BREAKING NEWS

6/recent/ticker-posts

ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਰ ਤਰ੍ਹਾਂ ਦੀ ਮਦਦ ਕਰਾਂਗੇ :- ਗਰੇਵਾਲ

ਦਵਿੰਦਰ ਸਿੰਘ ਗਰੇਵਾਲ ਨੇ ਕਰਵਾਈ ਸਲਾਨਾ ਕਬੱਡੀ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ

 ਫਤਿਹਗੜ੍ਹ ਸਾਹਿਬ, 1 ਅਕਤੂਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- 
ਸ਼੍ਰੀ ਰਾਮ ਦੁਸ਼ਹਿਰਾ ਐਂਡ ਟੂਰਨਾਮੈਂਟ ਕਮੇਟੀ ਸਰਹਿੰਦ ਸ਼ਹਿਰ ਦੇ ਪ੍ਰਧਾਨ ਰਾਜੇਸ਼  ਸ਼ਰਮਾ ਦੀ ਅਗਵਾਈ ਹੇਠ ਦੁਸ਼ਹਿਰੇ ਦੇ ਤਿਉਹਾਰ ਮੌਕੇ ਕਰਵਾਏ ਜਾ ਰਹੇ ਦੋ ਰੋਜਾ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਮੁੱਖ  ਮਹਿਮਾਨ ਵਜੋਂ ਪਹੁੰਚੇ ਗਰੇਵਾਲ ਲੈਂਡ ਡਿਵੈਲਪਰ ਤੋਂ ਦਵਿੰਦਰ ਸਿੰਘ ਗਰੇਵਾਲ ਵੱਲੋਂ ਰੀਬਨ ਕੱਟ ਕੇ ਕਰਵਾਈ ਗਈ। ਜਿਸ ਵਿੱਚ ਉਹਨਾਂ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਹੌਸਲਾ ਅਫਜਾਈ ਕੀਤੀ ਗਈ। ਉਨਾਂ ਕਿਹਾ ਕਿ ਜੋ ਕਮੇਟੀ ਵੱਲੋਂ ਦੁਸ਼ਹਿਰੇ ਦੇ ਤਿਉਹਾਰ ਮੌਕੇ ਹਰ ਸਾਲ  ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਟੂਰਨਾਮੈਂਟ ਦਾ ਉਪਰਾਲਾ ਕੀਤਾ ਜਾਂਦਾ ਹੈ ਉਹ ਬਹੁਤ ਸਲਾਂਘਾਯੋਗ ਕਦਮ ਹੈ, ਕਿਉਂਕਿ ਜਿੱਥੇ ਸੂਬੇ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਸਕੂਲ ਕਾਲਜਾਂ ਯੂਨੀਵਰਸਿਟੀਆਂ  ਵਿੱਚ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾ ਰਹੀਆਂ ਹਨ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਤਿਉਹਾਰਾਂ ਤੇ ਮੇਲਿਆਂ ਵਿੱਚ ਵੀ ਅਜਿਹੇ ਟੂਰਨਾਮੈਂਟ ਕਰਵਾਕੇ ਨੌਜਵਾਨ  ਪੀੜੀ ਨੂੰ ਸਹੀ ਰਸਤੇ ਪਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ। ਇਸ ਲਈ ਅਸੀਂ ਅਜਿਹੀਆਂ ਕਮੇਟੀਆਂ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵਚਨਵੱਧ ਹਾਂ। ਇਸ ਮੌਕੇ ਕਮੇਟੀ ਵੱਲੋਂ ਮੁੱਖ ਮਹਿਮਾਨ ਗਰੇਵਾਲ ਤੇ ਉਨਾਂ ਨਾਲ ਆਏ ਰਣਦੇਵ ਸਿੰਘ ਦੇਬੀ, ਸਤਨਾਮ ਸਿੰਘ ਲਾਲੀ, ਕੌਚ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਟੌਹੜਾ, ਸ਼ਾਹੀ ਸਰਹਿੰਦ, ਕਮਲ ਸਰਹਿੰਦ, ਗੁਰਬਾਜ ਸਿੰਘ, ਬਲਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ।
  ਇਸ ਮੌਕੇ ਪ੍ਰਧਾਨ ਰਾਜੇਸ਼ ਸ਼ਰਮਾ, ਹਰਮਿੰਦਰ ਸੂਦ ਬਿੱਟੂ ਤੇ ਮੁਕੇਸ਼ ਕੁਮਾਰ ਮਿੱਕੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਅੱਜ ਪੰਜਾਬ ਦੀਆਂ ਵੱਖ ਵੱਖ ਅਕੈਡਮੀਆਂ ਦੇ ਖਿਡਾਰੀ ਭਾਗ ਲਿਆ ਹੈ ਤੇ  35, 40, 45, 50 ਕਿਲੋ ਵਰਗ  ਕੈਟੇਗਰੀਆਂ ਦੇ ਖਿਡਾਰੀਆਂ ਤੱਕ ਦੇ ਕਬੱਡੀ ਮੁਕਾਬਲੇ ਕਰਵਾਏ ਗਏ ਹਨ ਤੇ ਕੱਲ ਨੂੰ 55, 62 ਕੈਟੇਗਰੀਆਂ ਤੋਂ ਇਲਾਵਾ ਆਲ ਓਪਨ ਮੈਚ ਤੇ ਲੜਕੀਆਂ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਸਮਾਰੋ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਸ ਵਿੱਚ ਸਰਪਰਸਤ ਜਸਵੀਰ ਸਿੰਘ ਚੇਅਰਮੈਨ ਹਰਮਿੰਦਰ ਸੂਦ ਬਿੱਟੂ ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ ਜਨਰਲ ਸੈਕਟਰੀ ਮੁਕੇਸ਼ ਕੁਮਾਰ ਮਿੱਕੀ ਖਜਾਨਚੀ ਹੀਰਾ ਸਿੰਘ ਵਾਈਸ ਸੈਕਟਰੀ ਮਹਿੰਦਰ ਪਾਲ ਸਿੰਘ ਇਤਰਾਜ਼ ਕਮੇਟੀ ਚੇਅਰਮੈਨ ਹਰਬੰਸ ਸਿੰਘ ਢਾਡੀ ਪ੍ਰਬੰਧਕ ਟੂਰਨਾਮੈਂਟ ਕਮੇਟੀ ਕਮਲਦੀਪ ਸਿੰਘ ਬਾਸੀ ਜਸਵੀਰ ਬਾਸੀ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਕਮਲ ਸਿੰਘ ਚੇਅਰਮੈਨ ਵੋਟ ਕਮੇਟੀ ਬਲਜੀਤ ਸਿੰਘ ਬੱਬੂ ਰਮੇਸ਼ ਕੁਮਾਰ ਸ਼ਰਮਾ ਜਸਵਿੰਦਰ ਸਿੰਘ ਢਿੱਲੋਂ ਇਸ਼ਾਤ ਦੱਤ ਲੱਕੀ ਸਟੇਜ ਸਕੱਤਰ ਸਤਨਾਮ ਸਿੰਘ ਭੱਟੀ ਗਰਾਉਂਡ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ ਬਿਜਲੀ ਬੋਰਡ ਚੇਅਰਮੈਨ ਲੰਗਰ ਕਮੇਟੀ ਹਰਿੰਦਰ ਸਿੰਘ ਆਦੀ ਹਾਜਰ ਸਨ!

Post a Comment

0 Comments