਕੁਸ਼ਤੀ ਦੰਗਲ ਕਰਵਾਏ ਜਾ ਰਿਹਾ ਹੈ ਜਿਸ ਵਿੱਚ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ  ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰ ਸ਼ਮੂਲੀਅਤ ਕਰਨਗੇ ਦੰਗਲ ਦੀ ਸ਼ ਸ਼ੁਰੂਆਤ ਵਰਿੰਦਰ ਸਿੰਘ ਸੋਨੀ ਆਸਟਰੇਲੀਆ ਅਤੇ ਸੁਖਵਿੰਦਰ ਸਿੰਘ ਚਾਨੇ ਸਾਂਝੇ ਤੌਰ ਤੇ ਕਰਵਾਉਣਗੇ ਤੇ ਬਾਅਦ ਵਿੱਚ ਪਹਿਲਵਾਨਾਂ ਨੂੰ ਇਨਾਮ ਵੰਡ ਸਮਾਰੋ ਚੇਅਰਮੈਨ ਅਜੇ ਸਿੰਘ ਲਿਬੜਾ ਤੇ ਗੁਰਮੀਤ ਸਿੰਘ ਗਲਾਸ ਹਾਊਸ ਵੱਲੋਂ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਮੋਟ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਉੱਥੇ ਹੀ ਇਸ ਕਲੱਬ ਵੱਲੋਂ ਵੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਵੱਡੇ ਵੱਡੇ ਪਹਿਲਵਾਨ ਆਪਣੇ ਜੋਹਰ ਦਿਖਾਉਣਗੇ ਇਸ ਮੌਕੇ  ਹੋਰਨਾ ਤੋਂ ਇਲਾਵਾ  ਸਲਵਿੰਦਰ ਸਿੰਘ ਫੌਜੀ ਜਗਵਿੰਦਰ ਸਿੰਘ ਜੱਗਾ ਪੀਐਸਪੀਐਸਐਲ ਪ੍ਰਧਾਨ ,ਕਾਲਾ ਧਿਮਾਨ ਮੱਖਣ ਸਹੋਤਾ ਇਕਬਾਲ ਸਿੰਘ ਬਿੰਦਰ ਸਿੰਘ ਰਿਖੀ ਕੁਮਾਰ ਗੁਰਪ੍ਰੀਤ ਕਲੇਰ  ਡਾਕਟਰ ਅਵਤਾਰ ਸਿੰਘ ਲੱਕੀ ਡੋਲਾ  ਬਹਾਦਰ ਜਲਾਲ ਹਰਪ੍ਰੀਤ ਸਿੰਘ ਨੋਨੀ ਬੱਗਾ ਭਲਵਾਨ ਤਰਸੇਮ ਸਿੰਘ ਭਲਵਾਨ, ਜੈਮਲ ਸਿੰਘ ,ਹਰਦੀਪ ਸਿੰਘ ਹਨੀ ਆਸਟਰੇਲੀਆ ਆਦੀ ਹਾਜ਼ਰ ਸਨ

Post a Comment

0 Comments