BREAKING NEWS

6/recent/ticker-posts

ਡਿਪਟੀ ਕਮਿਸ਼ਨਰ ਵੱਲੋਂ ਆਈ.ਡੀ.ਬੀ.ਆਈ ਬੈਂਕ ਦੇ ਲੋਕ ਪੱਖੀ ਉਦਮ ਦੀ ਸ਼ਲਾਘਾ

ਸਰਕਾਰੀ ਹਸਪਤਾਲ ਤੇ ਸਰਕਾਰੀ ਸਕੂਲਾਂ ਵਿੱਚ ਸੁਵਿਧਾਵਾਂ ਦੀ ਉਪਲਬਧਤਾ ਲਈ ਬੈਂਕ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਚੈਕ ਸੌਂਪੇ

ਫਤਹਿਗੜ੍ਹ ਸਾਹਿਬ, 19 ਸਤੰਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- 

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਆਈ.ਡੀ.ਬੀ.ਆਈ ਬੈਂਕ ਦੇ ਡਿਪਟੀ ਜ਼ੋਨਲ ਹੈਡ (ਚੰਡੀਗੜ੍ਹ ਜ਼ੋਨ) ਸ਼੍ਰੀ ਸਵਰਨ ਸਿੰਘ ਵੱਲੋਂ ਸਿਵਲ ਹਸਪਤਾਲ ਤੇ ਦੋ ਸਰਕਾਰੀ ਸਕੂਲਾਂ ਵਿੱਚ ਲੋੜੀਂਦੀ ਸਮੱਗਰੀ ਖਰੀਦਣ ਲਈ ਕੁੱਲ 4.36 ਲੱਖ ਰੁਪਏ ਦੇ ਸੰਕੇਤਕ ਚੈਕ ਸੌਂਪਣ ਲਈ ਧੰਨਵਾਦ ਕੀਤਾ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਈ.ਡੀ.ਬੀ.ਆਈ ਦਾ ਇਹ ਲੋਕ ਪੱਖੀ ਉਦਮ ਸ਼ਲਾਘਾਯੋਗ ਹੈ ਕਿਉਂਕਿ ਬੈਂਕ ਦੁਆਰਾ ਸੀ.ਐਸ.ਆਰ ਫ਼ੰਡ ਤਹਿਤ ਦਿੱਤੀ ਗਈ ਇਸ ਵਿੱਤੀ ਮਦਦ ਨਾਲ ਜਿਥੇ ਸਿਵਲ ਹਸਪਤਾਲ ਵਿੱਚ 30 ਲੀਟਰ ਦੀ ਸਮਰੱਥਾ ਵਾਲੀ ਵਾਸਿ਼ੰਗ ਮਸ਼ੀਨ, ਤਿੰਨ- ਤਿੰਨ ਵਿਅਕਤੀਆਂ ਦੇ ਬੈਠਣ ਦੀ ਵਿਵਸਥਾ ਵਾਲੇ 10 ਬੈਂਚ ਅਤੇ ਦਵਾਈਆਂ ਰੱਖਣ ਹਿੱਤ 25 ਰੈਕ ਖਰੀਦਣ ਦੇ ਨਾਲ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਮਾਨੂੰਪੁਰ ਅਤੇ ਧੁੱਪਸੜੀ ਵਿਖੇ ਪੱਖੇ, ਅਲਮਾਰੀਆਂ, ਐਲ.ਈ.ਡੀ ਤੇ ਇਨਵਰਟਰ ਆਦਿ ਉਪਲਬਧ ਕਰਵਾਇਆ ਜਾਵੇਗਾ।

ਇਸ ਮੌਕੇ ਬੈਂਕ ਦੇ ਡਿਪਟੀ ਜ਼ੋਨਲ ਹੈਡ ਸਵਰਨ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਬੈਂਕ ਸਮੇਂ ਸਮੇਂ 'ਤੇ ਪ੍ਰਸ਼ਾਸਨਿਕ ਸਹਿਯੋਗ ਨਾਲ ਸਮਾਜ ਸੇਵਾ ਦੇ ਉਦਮ ਕਰਦਾ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਹੋਰ ਸਰਗਰਮ ਸਹਿਯੋਗ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਸਮਾਨ ਦੀ ਖਰੀਦ ਲਈ 2.86 ਲੱਖ ਤੇ ਦੋ ਸਰਕਾਰੀ ਸਕੂਲਾਂ ਵਿੱਚ ਸਮਾਨ ਦੀ ਖਰੀਦ ਲਈ 1.50 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। 

ਇਸ ਮੌਕੇ ਐਸ.ਡੀ.ਐਮ ਅਰਵਿੰਦ ਕੁਮਾਰ ਗੁਪਤਾ, ਮੈਨੇਜਰ ਚੰਡੀਗੜ੍ਹ ਵਿਜੇ ਛਾਬੜਾ, ਏ.ਜੀ.ਐਮ ਤੇ ਸ਼ਾਖਾ ਪ੍ਰਬੰਧਕ ਸਰਹਿੰਦ ਵਿਪਨ ਕੁਮਾਰ ਜੈਨ, ਮੈਨੇਜਰ ਗੁਰਵਿੰਦਰ ਕੌਰ ਤੋਂ ਇਲਾਵਾ ਸਿਹਤ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

Post a Comment

0 Comments