BREAKING NEWS

6/recent/ticker-posts

ਆੜਤੀ ਐਸੋਸੀਏਸ਼ਨ ਸਰਹੰਦ ਵੱਲੋਂ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਫਤਿਹਗੜ੍ਹ ਸਾਹਿਬ, 1 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ)-  ਆੜਤੀ ਐਸੋਸ਼ੀਏਸ਼ਨ ਅਨਾਜ ਮੰਡੀ ਸਰਹਿੰਦ ਵਲੋਂ ਝੋਨੇ ਦੇ ਸੀਜ਼ਨ ਤੋਂ ਪਹਿਲਾ ਸੁਕਰਾਨੇ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ , ਜਿਸ ਚ ਵੱਡੀ ਗਿਣਤੀ ਚ ਆੜਤੀਆ, ਕਿਸਾਨਾਂ ਤੋਂ ਇਲਾਵਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਗਈ । ਸਰਹਿੰਦ ਅਨਾਜ ਮੰਡੀ ਪ੍ਰਧਾਨ ਤਰਸੇਮ ਉੱਪਲ ਦੀ ਅਗਵਾਈ ਚ ਕਰਵਾਏ ਇਸ ਸਮਾਗਮ ਨੂੰ ਸੰਬੋਧਨ ਕਰਦਿਆ ਵਿਧਾਇਕ ਲਖਵੀਰ ਰਾਏ ਨੇ ਕਿਹਾ ਕਿ ਭਾਵੇਂ ਕਿ ਕੇਂਦਰ ਸਰਕਾਰ ਵਲੋਂ ਹਰ ਵਾਰੀ ਝੋਨੇ ਦੀ ਖਰੀਦ ਸਮੇਂ ਆਪਣੇ ਹੱਥ ਖਿੱਚ ਲਏ ਜਾਦੇ ਹਨ, ਪਰ ਪੰਜਾਬ ਸਰਕਾਰ ਖਰੀਦ ਪ੍ਰਤੀ ਪੂਰੀ ਤਰ੍ਹਾਂ ਵਚਨਬਧ ਹੈ ਤੇ ਉਸ ਵਲੋਂ ਆਪਣੇ ਤੌਰ ਤੇ ਝੋਨਾ ਸੰਭਾਲਣ ਲਈ ਪ੍ਰਬੰਧ ਕਰਕੇ ਝੋਨੇ ਦੀ ਖਰੀਦ ਕੀਤੀ ਜਾਦੀ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼ੈਲਰ ਮਾਲਕਾਂ ਨੂੰ ਝੋਨੇ ਦੀ ਲੁਆਈ ਸਬੰਧੀ ਦਿੱਕਤਾਂ ਆਈਆ ਸਨ , ਜਿਸਨੂੰ ਕਿ ਪੰਜਾਬ ਸਰਕਾਰ ਦੁਆਰਾ ਆਪਣੇ ਤੌਰ ਤੇ ਸੁਲਝਾਇਆ ਗਿਆ ਤੇ ਇਸ ਵਾਰ ਵੀ ਆੜਤੀ ਤੇ ਸ਼ੈਲਰ ਮਾਲਕ ਪੰਜਾਬ ਸਰਕਾਰ ਦਾ ਪੂਰਨ ਸਹਿਯੋਗ ਕਰਨ ਤਾ ਜੋ ਝੋਨੇ ਦੇ ਸੀਜ਼ਨ ਨੂੰ ਨਪੇਰੇ ਚਾੜਿਆ ਜਾ ਸਕੇ । ਉਨ੍ਹਾਂ ਕਿ ਕੇਂਦਰ ਸਰਕਾਰ ਵਲੋਂ ਆਰ.ਡੀ .ਐਫ਼ ਦੇ ਪੈਸੇ ਰੋਕਣ ਕਾਰਨ ਸੜਕਾਂ ਬਣਾਉਣ ਚ ਦੇਰੀ ਹੋਈ ਹੈ , ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੱਖਰੇ ਫੰਡ ਜਾਰੀ ਕਰ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ । ਹੜ੍ਹਾਂ ਸਬੰਧੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ 1600 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋਕਿ ਬਹੁਤ ਜਿਆਦਾ ਘੱਟ ਹਨ , ਜਦਕਿ ਹੜ੍ਹਾਂ ਦੌਰਾਨ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਜਪਾ ਆਗੂ ਹੜਾਂ ਸਬੰਧੀ ਕੇਂਦਰ ਸਰਕਾਰ ਨਾਲ ਗੱਲ ਕਰਨ । ਕਿਸਾਨਾਂ ਬਾਰੇ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਕਾਫ਼ੀ ਇਲਾਕਿਆ ਚ ਕਿਸਾਨਾਂ ਦੇ ਝੋਨੇ ਨੂੰ ਹਲਦੀ ਰੋਗ ਲੱਗਣ ਕਾਰਨ ਝਾੜ ਬਹੁਤ ਘੱਟ ਹੈ , ਜਿਸ ਸਬੰਧੀ ਵੀ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ  ਹੈ ਤੇ ਸਰਕਾਰ ਵੱਲੋ ਵੀ ਇਸਦੀ ਗਿਰਦਾਵਰੀ ਕਰਵਾਈ ਜਾ ਰਹੀ ਹੈ। ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸਾਧੂ ਰਾਮ ਭਟਮਾਜਰਾ ਨੇ ਸਟੇਜ ਸਕੱਤਰ ਦਾ ਫਰਜ਼ ਬਾਖੂਬੀ ਨਿਭਾਇਆ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ  l ਆੜਤੀ ਐਸੋਸੀਏਸ਼ਨ ਸਰਹੰਦ ਦੇ ਪ੍ਰਧਾਨ ਤਰਸੇਮ ਲਾਲ ਉੱਪਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਆੜਤੀਆਂ ਦੀਆਂ ਮੁਸ਼ਕਿਲਾਂ ਵਿਧਾਇਕ ਲਖਵੀਰ ਰਾਏ ਨੂੰ ਦੱਸੀਆਂ ਜਿਸ ਤੇ ਲਖਬੀਰ ਰਾਏ ਨੇ ਆੜਤੀਆਂ ਦੀ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦਿੱਤਾ l      ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਸੰਧੂ , ਸ਼ੈਲਰ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਕੁਲਦੀਪ ਸਿੰਘ ਸੌਢਾਂ , ਆੜਤੀ ਐਸੋਸੀਏਸ਼ਨ ਮੂਲੇਪੁਰ ਦੇ ਪ੍ਰਧਾਨ ਐਡਵੋਕੇਟ ਰਾਜ਼ੇਸ ਉੱਪਲ , ਡੀ .ਐਫ਼.ਐਸ.ਓ ਕੇਵਲ ਸਿੰਘ , ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ , ਨਿਰਮਲ ਸਿੰਘ, ਮਜ਼ੀਦ ਖਾਨ , ਪ੍ਰੋਫੇਸਰ ਮਨਜੀਤ ਸਿੰਘ , ਸਾਬਕਾ ਪ੍ਰਧਾਨ ਤੇਜਿੰਦਰ ਸਿੰਘ , ਲਖਵੀਰ ਸਿੰਘ ਸੌਢਾਂ , ਪਰਮਜੀਤ ਸਿੰਘ , ਦਰਬਾਰਾ ਸਿੰਘ ਰੰਧਾਵਾ , ਰਣਧੀਰ ਸਿੰਘ , ਦਲਜੀਤ ਸਿੰਘ ਬੱਤਰਾ , ਕੁਲਵਿੰਦਰ ਸਿੰਘ ਹਰਬੰਸਪੁਰਾ , ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ , ਬਲਾਕ ਪ੍ਰਧਾਨ ਮਨਦੀਪ ਸਿੰਘ ਪੋਲਾ , ਪਾਵੇਲ ਹਾਡਾਂ , ਬਲਜਿੰਦਰ ਸਿੰਘ ਗੋਲਾ , ਐਸ.ਐਚ.ਓ ਰਾਜਵੰਤ ਸਿੰਘ ਥਾਣਾ ਸਰਹਿੰਦ , ਕੁਲਵੰਤ ਸਿੰਘ ਖਰੌੜਾ , ਗੁਰਜੰਟ ਸਿੰਘ ਨਲੀਲੀਂ , ਚਿਰਾਗ ਗੋਇਲ , ਦਿਨੇਸ਼ ਉੱਪਲ , ਗੁਰਵਿੰਦਰ ਸਿੰਘ ਢੀਡਸਾਂ , ਹਰਮਨ ਸਿੰਘ , ਸਪਨਦੀਪ ਸਿੰਘ , ਤਰਸੇਮ ਸਿੰਘ , ਹੈਪੀ ਨੰਦਾ , ਰਾਮ ਜੀ ਦਾਸ , ਹੈਪੀ ਬਿੱਥਰ , ਜਸਵੀਰ ਸਿੰਘ ਘੁੰਮਣ , ਚਮਕੌਰ ਸਿੰਘ , ਹੈਪੀ ਮੰਢੋਰ ਆਦਿ ਸਮੇਤ ਵੱਡੀ ਗਿਣਤੀ ਚ ਆੜਤੀ ਹਾਜ਼ਰ ਸਨ!

Post a Comment

0 Comments