BREAKING NEWS

6/recent/ticker-posts

ਸ੍ਰੀ ਰਾਮ ਦੁਸ਼ਹਿਰਾ ਐਂਡ ਟੂਰਨਾਮੈਂਟ ਕਮੇਟੀ ਦੀ ਹੋਈ ਮੀਟਿੰਗ

ਰਾਜੇਸ਼ ਸ਼ਰਮਾ ਬਣੇ ਦੁਸ਼ਹਿਰਾ ਕਮੇਟੀ ਦੇ ਦੂਜੀ ਵਾਰ ਪ੍ਰਧਾਨ

ਫਤਹਿਗੜ੍ਹ ਸਾਹਿਬ, 18 ਸਤੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਸ਼੍ਰੀ ਰਾਮ ਦੁਸ਼ਹਿਰਾ ਐਂਡ ਟੂਰਨਾਮੈਂਟ ਕਮੇਟੀ ਸਰਹਿੰਦ ਸ਼ਹਿਰ ਦੀ ਮੀਟਿੰਗ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ  ਸਰਹਿੰਦ ਵਿਖੇ ਹੋਈ ਜਿਸ ਵਿੱਚ ਵਿਧਾਇਕ ਲਖਬੀਰ ਸਿੰਘ ਰਾਏ ਦੇ ਭਤੀਜੇ ਕਵਰਵੀਰ ਸਿੰਘ ਰਾਏ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਤੇ ਦੁਸ਼ਹਿਰੇ ਦੇ ਤਿਉਹਾਰ ਮੌਕੇ ਕਬੱਡੀ ਟੂਰਨਾਮੈਂਟ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕਰਕੇ ਸਰਬ ਸੰਮਤੀ ਨਾਲ ਨਵੀਂ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਪਰਸਤ ਜਸਵੀਰ ਸਿੰਘ ਚੇਅਰਮੈਨ ਹਰਮਿੰਦਰ ਸੂਦ ਬਿੱਟੂ ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ ਜਨਰਲ ਸੈਕਟਰੀ ਮੁਕੇਸ਼ ਕੁਮਾਰ ਮਿੱਕੀ ਖਜਾਨਚੀ ਹੀਰਾ ਸਿੰਘ ਵਾਈਸ ਸੈਕਟਰੀ ਮਹਿੰਦਰ ਪਾਲ ਸਿੰਘ ਇਤਰਾਜ਼ ਕਮੇਟੀ ਚੇਅਰਮੈਨ ਹਰਬੰਸ ਸਿੰਘ ਢਾਡੀ ਪ੍ਰਬੰਧਕ ਟੂਰਨਾਮੈਂਟ ਕਮੇਟੀ ਕਮਲਦੀਪ ਸਿੰਘ ਬਾਸੀ ਸੈਕਟਰੀ ਰੋਹਿਤ ਪਾਠਕ ਚੇਅਰਮੈਨ ਵੋਟ ਕਮੇਟੀ ਬਲਜੀਤ ਸਿੰਘ ਬੱਬੂ ਰਮੇਸ਼ ਕੁਮਾਰ ਸ਼ਰਮਾ ਇਸ਼ਾਤ ਦੱਤ ਲੱਕੀ ਸਟੇਜ ਸਕੱਤਰ ਸਤਨਾਮ ਸਿੰਘ ਭੱਟੀ ਗਰਾਉਂਡ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ ਬਿਜਲੀ ਬੋਰਡ ਚੇਅਰਮੈਨ ਲੰਗਰ ਕਮੇਟੀ ਹਰਿੰਦਰ ਸਿੰਘ ਸਟੇਜ ਪ੍ਰਬੰਧਕ ਇਸ਼ਨਾਨ ਜੋਸ਼ੀ ਨੂੰ ਚੁਣਿਆ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਰਜੇਸ਼ ਸ਼ਰਮਾ ਨੇ ਦੱਸਿਆ ਕਿ ਇਹ ਟੂਰਨਾਮੈਂਟ ਵਿਧਾਇਕ ਲਖਵੀਰ ਸਿੰਘ ਰਾਏ ਦੀ ਸਰਪਰਸਤੀ ਹੇਠ ਕਰਵਾਇਆ ਜਾਵੇਗਾ ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨਾ ਹੈ ਤਾਂ ਜੋ ਆਉਣ ਵਾਲੀ ਪੀੜੀ ਨਸ਼ਾ ਰਹਿਤ ਹੋ ਕੇ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ
ਸ੍ਰੀ ਰਾਮ ਦੁਸ਼ਹਿਰਾ ਐਂਡ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Post a Comment

0 Comments